GTA News Media

Top Info Bar
22.1°C Toronto Loading date...
Canada Punjab

ਬੀ.ਸੀ. ਵਿੱਚ ਸੜਕ ਹਾਦਸਿਆਂ ਨੇ ਪਿਛਲੇ 11 ਸਾਲਾਂ ਦਾ ਰਿਕਾਰਡ ਤੋੜਿਆ

ਬੀ.ਸੀ. ਵਿੱਚ ਸੜਕ ਹਾਦਸਿਆਂ ਨੇ ਪਿਛਲੇ 11 ਸਾਲਾਂ ਦਾ ਰਿਕਾਰਡ ਤੋੜਿਆ
Share this post via:

ਜੁਲਾਈ ਮਹੀਨਾ ਬ੍ਰਿਟਿਸ਼ ਕੋਲੰਬੀਆ ਦੀਆਂ ਸੜਕਾਂ ਲਈ ਸਭ ਤੋਂ ਭਿਆਨਕ ਸਾਬਤ ਹੋਇਆ, ਜਿੱਥੇ ਦਰਜਨਾਂ ਸੜਕ ਹਾਦਸਿਆਂ ਕਾਰਨ ਮੌਤਾਂ ਦਾ ਅੰਕੜਾ ਪਿਛਲੇ 11 ਸਾਲਾਂ ਦੇ ਸਭ ਤੋਂ ਉੱਚੇ ਮੌੜ ’ਤੇ ਪੁੱਜ ਗਿਆ। ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਦੇ ਅਧਿਕਾਰੀਆਂ ਦੇ ਮੁਤਾਬਕ, ਜੁਲਾਈ ਦੌਰਾਨ 51 ਲੋਕਾਂ ਦੀ ਜਾਨ ਸੜਕ ਹਾਦਸਿਆਂ ਵਿੱਚ ਚਲੀ ਗਈ, ਜੋ ਕਿ ਇੱਕ ਚਿੰਤਾਜਨਕ ਸਥਿਤੀ ਹੈ। ਇਸ ਗੰਭੀਰ ਹਾਲਾਤ ਨੂੰ ਦੇਖਦਿਆਂ, ਬੀ.ਸੀ. ਸਰਕਾਰ ਨੇ ਟੋਅ ਕਰਨ ਦੀ ਫੀਸ ਵਧਾ ਕੇ 110 ਡਾਲਰ ਕਰਨ ਦਾ ਫੈਸਲਾ ਕੀਤਾ ਹੈ, ਜਦਕਿ ਸਟੋਰੇਜ ਫੀਸ 40 ਡਾਲਰ ਪ੍ਰਤੀ ਦਿਨ ਵਸੂਲ ਕੀਤੀ ਜਾਵੇਗੀ।

ਇਸੇ ਦੌਰਾਨ, ਉਨਟਾਰੀਓ ਦੇ ਬਰੈਂਪਟਨ ਵਿੱਚ ਵੀ ਸਪੀਡ ਕੈਮਰਿਆਂ ਦੇ ਜਰੀਏ ਕੀਤੇ ਗਏ ਜੁਰਮਾਨਿਆਂ ਦੀ ਰਕਮ 10 ਮਿਲੀਅਨ ਡਾਲਰ ਤੋਂ ਵੱਧ ਪਹੁੰਚ ਚੁੱਕੀ ਹੈ। ਬਰੈਂਪਟਨ ਵਿੱਚ ਸਲੋਅ ਸਪੀਡ ਜ਼ੋਨ ਵਿੱਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਵਾਲੇ 10 ਹਜ਼ਾਰ ਤੋਂ ਵੱਧ ਡਰਾਈਵਰਾਂ ਨੂੰ ਸਪਟੀਬਰ 2020 ਤੋਂ ਸ਼ੁਰੂ ਹੋ ਕੇ 10 ਲੱਖ ਡਾਲਰ ਤੋਂ ਵੱਧ ਦੇ ਜੁਰਮਾਨੇ ਲਗ ਚੁੱਕੇ ਹਨ। ਇਹ ਫੈਸਲਾ ਉਸੇ ਸਮੇਂ ਤੋਂ ਲਾਗੂ ਹੋਇਆ ਜਦੋਂ ਬਰੈਂਪਟਨ ਵਿੱਚ ਪਹਿਲਾ ਸਪੀਡ ਕੈਮਰਾ ਲਗਾਇਆ ਗਿਆ ਸੀ। ਜਨਵਰੀ 2021 ਤੋਂ ਦਸੰਬਰ 2023 ਦਰਮਿਆਨ, ਹਰ ਸਾਲ ਕਰੀਬ 30 ਹਜ਼ਾਰ ਟਿਕਟਾਂ ਜਾਰੀ ਕੀਤੀਆਂ ਗਈਆਂ, ਅਤੇ ਸਾਲਾਨਾ ਕਰੀਬ ਸਾਢੇ ਤਿੰਨ ਲੱਖ ਡਾਲਰ ਦੇ ਜੁਰਮਾਨੇ ਵਸੂਲ ਕੀਤੇ ਗਏ ਹਨ।

ਬੀ.ਸੀ. ਵਿੱਚ ਸੜਕ ਹਾਦਸਿਆਂ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਸਰਕਾਰ ਨੇ ਲੋਕਾਂ ਨੂੰ ਲੇਬਰ ਡੇਅ ਦੀ ਛੁੱਟੀ ਦੌਰਾਨ ਗੱਡੀਆਂ ਦੀ ਰਫ਼ਤਾਰ ਘੱਟ ਰੱਖਣ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿੱਚ, ਖਤਰਨਾਕ ਡਰਾਈਵਿੰਗ ਲਈ ਲਗਣ ਵਾਲੇ ਜੁਰਮਾਨਿਆਂ ਨੂੰ ਵੀ ਡਰਾਈਵਰਾਂ ਦੀ ਆਮਦਨ ਦੇ ਅਧਾਰ ‘ਤੇ ਵਧਾਉਣ ਦੀ ਸਿਫਾਰਸ਼ ਕੀਤੀ ਜਾ ਰਹੀ ਹੈ।