GTA News Media

Top Info Bar
22.1°C Toronto Loading date...
Buy / Sell Canada Punjab

ਸਰੀ ਫੂਡ ਬੈਂਕ ਦੇ ਗੰਭੀਰ ਹਾਲਾਤ: ਦਾਨ ਵਿੱਚ ਕਮੀ, ਮੰਗ ਵਧੀ, ਸਹੂਲਤਾਂ ਘੱਟੀਆਂ

ਸਰੀ ਫੂਡ ਬੈਂਕ ਦੇ ਗੰਭੀਰ ਹਾਲਾਤ: ਦਾਨ ਵਿੱਚ ਕਮੀ, ਮੰਗ ਵਧੀ, ਸਹੂਲਤਾਂ ਘੱਟੀਆਂ
Share this post via:

ਸਰੀ ਸ਼ਹਿਰ ਵਿੱਚ ਰਹਿੰਦੇ ਲੋਕਾਂ ਲਈ ਗਰੌਸਰੀ ਪ੍ਰਾਪਤ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ, ਜਿਸ ਦੀ ਇਕ ਵੱਡੀ ਮਿਸਾਲ ਸਰੀ ਫੂਡ ਬੈਂਕ ਹੈ। ਇੱਥੇ ਖਾਣ-ਪੀਣ ਦੀਆਂ ਚੀਜ਼ਾਂ ਦੀ ਮੰਗ ਏਨੀ ਵੱਧ ਗਈ ਹੈ ਕਿ ਪ੍ਰਬੰਧਕਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਹ ਫੂਡ ਬੈਂਕ ਤੋਂ ਗਰੌਸਰੀ ਲੈਣ ਆਉਂਦੇ ਹਨ, ਤਾਂ ਕਮ ਤੋਂ ਕਮ ਦੋ ਹਫ਼ਤੇ ਬਾਅਦ ਹੀ ਵਾਪਸ ਆਉਣ। ਫੂਡ ਬੈਂਕ ਦੇ ਅੰਕੜਿਆਂ ਅਨੁਸਾਰ, ਪਿਛਲੇ ਦੋ ਸਾਲਾਂ ਵਿੱਚ ਫੂਡ ਦੀ ਮੰਗ 50 ਫੀਸਦੀ ਵਧ ਗਈ ਹੈ।

ਸਰੀ ਫੂਡ ਬੈਂਕ ਦੀ ਕਾਰਜਕਾਰੀ ਡਾਇਰੈਕਟਰ, ਕਿਮ ਸੇਵਜ, ਨੇ ਦੱਸਿਆ ਕਿ ਹੁਣ ਫੂਡ ਬੈਂਕ ‘ਤੇ ਨਿਰਭਰ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਇਸੇ ਕਰਕੇ, ਮੌਜੂਦਾ ਸਾਧਨਾਂ ਨਾਲ ਸਾਰਿਆਂ ਦੀ ਮੰਗ ਪੂਰੀ ਕਰਨਾ ਮੁਸ਼ਕਲ ਹੋ ਰਿਹਾ ਹੈ। ਸੇਵਜ ਨੇ ਕਿਹਾ ਕਿ ਜੇਕਰ ਦਾਨੀ ਸੱਜਣਾਂ ਦੀ ਗਿਣਤੀ ਵਧੇ, ਤਾਂ ਹੀ ਇਹ ਮੰਗ ਪੂਰੀ ਕੀਤੀ ਜਾ ਸਕਦੀ ਹੈ।

ਇਸ ਸਮੇਂ, ਫੂਡ ਬੈਂਕ ‘ਤੇ ਪ੍ਰਤੀ ਮਹੀਨਾ 21 ਹਜ਼ਾਰ ਲੋਕ ਆ ਰਹੇ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ 16 ਹਜ਼ਾਰ ਤੋਂ 17 ਹਜ਼ਾਰ ਦੇ ਦਰਮਿਆਨ ਸੀ। ਸਭ ਤੋਂ ਵੱਧ ਮੰਗ ਦੁੱਧ, ਡੇਅਰੀ ਉਤਪਾਦ, ਆਂਡੇ ਅਤੇ ਹੋਰ ਤਾਜ਼ਾ ਚੀਜ਼ਾਂ ਦੀ ਹੈ। ਫੂਡ ਬੈਂਕ ਵੱਲੋਂ ਮੀਟ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜੋ ਕਈ ਪਰਿਵਾਰ ਖ਼ਰੀਦਣ ਯੋਗ ਨਹੀਂ ਹਨ। ਸੇਵਜ ਨੇ ਇਹ ਵੀ ਦੱਸਿਆ ਕਿ ਤਾਜ਼ਾ ਫਲ ਅਤੇ ਸਬਜ਼ੀਆਂ ਦੇ ਨਾਲ ਨਾਲ ਮੀਟ ਦੀ ਮੁਹੱਈਆਤ ਨੂੰ ਯਕੀਨੀ ਬਣਾਉਣ ਲਈ ਫੂਡ ਬੈਂਕ ਨੂੰ ਆਪਣੀ ਰਾਖਵੀਂ ਰਕਮ ਖਰਚ ਕਰਨੀ ਪੈ ਰਹੀ ਹੈ।

ਇਕ ਵਰਤੋਂਕਾਰ ਅਮਾਂਡਾ ਕ੍ਰਾਇਸਲਰ, ਜੋ ਪਿਛਲੇ ਛੇ ਸਾਲਾਂ ਤੋਂ ਫੂਡ ਬੈਂਕ ਦੀ ਮਦਦ ਲੈ ਰਹੀ ਹੈ, ਨੇ ਦੱਸਿਆ ਕਿ ਘੱਟ ਆਮਦਨ ਕਾਰਨ ਆਪਣੇ ਦੋ ਬੱਚਿਆਂ ਨੂੰ ਪਾਲਣਾ ਉਸ ਲਈ ਬਹੁਤ ਮੁਸ਼ਕਲ ਹੋ ਰਿਹਾ ਹੈ। ਉਹ ਫੂਡ ਬੈਂਕ ‘ਤੇ ਨਿਰਭਰ ਹੈ ਪਰ ਹੁਣ ਸਥਿਤੀ ਬਹੁਤ ਪੇਚੀਦਾ ਹੋ ਗਈ ਹੈ। ਸਬਜ਼ੀਆਂ ਅਤੇ ਮੀਟ ਦੀ ਮਿਹਤਾਜੀ ਹੋਣ ਕਾਰਨ ਉਸ ਨੂੰ ਹਰ ਦੋ ਹਫ਼ਤੇ ਬਾਅਦ ਫੂਡ ਬੈਂਕ ਆਉਣਾ ਪੈ ਰਿਹਾ ਹੈ, ਜਿਸ ਨਾਲ ਚੁਣੌਤੀਆਂ ਵਿੱਚ ਹੋਰ ਵਾਧਾ ਹੋ ਗਿਆ ਹੈ।