ਟੋਰਾਂਟੋ ਅਤੇ ਆਸਪਾਸ ਦੇ ਖੇਤਰ ਵਿੱਚ ਸਕੂਲ ਦੇ ਪਹਿਲੇ ਹਫ਼ਤੇ ਦੌਰਾਨ ਪਰਿਵਾਰ ਆਪਣੀਆਂ ਛਤਰੀਆਂ ਘਰ ਛੱਡ ਸਕਦੇ ਹਨ ਕਿਉਂਕਿ ਮੌਸਮ ਵਿਭਾਗ ਨੇ ਧੁੱਪਦਾਰ ਦਿਨਾਂ ਦੀ ਭਵਿੱਖਬਾਣੀ ਕੀਤੀ ਹੈ।
ਮੰਗਲਵਾਰ ਤੋਂ ਲੈ ਕੇ ਵੀਰਵਾਰ ਤੱਕ ਟੋਰਾਂਟੋ ਅਤੇ ਗ੍ਰੇਟਰ ਟੋਰਾਂਟੋ ਖੇਤਰ (GTA) ਵਿੱਚ ਧੁੱਪ ਵਾਲੇ ਮੌਸਮ ਦੀ ਉਮੀਦ ਕੀਤੀ ਗਈ ਹੈ। ਮੰਗਲਵਾਰ ਨੂੰ ਤਾਪਮਾਨ 23 ਡਿਗਰੀ ਸੈਂਟੀਗਰੇਡ ਤੱਕ ਪਹੁੰਚਿਆ, ਪਰ ਰਾਤ ਨੂੰ ਇਹ 11 ਡਿਗਰੀ ਤੱਕ ਡਿਗਿਆ ਹੈ।
ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਗਰਮੀ ਵਧੇਗੀ, ਦਿਨ ਵਿੱਚ ਤਾਪਮਾਨ 25 ਡਿਗਰੀ ਸੈ. ਤੱਕ ਪਹੁੰਚਣ ਦੀ ਉਮੀਦ ਹੈ, ਜਦਕਿ ਰਾਤ ਨੂੰ ਇਹ 13 ਡਿਗਰੀ ਤੱਕ ਡਿੱਗ ਸਕਦਾ ਹੈ। ਵੀਰਵਾਰ ਨੂੰ ਵੀ ਧੁੱਪਦਾਰ ਮੌਸਮ ਰਹੇਗਾ, ਦਿਨ ਵਿੱਚ ਤਾਪਮਾਨ 24 ਡਿਗਰੀ ਰਹੇਗਾ ਤੇ ਰਾਤ ਨੂੰ 16 ਡਿਗਰੀ ਤੱਕ ਘਟਣ ਦੀ ਸੰਭਾਵਨਾ ਹੈ।
ਅਨੁਮਾਨ ਹੈ ਕਿ ਸ਼ੁੱਕਰਵਾਰ ਨੂੰ ਮੌਸਮ ਬਦਲ ਸਕਦਾ ਹੈ, ਜਦ ਤਾਪਮਾਨ ਦਿਨ ਵਿੱਚ 17 ਡਿਗਰੀ ਸੈ. ਤੱਕ ਪਹੁੰਚੇਗਾ ਅਤੇ ਰਾਤ ਨੂੰ 10 ਡਿਗਰੀ ਤੱਕ ਡਿੱਗਣ ਦੇ ਨਾਲ 60 ਪ੍ਰਤੀਸ਼ਤ ਮੀਂਹ ਪੈਣ ਦੀ ਸੰਭਾਵਨਾ ਹੈ।
ਛੁੱਟੀਆਂ ਦੌਰਾਨ ਮੌਸਮ ਵਿਭਾਗ ਦੇ ਅਨੁਸਾਰ, ਬਾਰਸ਼ ਅਤੇ ਬੱਦਲਾਂ ਦੇ ਆਸਾਰ ਹਨ, ਦੋਵੇਂ ਦਿਨਾਂ ਲਈ 30 ਪ੍ਰਤੀਸ਼ਤ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।