GTA News Media

Top Info Bar
22.1°C Toronto Loading date...
Canada Punjab Toronto/GTA

ਉਨਟਾਰੀਓ ਦੀਆਂ ਵਿਧਾਨ ਸਭਾ ਚੋਣਾਂ: ਸਿਰਫ਼ 124 ਸੀਟਾਂ ‘ਤੇ ਹੀ ਮੁਕਾਬਲਾ

ਉਨਟਾਰੀਓ ਦੀਆਂ ਵਿਧਾਨ ਸਭਾ ਚੋਣਾਂ: ਸਿਰਫ਼ 124 ਸੀਟਾਂ ‘ਤੇ ਹੀ ਮੁਕਾਬਲਾ
Share this post via:

ਉਨਟਾਰੀਓ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਫੈਡਰਲ ਹਲਕਾਬੰਦੀ ਦੇ ਨਵੇਂ ਨਕਸ਼ੇ ਮੁਤਾਬਕ ਨਹੀਂ ਹੋਣਗੀਆਂ ਅਤੇ ਸਿਰਫ 124 ਸੀਟਾਂ ‘ਤੇ ਹੀ ਮੁਕਾਬਲਾ ਹੋਵੇਗਾ। ਪ੍ਰੀਮੀਅਰ ਡਗ ਫੋਰਡ ਨੇ ਲੇਕਰਿੱਜ ਹੈਲਥ ਔਸ਼ਵਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਰਵਾਇਤੀ ਤਰੀਕੇ ਨੂੰ ਤੋੜ ਰਹੇ ਹਨ ਅਤੇ ਉਨਟਾਰੀਓ ਵਿਚ ਫੈਡਰਲ ਹਲਕਾਬੰਦੀ ਨੂੰ ਲਾਗੂ ਨਹੀਂ ਕਰ ਰਹੇ। ਇਸ ਫੈਸਲੇ ਦੇ ਨਾਲ, ਟੋਰਾਂਟੋ ਸਿਟੀ ਕੌਂਸਲ ਦੇ ਕੌਂਸਲਰਾਂ ਦੀ ਗਿਣਤੀ ਵਿਚ ਵੀ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ, ਜਿਸ ਦਾ ਅਰਥ ਹੈ ਕਿ 2026 ਦੀਆਂ ਮਿਊਂਸਪਲ ਚੋਣਾਂ ਵਿਚ 25 ਦੀ ਬਜਾਏ ਸਿਰਫ 24 ਕੌਂਸਲਰ ਹੀ ਚੁਣੇ ਜਾਣਗੇ।

ਫੋਰਡ ਨੇ ਸਪੱਸ਼ਟ ਕੀਤਾ ਕਿ ਘੱਟ ਤੋਂ ਘੱਟ ਸਿਆਸਤਦਾਨਾਂ ਨਾਲ ਚੱਲਣਾ ਬਿਹਤਰ ਹੈ, ਹਾਲਾਂਕਿ ਉਨਟਾਰੀਓ ਵਿਚ ਸਭ ਤੋਂ ਵੱਡਾ ਮੰਤਰੀ ਮੰਡਲ ਉਨ੍ਹਾਂ ਦੀ ਹੀ ਕੈਬਨਿਟ ‘ਚ ਹੈ। ਉਨ੍ਹਾਂ ਨੇ ਕਿਹਾ, “ਮੈਂ ਹੱਦਾਂ ਤੋਂ ਪਰੇ ਜਾ ਰਿਹਾ ਹਾਂ ਅਤੇ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹ ਖੁਸ਼ਹਾਲੀ ਅਤੇ ਬਿਹਤਰ ਸਿਹਤ ਸਹੂਲਤਾਂ ਨਾਲ ਅੱਗੇ ਵਧਣਾ ਚਾਹੁੰਦੇ ਹਨ ਜਾਂ ਪਿਛਲੇ ਪਾਸੇ ਮੋੜਣਾ ਚਾਹੁੰਦੇ ਹਨ।”

ਇਹ ਗੱਲ ਫੋਰਡ ਨੇ ਉਸ ਸਮੇਂ ਕਹੀ ਜਦੋਂ ਟੋਰਾਂਟੋ ਸਟਾਰ ਦੀ ਰਿਪੋਰਟ ਵਿੱਚ ਇਲੈਕਸ਼ਨਜ਼ ਉਨਟਾਰੀਓ ਵੱਲੋਂ ਹੱਦਬੰਦੀ ਬਾਰੇ ਨਵੀਆਂ ਹਦਾਇਤਾਂ ਦੀ ਉਡੀਕ ਹੋਣ ਦੀ ਗੱਲ ਕੀਤੀ ਗਈ ਸੀ। ਉਨਟਾਰੀਓ ਦੀਆਂ ਚੋਣਾਂ ਜੂਨ 2026 ਵਿਚ ਹੋਣਗੀਆਂ, ਜਦਕਿ ਫੈਡਰਲ ਚੋਣਾਂ ਅਕਤੂਬਰ 2025 ਵਿਚ ਹੋਣਗੀਆਂ।