GTA News Media

Top Info Bar
22.1°C Toronto Loading date...
Canada Punjab World

ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਪੈਰਿਸ 2024 ਪੈਰਾਲਿੰਪਿਕ ਖੇਡਾਂ ਵਿੱਚ ਸ਼ਿਰਕਤ ਕਰਨ ਲਈ ਫਰਾਂਸ ਦੀ ਯਾਤਰਾ ‘ਤੇ

ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਪੈਰਿਸ 2024 ਪੈਰਾਲਿੰਪਿਕ ਖੇਡਾਂ ਵਿੱਚ ਸ਼ਿਰਕਤ ਕਰਨ ਲਈ ਫਰਾਂਸ ਦੀ ਯਾਤਰਾ ‘ਤੇ
Share this post via:

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਕੈਨੇਡਾ ਦੀ ਗਵਰਨਰ ਜਨਰਲ, ਮੈਰੀ ਸਾਈਮਨ, 27 ਅਗਸਤ ਤੋਂ 1 ਸਤੰਬਰ, 2024 ਤੱਕ ਪੈਰਿਸ, ਫਰਾਂਸ ਦੀ ਯਾਤਰਾ ਕਰਨਗੇ। ਉਹ ਇੱਥੇ ਪੈਰਾਲਿੰਪਿਕ ਖੇਡਾਂ ਵਿੱਚ ਕੈਨੇਡਾ ਦੀ ਪ੍ਰਤੀਨਿਧਤਾ ਕਰਨਗੇ।

ਆਪਣੀ ਯਾਤਰਾ ਦੌਰਾਨ, ਗਵਰਨਰ ਜਨਰਲ ਪੈਰਾਲਿੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣਗੇ, ਪੈਰਾਲਿੰਪਿਕ ਵਿਲੇਜ ਦਾ ਦੌਰਾ ਕਰਨਗੇ ਅਤੇ ਟੀਮ ਕੈਨੇਡਾ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਉਹਨਾਂ ਦੇ ਖੇਡਾਂ ਵਿੱਚ ਪ੍ਰਦਰਸ਼ਨ ਕਰਨ ਲਈ ਹੌਸਲਾ ਦੇਣਗੇ।

ਗਵਰਨਰ ਜਨਰਲ ਕੈਨੇਡੀਅਨ ਨੈਸ਼ਨਲ ਵਿਮੀ ਸਮਾਰਕ ਤੇ ਬੌਮੌਂਟ-ਹੈਮਲ ਨਿਊਫਾਊਂਡਲੈਂਡ ਮੈਮੋਰੀਅਲ ਵਿੱਚ ਵੀ ਜਾ ਕੇ ਪਹਿਲੇ ਵਿਸ਼ਵ ਯੁੱਧ ਦੌਰਾਨ ਜਾਨ ਗੁਆਉਣ ਵਾਲੇ ਕੈਨੇਡੀਅਨਾਂ ਨੂੰ ਯਾਦ ਕਰਨਗੇ ।