GTA News Media

Top Info Bar
22.1°C Toronto Loading date...
Canada Crime Punjab Toronto/GTA

ਟਰੂਡੋ ਸਰਕਾਰ ਸਖਤ ਇਲਜ਼ਾਮਾਂ ਹੇਠ: ਟੋਰਾਂਟੋ ਹਮਲਾ ਸਾਜ਼ਿਸ਼ ‘ਤੇ ਫੈਡਰਲ ਸਮੀਖਿਆ ਸ਼ੁਰੂ

ਟਰੂਡੋ ਸਰਕਾਰ ਸਖਤ ਇਲਜ਼ਾਮਾਂ ਹੇਠ: ਟੋਰਾਂਟੋ ਹਮਲਾ ਸਾਜ਼ਿਸ਼ ‘ਤੇ ਫੈਡਰਲ ਸਮੀਖਿਆ ਸ਼ੁਰੂ
Share this post via:
ਕੈਨੇਡਾ ਵਿਚ ਦਾਖਲ ਹੋਏ ਪਿਉ-ਪੁੱਤ ਦੀ ਟੋਰਾਂਟੋ ‘ਚ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਬਣਾਉਣ ਦੀ ਖ਼ਬਰਾਂ ਬਾਅਦ, ਕੈਨੇਡੀਅਨ ਫੈਡਰਲ ਸਰਕਾਰ ਨੇ ਇਸ ਮਾਮਲੇ ਦੀ ਘੰਭੀਰ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੀਬਲੈਂਕ ਨੇ ਦੱਸਿਆ ਕਿ ਸੁਰੱਖਿਆ ਜਾਂਚ ਪ੍ਰਕਿਰਿਆ ‘ਤੇ ਇੰਮੀਗ੍ਰੇਸ਼ਨ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਅੰਦਰੂਨੀ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਇਹ ਸੂਚਨਾ ਫੈਸਲਾ ਲੈਣ ਵਾਲਿਆਂ ਤੱਕ ਕਦੋਂ ਅਤੇ ਕਿਵੇਂ ਪਹੁੰਚੀ।

ਕੰਜ਼ਰਵੇਟਿਵ ਪਾਰਟੀ ਵੱਲੋਂ ਟਰੂਡੋ ਸਰਕਾਰ ‘ਤੇ ਕੌਮੀ ਸੁਰੱਖਿਆ ਮਾਮਲੇ ਵਿੱਚ ਨਾਕਾਮੀ ਦੇ ਦੋਸ਼ ਲਗਾਉਂਦੇ ਹੋਏ ਇਸ ਮਸਲੇ ਨੂੰ ਉੱਠਾਇਆ ਗਿਆ ਹੈ। ਪਾਰਟੀ ਆਗੂ ਐਂਡਰਿਊ ਸ਼ੀਅਰ ਨੇ ਹਾਊਸ ਆਫ ਕਾਮਨਜ਼ ਦੀ ਲੋਕ ਸੁਰੱਖਿਆ ਕਮੇਟੀ ਤੋਂ ਇਸ ਮਾਮਲੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸਲਾਮਿਕ ਸਟੇਟ ਨਾਲ ਸਬੰਧਤ ਹੋਣ ਦੇ ਬਾਵਜੂਦ, ਇਕ ਪ੍ਰਵਾਸੀ ਨੂੰ ਕੈਨੇਡੀਅਨ ਨਾਗਰਿਕਤਾ ਦਿੱਤੀ ਗਈ ਹੈ।

ਇਥੇ ਜ਼ਿਕਰਯੋਗ ਹੈ ਕਿ ਟੋਰਾਂਟੋ ਵਿੱਚ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ‘ਚ ਫਸੇ ਪਿਉ-ਪੁੱਤ ਨੂੰ ਆਰ.ਸੀ.ਐਮ.ਪੀ. ਨੇ ਗ੍ਰਿਫਤਾਰ ਕੀਤਾ ਸੀ। ਇਹਨਾਂ ਦੀ ਪਛਾਣ 62 ਸਾਲਾ ਅਹਿਮਦ ਫੁਆਦ ਮੁਸਤਫਾ ਅਲਦੀਦੀ ਅਤੇ 26 ਸਾਲਾ ਮੁਸਤਫਾ ਅਲਦੀਦੀ ਵਜੋਂ ਹੋਈ ਹੈ। ਦੋਵਾਂ ਉੱਤੇ ਇਸਲਾਮਿਕ ਸਟੇਟ ਦੀਆਂ ਹਦਾਇਤਾਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਸਮੇਤ 9 ਦੋਸ਼ ਲਗਾਏ ਗਏ ਹਨ।