GTA News Media

Top Info Bar
22.1°C Toronto Loading date...
India Punjab Sports World

ਭਾਰਤੀ ਸਾਬਕਾ ਕ੍ਰਿਕਟਰ ਅੰਸ਼ੁਮਨ ਗਾਇਕਵਾੜ ਦਾ ਦੇਹਾਂਤ

ਭਾਰਤੀ ਸਾਬਕਾ ਕ੍ਰਿਕਟਰ ਅੰਸ਼ੁਮਨ ਗਾਇਕਵਾੜ ਦਾ ਦੇਹਾਂਤ
Share this post via:
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਕੋਚ ਅੰਸ਼ੁਮਨ ਗਾਇਕਵਾੜ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਬਲੱਡ ਕੈਂਸਰ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਸਨ। ਉਨ੍ਹਾਂ ਦੀ ਸਿਹਤ ਦੀ ਸਥਿਤੀ ਦੇਖਦੇ ਹੋਏ ਵਿਸ਼ਵ ਚੈਂਪੀਅਨ ਕਪਤਾਨ ਕਪਿਲ ਦੇਵ ਨੇ ਮਦਦ ਲਈ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਉਨ੍ਹਾਂ ਦੇ ਇਲਾਜ ਲਈ 1 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਸੀ। ਅੰਸ਼ੁਮਨ ਦਾ ਇਲਾਜ ਇੰਗਲੈਂਡ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ।

ਗਾਇਕਵਾੜ ਨੇ 1974 ਵਿੱਚ ਭਾਰਤ ਲਈ ਪਹਿਲਾ ਮੈਚ ਖੇਡਿਆ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 40 ਟੈਸਟ ਅਤੇ 15 ਵਨਡੇ ਮੈਚ ਖੇਡੇ। 1983 ਵਿੱਚ ਪਾਕਿਸਤਾਨ ਖ਼ਿਲਾਫ਼ 201 ਦੌੜਾਂ ਦੀ ਯਾਦਗਾਰ ਪਾਰੀ ਖੇਡਣ ਵਾਲੇ ਗਾਇਕਵਾੜ ਨੇ ਟੈਸਟ ਕਰੀਅਰ ਵਿੱਚ ਕੁੱਲ 1985 ਦੌੜਾਂ ਬਣਾਈਆਂ। ਉਹ 1975 ਅਤੇ 1979 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਹਿੱਸਾ ਸਨ।

ਅੰਸ਼ੁਮਨ ਨੇ 1975 ਦੇ ਵਿਸ਼ਵ ਕੱਪ ਦੌਰਾਨ ਇੱਕ ਰੋਜ਼ਾ ਕ੍ਰਿਕਟ ਵਿੱਚ ਡੈਬਿਊ ਕੀਤਾ। ਇਸ ਮੈਚ ਵਿੱਚ ਉਨ੍ਹਾਂ ਨੇ 46 ਗੇਂਦਾਂ ਵਿੱਚ 22 ਦੌੜਾਂ ਬਣਾਈਆਂ। ਸਲੋ ਬੱਲੇਬਾਜ਼ੀ ਲਈ ਜਾਣੇ ਜਾਣ ਵਾਲੇ ਇਸ ਮੈਚ ਵਿੱਚ ਸੁਨੀਲ ਗਾਵਸਕਰ ਨੇ 174 ਗੇਂਦਾਂ ‘ਤੇ 36 ਦੌੜਾਂ ਬਣਾ ਕੇ ਨਾਟ ਆਉਟ ਰਹੇ।

ਉਨ੍ਹਾਂ ਨੇ 1998 ਤੋਂ 2000 ਤੱਕ ਭਾਰਤੀ ਕ੍ਰਿਕਟ ਟੀਮ ਦੇ ਕੋਚ ਵਜੋਂ ਸੇਵਾ ਨਿਭਾਈ। ਉਨ੍ਹਾਂ ਦੇ ਕੋਚਸ਼ਿਪ ਵਿੱਚ ਭਾਰਤ ਨੇ 1998 ਵਿੱਚ ਸ਼ਾਰਜਾਹ ਵਿੱਚ ਆਸਟਰੇਲੀਆ ਨੂੰ ਹਰਾਕੇ ਤਿਕੋਣੀ ਸੀਰੀਜ਼ ਜਿੱਤੀ ਅਤੇ 2000 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਉਪ ਜੇਤੂ ਬਣੀ।