ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਆਗਾਮੀ ਯਾਤਰਾ ਦੇ ਤਹਿਤ ਪੋਲੈਂਡ ਤੋਂ ਯੂਕਰੇਨ ਪਹੁੰਚਣਗੇ, ਜਿੱਥੇ ਉਹ 23 ਅਗਸਤ ਨੂੰ ਸਿੱਧੇ ਪਹੁੰਚਣ ਦੀ ਯੋਜਨਾ ਬਣਾ ਰਹੇ ਹਨ। ਇਹ ਯਾਤਰਾ ਜਹਾਜ਼ ਰਾਹੀਂ ਨਹੀਂ ਹੋਵੇਗੀ, ਬਲਕਿ ਉਹ ਵਿਸ਼ੇਸ਼ ਲਗਜ਼ਰੀ ਰੇਲਗੱਡੀ ਰਾਹੀਂ ਕੀਵ ਤੱਕ ਦੀ ਯਾਤਰਾ ਕਰਨਗੇ। ਇਹ ਟਰੇਨ, ਜਿਸਨੂੰ ‘ਟਰੇਨ ਫੋਰਸ ਵਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿਸ਼ਵ ਪੱਧਰੀ ਸਹੂਲਤਾਂ ਅਤੇ ਸੁਰੱਖਿਆ ਨਾਲ ਮਸ਼ਹੂਰ ਹੈ।
ਮੋਦੀ 20 ਘੰਟਿਆਂ ਦੇ ਰੇਲ ਸਫਰ ਦੌਰਾਨ ਪੋਲੈਂਡ ਤੋਂ ਯੂਕਰੇਨ ਪਹੁੰਚਣਗੇ, ਜਿੱਥੇ ਉਹ 7 ਘੰਟਿਆਂ ਲਈ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰਹਿਣਗੇ। ਯੂਕਰੇਨ ਵਿੱਚ ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ, ਹਵਾਈ ਸੇਵਾਵਾਂ ਦੀ ਅਣਉਪਲਬਧਤਾ ਕਾਰਨ ਮੋਦੀ ਨੇ ਇਹ ਰੇਲਗੱਡੀ ਰਾਹੀਂ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ।
ਮੋਦੀ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕੋ, ਅਤੇ ਹੋਰ ਕਈ ਅੰਤਰਰਾਸ਼ਟਰੀ ਨੇਤਾ ਵੀ ਇਸ ਟਰੇਨ ਰਾਹੀਂ ਯੂਕਰੇਨ ਦੀ ਯਾਤਰਾ ਕਰ ਚੁੱਕੇ ਹਨ। ਇਹ ਟਰੇਨ ਨਾਂ ਕੇਵਲ ਆਰਾਮ ਦੇ ਮਾਮਲੇ ਵਿੱਚ ਵਿਸ਼ੇਸ਼ ਹੈ, ਸਗੋਂ ਇਸ ਵਿੱਚ ਸੁਰੱਖਿਆ ਦੇ ਵੀ ਖ਼ਾਸ ਇੰਤਜ਼ਾਮ ਕੀਤੇ ਗਏ ਹਨ, ਜਿਵੇਂ ਕਿ ਬੁਲੇਟਪਰੂਫ ਵਿੰਡੋਜ਼ ਅਤੇ ਸੁਰੱਖਿਅਤ ਸੰਚਾਰ ਪ੍ਰਣਾਲੀ।
ਮੋਦੀ ਦਾ ਇਹ ਯੂਕਰੇਨ ਦੌਰਾ, ਜੋ ਰੂਸ-ਯੂਕਰੇਨ ਯੁੱਧ ਦੇ ਮੱਦੇਨਜ਼ਰ ਹੋ ਰਿਹਾ ਹੈ, ਭਾਰਤ ਅਤੇ ਯੂਕਰੇਨ ਵਿਚਕਾਰ ਅਹਿਮ ਰੱਖਿਆ ਸੌਦਿਆਂ ਨੂੰ ਲੈ ਕੇ ਵੀ ਮਹੱਤਵਪੂਰਨ ਸਾਬਤ ਹੋ ਸਕਦਾ ਹੈ।