GTA News Media

Top Info Bar
22.1°C Toronto Loading date...
Canada Crime Punjab

ਬਰੈਂਪਟਨ ਦੇ ਵਿਅਕਤੀ ਤੋਂ ਨਸ਼ੇ ਅਤੇ ਚੋਰੀਸ਼ੁਦਾ ਟਰੱਕਾਂ ਦੀ ਵੱਡੀ ਜ਼ਬਤੀ, ਕੁੱਲ ਮੁੱਲ $5 ਲੱਖ ਤੋਂ ਵੱਧ

ਬਰੈਂਪਟਨ ਦੇ ਵਿਅਕਤੀ ਤੋਂ ਨਸ਼ੇ ਅਤੇ ਚੋਰੀਸ਼ੁਦਾ ਟਰੱਕਾਂ ਦੀ ਵੱਡੀ ਜ਼ਬਤੀ, ਕੁੱਲ ਮੁੱਲ $5 ਲੱਖ ਤੋਂ ਵੱਧ
Share this post via:

ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਬਰੈਂਪਟਨ ਦੇ 43 ਸਾਲਾ ਸ਼ਖਸ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ $5 ਲੱਖ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਅਤੇ ਚੋਰੀਸ਼ੁਦਾ ਟਰੈਕਟਰ-ਟ੍ਰੇਲਰ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਫ਼ਿਲਹਾਲ ਗੁਪਤ ਰੱਖੀ ਗਈ ਹੈ ਅਤੇ ਉਸ ਖਿਲਾਫ ਕੁੱਲ ਆੱਠ ਗੰਭੀਰ ਆਰੋਪ ਲਗਾਏ ਗਏ ਹਨ।

ਡਫਰਿਨ ਡਿਟੈਚਮੈਂਟ ਨਾਲ ਸੰਬੰਧਤ ਓ.ਪੀ.ਪੀ. ਦੇ ਅਧਿਕਾਰੀਆਂ ਨੇ ਔਰੇਂਜਵਿਲ ਸਥਿਤ ਇੱਕ ਟਿਕਾਣੇ ‘ਤੇ ਛਾਪਾਮਾਰੀ ਦੌਰਾਨ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਅਭਿਆਨ ਵਿੱਚ ਡਫਰਿਨ ਅਤੇ ਕੈਲੇਡਨ ਕਮਿਊਨਿਟੀ ਸਟ੍ਰੀਟ ਕਰਾਈਮ ਯੂਨਿਟ ਦਾ ਵੀ ਯੋਗਦਾਨ ਰਿਹਾ।

ਜ਼ਬਤ ਕੀਤੇ ਗਏ ਸਮੱਗਰੀ ਵਿੱਚ 16,500 ਗ੍ਰਾਮ ਸ਼ੱਕੀ ਕੋਕੀਨ ਅਤੇ 560 ਗ੍ਰਾਮ ਮੇਥਾਮਫੈਟਾਮੀਨ ਸ਼ਾਮਲ ਹਨ। ਇਸ ਤੋਂ ਇਲਾਵਾ, ਛੇ 53 ਫੁੱਟ ਲੰਬੇ ਟ੍ਰੇਲਰ, ਦੋ ਟਰੈਕਟਰ-ਟ੍ਰੇਲਰ, ਨੋਟ ਗਿਣਣ ਦੀ ਮਸ਼ੀਨ ਅਤੇ ਇੱਕ ਵੈਕਿਊਮ ਸੀਲਰ ਵੀ ਬਰਾਮਦ ਕੀਤੇ ਗਏ ਹਨ। ਚੋਰੀਸ਼ੁਦਾ ਵਾਹਨਾਂ ਅਤੇ ਨਸ਼ਿਆਂ ਦੀ ਕੁੱਲ ਕੀਮਤ ਲਗਭਗ $5 ਲੱਖ ਅੰਕਿਤ ਕੀਤੀ ਗਈ ਹੈ।

ਗ੍ਰਿਫ਼ਤਾਰ ਸ਼ਖਸ ਉੱਤੇ ਅਪਰਾਧੀ ਤਰੀਕੇ ਨਾਲ ਹਾਸਲ ਕੀਤੀ ਸੰਪਤੀ ਰੱਖਣ, ਤਸਕਰੀ ਦੇ ਉਦੇਸ਼ ਨਾਲ ਨਸ਼ੀਲੇ ਪਦਾਰਥਾਂ ਦੀ ਹੋਲਡਿੰਗ ਅਤੇ ਵਾਹਨ ਪਛਾਣ ਨੰਬਰ ਮਿਟਾਉਣ ਸਮੇਤ ਕਈ ਆਰੋਪ ਲਗੇ ਹਨ। ਪੁਲਿਸ ਦਾ ਮੰਨਾ ਹੈ ਕਿ ਇਹ ਵਿਅਕਤੀ ਹੋਰ ਕਈ ਮਾਮਲਿਆਂ ਨਾਲ ਵੀ ਜੁੜਿਆ ਹੋ ਸਕਦਾ ਹੈ।

ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਡਫਰਿਨ ਓ.ਪੀ.ਪੀ. ਨਾਲ 1-888-310-1122 ‘ਤੇ ਸੰਪਰਕ ਕਰੇ। ਗੁਪਤ ਤੌਰ ‘ਤੇ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1-800-222-8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।