ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਗਸਤ 2024 ਨੂੰ ਯੂਕਰੇਨ ਦੇ ਦੌਰੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਰੂਸ-ਯੂਕਰੇਨ ਯੁੱਧ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਮੌਕੇ ‘ਤੇ ਮੋਦੀ ਦੇ ਦੌਰੇ ਨੂੰ ਇਤਿਹਾਸਕ ਕਦਮ ਕਰਾਰ ਦਿੱਤਾ ਅਤੇ ਭਾਰਤ ਦੀ ਮਹੱਤਵਪੂਰਨ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵੱਡੀ ਤਾਕਤ ਹੈ, ਜੋ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਨਿਯੰਤਰਣ ਰੱਖ ਸਕਦੀ ਹੈ ਅਤੇ ਸ਼ਾਂਤੀ ਦੇ ਪ੍ਰਮੁੱਖ ਹਿੱਸੇਦਾਰ ਵਜੋਂ ਆਪਣਾ ਰੋਲ ਅਦਾ ਕਰ ਸਕਦੀ ਹੈ।
#WATCH | Ukrainian President Volodymyr Zelenskyy speaks to ANI, in Kyiv.
He says, “India will play its role. I think that India began to recognise that this is not just conflict, this is real war of one man and his name is Putin against whole country whose name is Ukraine. You… pic.twitter.com/f6J4n7ztE5
— ANI (@ANI) August 23, 2024
ਜ਼ੇਲੇਂਸਕੀ ਨੇ ਜ਼ਿਕਰ ਕੀਤਾ ਕਿ ਭਾਰਤ ਨੂੰ ਇਹ ਸਮਝ ਆ ਗਈ ਹੈ ਕਿ ਇਹ ਕੇਵਲ ਇੱਕ ਯੁੱਧ ਨਹੀਂ, ਸਗੋਂ ਇੱਕ ਵਿਅਕਤੀ ਵਿਰੁੱਧ ਪੂਰੇ ਦੇਸ਼ ਦੀ ਜੰਗ ਹੈ। ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਮੋਦੀ ਦੀ ਸ਼ਾਂਤੀ ਲਈ ਕੋਸ਼ਿਸ਼ਾਂ ਰੂਸ ‘ਤੇ ਦਬਾਅ ਪਾਉਣ ਵਿੱਚ ਕਾਰਗਰ ਸਾਬਤ ਹੋ ਸਕਦੀਆਂ ਹਨ।
ਜ਼ੇਲੇਂਸਕੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਕੀਵ ਵਿੱਚ ਹੋਈ ਮੁਲਾਕਾਤ ਸ਼ਾਂਤੀ ਲਈ ਇੱਕ ਮਜ਼ਬੂਤ ਪਹੁੰਚ ਦੀ ਸ਼ੁਰੂਆਤ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਸ਼ਾਂਤੀ ਵਿੱਚ ਦਿਲਚਸਪੀ ਨਹੀਂ ਰੱਖਦੇ, ਪਰ ਮੋਦੀ ਦੇ ਹਿੱਸੇਦਾਰ ਹੋਣ ਨਾਲ ਇਹ ਮਾਮਲਾ ਨਵੇਂ ਰਾਹ ਦਿਖਾ ਸਕਦਾ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੌਰੇ ਨੂੰ ਕਈ ਕੂਟਨੀਤਿਕ ਹਲਕਿਆਂ ‘ਚ ਪੱਛਮੀ ਦੇਸ਼ਾਂ ਨਾਲ ਸੰਤੁਲਨ ਬਨਾਉਣ ਦੀ ਕਵਾਇਦ ਵਜੋਂ ਵੇਖਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਰੂਸ ਦੌਰੇ ਕਾਰਨ ਪੱਛਮ ਵਿੱਚ ਕਾਫ਼ੀ ਨਾਰਾਜ਼ਗੀ ਪੈਦਾ ਹੋਈ ਸੀ। ਇਸ ਤੋਂ ਪਹਿਲਾਂ, ਮੋਦੀ ਨੇ ਜੂਨ 2024 ਵਿੱਚ ਇਟਲੀ ਦੇ ਜੀ-7 ਸੰਮੇਲਨ ਦੌਰਾਨ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਕੀਵ ਆਉਣ ਦਾ ਸੱਦਾ ਦਿੱਤਾ ਗਿਆ ਸੀ।