GTA News Media

Top Info Bar
22.1°C Toronto Loading date...
Canada Crime Punjab Toronto/GTA

ਟੋਰਾਂਟੋ ਵਿਚ ਘਰ ਦੇ ਅੰਦਰ ਮਿਲੇ ਜੈਵਿਕ ਅਵਸ਼ੇਸ਼ ਅਤੇ ਰਸਾਇਣ, 22 ਸਾਲਾ ਔਰਤ `ਤੇ ਕਤਲ ਦਾ ਦੋਸ਼

ਟੋਰਾਂਟੋ ਵਿਚ ਘਰ ਦੇ ਅੰਦਰ ਮਿਲੇ ਜੈਵਿਕ ਅਵਸ਼ੇਸ਼ ਅਤੇ ਰਸਾਇਣ, 22 ਸਾਲਾ ਔਰਤ `ਤੇ ਕਤਲ ਦਾ ਦੋਸ਼
Share this post via:

ਪਿਛਲੇ ਮਹੀਨੇ ਦੇ ਆਖਰੀ ਹਫ਼ਤੇ, ਟੋਰਾਂਟੋ ਦੇ ਪੱਛਮੀ ਹਿੱਸੇ ਦੇ ਇੱਕ ਘਰ ਵਿਚ ਜੈਵਿਕ ਅਵਸ਼ੇਸ਼ ਅਤੇ ਰਸਾਇਣ ਪਾਏ ਗਏ। ਇਸ ਮਾਮਲੇ ਵਿਚ 22 ਸਾਲਾ ਔਰਤ ਨੂੰ ਫਰਸਟ ਡਿਗਰੀ ਕਤਲ ਦੇ ਦੋਸ਼ ਲਗੇ ਹਨ।

27 ਜੂਨ ਨੂੰ ਟੋਰਾਂਟੋ ਪੁਲਿਸ ਨੂੰ ਵੈਸਟਨ ਰੋਡ ਅਤੇ ਬਲੈਕ ਕਰੀਕ ਡਰਾਈਵ ਨੇੜੇ ਇੱਕ ਘਰ ਵਿਚ ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਘਰ ਦੇ ਇੱਕ ਅਪਾਰਟਮੈਂਟ ਵਿਚ ਜੈਵਿਕ ਅਵਸ਼ੇਸ਼ ਅਤੇ ਰਸਾਇਣ ਮਿਲੇ।

ਟੋਰਾਂਟੋ ਪੁਲਿਸ ਸਰਵਿਸ (ਟੀਪੀਐੱਸ) ਦੀ ਕੈਮੀਕਲ, ਬਾਇਓਲਾਜੀਕਲ, ਰੇਡੀਓਲਾਜੀਕਲ ਅਤੇ ਨਿਊਕਲੀਅਰ ਟੀਮ ਅਤੇ ਟੋਰਾਂਟੋ ਫਾਇਰ ਸਰਵਿਸ ਦੀ ਹੈਜ਼ਮੈਟ ਟੀਮ ਨੂੰ ਘਟਨਾ ਸਥਾਨ `ਤੇ ਬੁਲਾਇਆ ਗਿਆ ਸੀ ਤਾਂ ਜੋ ਰਸਾਇਣਾਂ ਨੂੰ ਸੁਰੱਖਿਅਤ ਤਰੀਕੇ ਨਾਲ ਹਟਾਇਆ ਜਾ ਸਕੇ।

ਓਂਟਾਰੀਓ ਫੋਰੈਂਸਿਕ ਪੈਥੋਲਾਜੀ ਸੇਵਾਵਾਂ ਵੱਲੋਂ ਕੀਤੇ ਗਏ ਟੈਸਟਾਂ ਨੇ ਪੁਸ਼ਟੀ ਕੀਤੀ ਕਿ ਇਹ ਜੈਵਿਕ ਅਵਸ਼ੇਸ਼ ਮਨੁੱਖੀ ਹਨ। ਇਸਦੇ ਨਤੀਜੇ ਵਜੋਂ, ਕਤਲ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਅਵਸ਼ੇਸ਼ 40 ਸਾਲਾ ਸੇਲਵਿਨ ਪਾਜ ਮੇਜਿਆ ਦੇ ਹਨ ਜੋ ਕਿ ਹੋਂਡੂਰਾਸ ਦੇ ਨਿਵਾਸੀ ਸਨ।

25 ਜੁਲਾਈ ਨੂੰ, ਪੁਲਿਸ ਨੇ 22 ਸਾਲਾ ਮਾਰਿਆਨਾ ਹਰਨਾਂਡੇਜ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ‘ਤੇ ਫਰਸਟ-ਡਿਗਰੀ ਕਤਲ ਅਤੇ ਲਾਸ਼ ਨਾਲ ਅਣ-ਉਚਿਤ ਛੇੜਛਾੜ ਦੇ ਦੋਸ਼ ਲਗਾਏ। ਉਸ ਨੂੰ ਉਸੇ ਸਵੇਰ ਨਾਰਥ ਯਾਰਕ ਵਿਚ ਟੋਰਾਂਟੋ ਰੀਜਨਲ ਬੇਲ ਸੈਂਟਰ ਵਿਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਜਾਂਚ ਜਾਰੀ ਹੈ।