GTA News Media

Top Info Bar
22.1°C Toronto Loading date...
Canada Crime Punjab

ਸਟ੍ਰੈਟਫੋਰਡ ਵਿਖੇ ਗੁਆਂਢੀ ਝਗੜੇ ‘ਚ ਗੋਲੀਬਾਰੀ, ਦੋ ਦੀ ਮੌਤ, ਦੋ ਗੰਭੀਰ ਜ਼ਖਮੀ

ਸਟ੍ਰੈਟਫੋਰਡ ਵਿਖੇ ਗੁਆਂਢੀ ਝਗੜੇ ‘ਚ ਗੋਲੀਬਾਰੀ, ਦੋ ਦੀ ਮੌਤ, ਦੋ ਗੰਭੀਰ ਜ਼ਖਮੀ
Share this post via:
ਸਟ੍ਰੈਟਫੋਰਡ ਦੇ ਬਰੈਡਸ਼ਾਅ ਡਰਾਈਵ ਇਲਾਕੇ ਵਿੱਚ ਗੁਆਂਢੀਆਂ ਦੇ ਵਿਚਾਲੇ ਹੋਈ ਲੜਾਈ ਦੇ ਦੌਰਾਨ ਗੋਲੀਬਾਰੀ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਉਹਨਾਂ ਨੂੰ ਚਾਰ ਵਿਅਕਤੀ ਜਖਮੀ ਹਾਲਤ ‘ਚ ਮਿਲੇ, ਜਿਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਨੂੰ ਹੇਲੀਕਾਪਟਰ ਰਾਹੀਂ ਲੰਡਨ ਦੇ ਵਿਕਟੋਰੀਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਮੁਤਾਬਕ, 31 ਸਾਲਾ ਰਿਕੀ ਬਿਲਕਾ ਨੇ ਗੁਆਂਢੀਆਂ ਨਾਲ ਝਗੜੇ ਦੇ ਬਾਅਦ ਰਾਈਫਲ ਨਾਲ ਤਿੰਨ ਜਣਿਆਂ ‘ਤੇ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਜ਼ਖਮੀਆਂ ‘ਚ ਇੱਕ 43 ਸਾਲਾ ਮਰਦ ਅਤੇ ਇੱਕ ਔਰਤ ਸ਼ਾਮਿਲ ਹਨ।

ਘਟਨਾ ਦੇ ਬਾਅਦ ਸਟ੍ਰੈਟਫੋਰਡ ਦੇ ਇਸ ਇਲਾਕੇ ਨੂੰ ਸ਼ੁੱਕਰਵਾਰ ਕਈ ਘੰਟਿਆਂ ਲਈ ਬੰਦ ਰੱਖਿਆ ਗਿਆ। ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਗੋਲੀਬਾਰੀ ਦੀਆਂ ਵੀਡੀਓਆਂ ਦੇਖੀਆਂ ਹਨ ਅਤੇ ਹੁਣ ਗਵਾਹਾਂ ਤੋਂ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ। ਇਲਾਕੇ ਦੇ ਰਹਿਣ ਵਾਲੇ ਲੋਕਾਂ ਲਈ ਇਹ ਭਿਆਨਕ ਵਾਰਦਾਤ ਹੈਰਾਨੀਜਨਕ ਹੈ ਕਿਉਂਕਿ ਇਹ ਇਲਾਕਾ ਆਮ ਤੌਰ ‘ਤੇ ਸ਼ਾਂਤਮਈ ਮੰਨਿਆ ਜਾਂਦਾ ਹੈ। ਸਥਾਨਕ ਵਸਨੀਕ ਸੈਮ ਅਹਿਮਦ ਨੇ ਦੱਸਿਆ ਕਿ ਜਦੋਂ ਗੋਲੀਬਾਰੀ ਹੋਈ, ਉਹ ਆਪਣੇ ਕੁੱਤੇ ਨਾਲ ਟਹਿਲ ਰਹੇ ਸਨ। ਇਸ ਵਾਰਦਾਤ ਮਗਰੋਂ ਲੋਕ ਸਹਿਮੇ ਹੋਏ ਹਨ ਕਿਉਂਕਿ ਇਲਾਕੇ ਵਿੱਚ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ।