GTA News Media

Top Info Bar
22.1°C Toronto Loading date...
Canada Crime Punjab Toronto/GTA

ਇਸਲਾਮਿਕ ਸਟੇਟ ਨਾਲ ਜੁੜੇ ਗ੍ਰਿਫ਼ਤਾਰ ਵਿਅਕਤੀ ਨੂੰ ਸਿਟੀਜ਼ਨਸ਼ਿਪ ਮਿਲਣ ‘ਤੇ ਟਰੂਡੋ ਸਰਕਾਰ ਘਿਰੀ

ਇਸਲਾਮਿਕ ਸਟੇਟ ਨਾਲ ਜੁੜੇ ਗ੍ਰਿਫ਼ਤਾਰ ਵਿਅਕਤੀ ਨੂੰ ਸਿਟੀਜ਼ਨਸ਼ਿਪ ਮਿਲਣ ‘ਤੇ ਟਰੂਡੋ ਸਰਕਾਰ ਘਿਰੀ
Share this post via:

ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਸਰਕਾਰ ਤੋਂ ਇਸ ਗੱਲ ਦੀ ਸਪੱਸ਼ਟੀਕਰਨ ਮੰਗੀ ਹੈ ਕਿ ਇਕ ਕਥਿਤ ਇਸਲਾਮਿਕ ਸਟੇਟ ਦੇ ਮੈਂਬਰ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਕਿਵੇਂ ਦਿੱਤੀ ਗਈ। ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਲੋਕ ਸੁਰੱਖਿਆ ਕਮੇਟੀ ਤੋਂ ਇਸ ਮਾਮਲੇ ਦੀ ਪੜਤਾਲ ਕਰਨ ਦੀ ਮੰਗ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੀਅਰ ਨੇ ਕਿਹਾ, “ਕੈਨੇਡਾ ਦੇ ਲੋਕਾਂ ਨੂੰ ਪੂਰਾ ਹੱਕ ਹੈ ਕਿ ਉਹ ਜਾਣ ਸਕਣ ਕਿ ਇਹ ਘੋਰ ਗਲਤੀ ਕਿਵੇਂ ਹੋਈ। ਕਥਿਤ ਤੌਰ ‘ਤੇ ਇਕ ਅਤਿਵਾਦੀ ਜਥੇਬੰਦੀ ਨਾਲ ਸਬੰਧਿਤ ਵਿਅਕਤੀ ਕੈਨੇਡਾ ਵਿਚ ਦਾਖਲ ਹੋਇਆ ਅਤੇ ਇਸਨੇ ਸਾਡੀ ਨਾਗਰਿਕਤਾ ਵੀ ਪ੍ਰਾਪਤ ਕਰ ਲਈ। ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਕੀ ਅਜਿਹੇ ਹੋਰ ਲੋਕਾਂ ਨੂੰ ਵੀ ਕੈਨੇਡਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।”

ਟਰੂਡੋ ਸਰਕਾਰ ਦੀ ਚੁੱਪ

ਸ਼ੀਅਰ ਨੇ ਦੱਸਿਆ ਕਿ ਟਰੂਡੋ ਸਰਕਾਰ ਨੇ ਇਸ ਮੁੱਦੇ ‘ਤੇ ਬਿਲਕੁਲ ਚੁੱਪ ਧਾਰੀ ਹੋਈ ਹੈ। ਇਹ ਮਾਮਲਾ ਕੌਮੀ ਸੁਰੱਖਿਆ ਪ੍ਰਬੰਧਾਂ ਦੀ ਟਰੂਡੋ ਸਰਕਾਰ ਦੀ ਮੁਕੰਮਲ ਅਸਫਲਤਾ ਨੂੰ ਦਰਸਾਉਂਦਾ ਹੈ। ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਅਤੇ ਲੋਕ ਸੁਰੱਖਿਆ ਮਾਮਲਿਆਂ ਦੇ ਆਲੋਚਕ ਫਰੈਂਕ ਕੈਪੂਟੋ ਨੇ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੀਬਲੈਂਕ ਨੂੰ ਪੱਤਰ ਲਿਖ ਕੇ ਇਸ ਮੁੱਦੇ ਬਾਰੇ ਵਿਸਤਾਰਤ ਵੇਰਵੇ ਮੰਗੇ ਹਨ। ਸ਼ੀਅਰ ਨੇ ਮੰਗ ਕੀਤੀ ਕਿ ਡੌਮੀਨਿਕ ਲੀਬਲੈਂਕ ਨੂੰ ਹਾਊਸ ਆਫ ਕਾਮਨਜ਼ ਦੀ ਲੋਕ ਸੁਰੱਖਿਆ ਕਮੇਟੀ ਅੱਗੇ ਪਹਿਲੀ ਪੇਸ਼ੀ ਦੇਣੀ ਚਾਹੀਦੀ ਹੈ ਤਾਂ ਜੋ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਸਾਹਮਣੇ ਆ ਸਕੇ।

ਗ੍ਰਿਫ਼ਤਾਰੀ ਅਤੇ ਦੋਸ਼

ਟੋਰਾਂਟੋ ਵਿਚ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਪਿਉ-ਪੁੱਤ ਨੂੰ ਆਰ.ਸੀ.ਐਮ.ਪੀ. ਨੇ ਗ੍ਰਿਫ਼ਤਾਰ ਕੀਤਾ ਹੈ। 62 ਸਾਲ ਦੇ ਅਹਿਮਦ ਫੁਆਦ ਮੁਸਤਫਾ ਅਲਦੀਦੀ ਅਤੇ 26 ਸਾਲ ਦੇ ਮੁਸਤਫਾ ਅਲਦੀਦੀ ਉੱਤੇ ਇਸਲਾਮਿਕ ਸਟੇਟ ਦੀਆਂ ਹਦਾਇਤਾਂ ‘ਤੇ ਕਤਲ ਕਰਨ ਦੀ ਸਾਜ਼ਿਸ਼ ਘੜਨ ਸਣੇ ਕੁਲ 9 ਦੋਸ਼ ਲਗਾਏ ਗਏ ਹਨ। ਚਾਰਜਸ਼ੀਟ ਅਨੁਸਾਰ, ਅਹਿਮਦ ਫੁਆਦ ਨੇ 2015 ਵਿਚ ਕੈਨੇਡਾ ਤੋਂ ਬਾਹਰ ਇਸਲਾਮਿਕ ਸਟੇਟ ਦੇ ਇਸ਼ਾਰੇ ‘ਤੇ ਗੰਭੀਰ ਅਪਰਾਧ ਕੀਤਾ।