ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ ਕਿ ਡਾਕਟਰ ਵਸੀਮ ਸਲਮੌਨ ਨੂੰ ਪ੍ਰਿੰਸ ਐਡਵਰਡ ਆਈਲੈਂਡ (ਪੀ.ਈ.ਆਈ.) ਦੇ ਨਵੇਂ ਲੈਫਟੀਨੈਂਟ ਗਵਰਨਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ।
ਡਾਕਟਰ ਸਲਮੌਨ ਇੱਕ ਮੰਨੇ ਹੋਏ ਸਮਾਜ ਸੇਵੀ ਅਤੇ ਮੈਡਿਕਲ ਪੇਸ਼ੇਵਰ ਹਨ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਆਈਲੈਂਡਰਜ਼ ਦੀ ਭਲਾਈ ਲਈ ਸਮਰਪਿਤ ਕੀਤਾ ਹੈ।
ਅਪਣੇ ਪੇਸ਼ੇਵਰ ਜੀਵਨ ਦੌਰਾਨ, ਡਾਕਟਰ ਸਲਮੌਨ ਨੇ ਪੀ.ਈ.ਆਈ. ਦੇ ਸਿਹਤ ਪ੍ਰਣਾਲੀ ਵਿੱਚ ਕਈ ਮਹੱਤਵਪੂਰਨ ਅਹੁਦੇ ਸਾਂਭੇ ਹਨ, ਜਿਵੇਂ ਕਿ ਸਰਜਨ ਦੇ ਰੂਪ ਵਿੱਚ ਅਤੇ ਸੂਬੇ ਦੇ ਪੱਛਮੀ ਖੇਤਰ ਦੇ ਮੈਡਿਕਲ ਡਾਇਰੈਕਟਰ ਦੇ ਤੌਰ ‘ਤੇ। ਉਹ ਕਈ ਸਥਾਨਕ ਅਤੇ ਪ੍ਰਾਂਤੀ ਮੈਡਿਕਲ ਸਲਾਹਕਾਰ ਕੌਂਸਲਾਂ ‘ਤੇ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਆਪਣੇ ਸਮੇਂ ਦੀ ਲੰਬੀ ਸੇਵਾ ਲਈ ਕਈ ਕਮੇਨਿਟੀ ਐਵਾਰਡ ਮਿਲੇ ਹਨ, ਜਿਵੇਂ ਕਿ ਪ੍ਰਿੰਸ ਕਾਊਂਟੀ ਹਸਪਤਾਲ ਤੋਂ ਡਾਕਟਰ ਟੌਮ ਮੂਰ ਐਵਾਰਡ ਅਤੇ ਮੈਡਿਕਲ ਸਸਾਇਟੀ ਆਫ਼ ਪੀ.ਈ.ਆਈ. ਵਲੋਂ ਪੇਸ਼ੈਂਟਾਂ ਦੀ ਭਲਾਈ ਦਾ ਪਹਿਲਾ ਇਨਾਮ।
ਪ੍ਰਧਾਨ ਮੰਤਰੀ ਨੇ ਸਾਬਕਾ ਲੈਫਟੀਨੈਂਟ ਗਵਰਨਰ, ਸਨਮਾਨਨੀਯ ਅੰਟੋਇਨੈੱਟ ਪੈਰੀ, ਦਾ ਪ੍ਰਿੰਸ ਐਡਵਰਡ ਆਈਲੈਂਡ ਦੇ ਲੋਕਾਂ ਅਤੇ ਕੈਨੇਡਾ ਦੀ ਸੇਵਾ ਲਈ ਧੰਨਵਾਦ ਕੀਤਾ।