ਯੁਗਾਂਡਾ ਦੀ ਪ੍ਰਸਿੱਧ ਓਲੰਪਿਕ ਐਥਲੀਟ ਰੇਬੇਕਾ ਚੇਪੇਟੇਗੀ, ਜਿਸ ਨੇ ਪੈਰਿਸ ਓਲੰਪਿਕ 2024 ਵਿੱਚ ਹਿੱਸਾ ਲਿਆ ਸੀ, ਦੀ ਵੀਰਵਾਰ ਨੂੰ ਦਰਦਨਾਕ ਮੌਤ ਹੋ ਗਈ। ਰੇਬੇਕਾ ਦੇ ਬੁਆਏਫ੍ਰੈਂਡ ਵਲੋਂ ਉਸ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਉਹ ਤਿੰਨ ਦਿਨ ਤੱਕ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੀ ਸੀ, ਪਰ ਅੰਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਹ ਦਿਲ ਦਹਲਾ ਦੇਣ ਵਾਲੀ ਘਟਨਾ 1 ਸਤੰਬਰ ਨੂੰ ਵਾਪਰੀ, ਜਦੋਂ ਕੀਨੀਆ ਵਿੱਚ ਰੇਬੇਕਾ ਅਤੇ ਉਸ ਦੇ ਬੁਆਏਫ੍ਰੈਂਡ ਡਿਕਸਨ ਨਦੀਮਾ ਵਿਚਕਾਰ ਇੱਕ ਜ਼ਮੀਨੀ ਵਿਵਾਦ ਨੇ ਘਾਤਕ ਰੂਪ ਧਾਰਨ ਕਰ ਲਿਆ।
ਹਮਲੇ ਦੌਰਾਨ, ਡਿਕਸਨ ਨੇ ਰੇਬੇਕਾ ‘ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਇਸ ਦਰਦਨਾਕ ਹਮਲੇ ਕਾਰਨ ਰੇਬੇਕਾ ਦੇ ਸਰੀਰ ਦਾ 75 ਫੀਸਦੀ ਹਿੱਸਾ ਸੜ ਗਿਆ। ਇਸ ਤੋਂ ਬਾਅਦ ਰੇਬੇਕਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਤਿੰਨ ਦਿਨ ਤੱਕ ਇਲਾਜ ਅਧੀਨ ਰਹੀ, ਪਰ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਰੇਬੇਕਾ ਦੀ ਉਮਰ 33 ਸਾਲ ਸੀ ਅਤੇ ਉਹ ਕੀਨੀਆ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਸੀ।
ਇਸ ਘਟਨਾ ਨੇ ਰੇਬੇਕਾ ਦੇ ਪਰਿਵਾਰ ਨੂੰ ਸਦਮੇ ਵਿੱਚ ਛੱਡ ਦਿੱਤਾ ਹੈ। ਯੁਗਾਂਡਾ ਦੀ ਓਲੰਪਿਕ ਕਮੇਟੀ ਅਤੇ ਅਥਲੈਟਿਕਸ ਫੈਡਰੇਸ਼ਨ ਨੇ ਰੇਬੇਕਾ ਦੀ ਮੌਤ ‘ਤੇ ਘੰਭੀਰ ਦੁੱਖ ਪ੍ਰਗਟ ਕੀਤਾ ਹੈ। ਫੈਡਰੇਸ਼ਨ ਨੇ ਆਪਣੇ ਸੱਧੇ ਸੱਬਦਾਂ ਵਿੱਚ ਘਰੇਲੂ ਹਿੰਸਾ ਦੀ ਨਿਖੇਧੀ ਕੀਤੀ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਯੁਗਾਂਡਾ ਦੀ ਓਲੰਪਿਕ ਕਮੇਟੀ ਦਾ ਬਿਆਨ:
ਯੁਗਾਂਡਾ ਦੀ ਓਲੰਪਿਕ ਕਮੇਟੀ ਨੇ ਵੀ ਇਸ ਮਾਮਲੇ ਨੂੰ ਸੰਜੀਦਗੀ ਨਾਲ ਲਿਆ ਹੈ। ਕਮੇਟੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਰੇਬੇਕਾ ਦੀ ਮੌਤ ਸਿਰਫ਼ ਇੱਕ ਘਰੇਲੂ ਹਿੰਸਾ ਦੀ ਘਟਨਾ ਨਹੀਂ ਹੈ, ਸਗੋਂ ਉਹ ਇੱਕ ਵੱਡਾ ਸਮਾਜਿਕ ਮੁੱਦਾ ਹੈ ਜਿਸ ‘ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਇਸ ਦਰਦਨਾਕ ਮੌਤ ‘ਤੇ ਅਫਸੋਸ ਜਤਾਇਆ ਅਤੇ ਇਨਸਾਫ਼ ਦੀ ਮੰਗ ਕੀਤੀ।
ਘਟਨਾ ਦਾ ਪਿਛੋਕੜ:
ਦਿ ਗਾਰਡੀਅਨ ਅਖਬਾਰ ਦੀ ਰਿਪੋਰਟ ਮੁਤਾਬਕ, ਰੇਬੇਕਾ ਅਤੇ ਉਸ ਦੇ ਬੁਆਏਫ੍ਰੈਂਡ ਵਿਚਕਾਰ ਲੰਬੇ ਸਮੇਂ ਤੋਂ ਇੱਕ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ਹੋਲੀ-ਹੋਲੀ ਤਕਰਾਰ ਵਿੱਚ ਬਦਲ ਗਿਆ, ਜੋ ਅੰਤ ਵਿਚ ਇਸ ਘਾਤਕ ਹਮਲੇ ਦਾ ਕਾਰਨ ਬਣਿਆ। ਹਮਲੇ ਦੌਰਾਨ ਡਿਕਸਨ ਵੀ ਕੁਝ ਅੰਸ਼ ਤੱਕ ਝੁਲਸ ਗਿਆ ਸੀ, ਪਰ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਰੇਬੇਕਾ ਦੇ ਪਰਿਵਾਰ ਨੇ ਇਸ ਦਿਲ ਤੋੜੂ ਘਟਨਾ ‘ਤੇ ਨਿਆਂ ਦੀ ਮੰਗ ਕੀਤੀ ਹੈ ਅਤੇ ਅਥਿਕਾਰੀਆਂ ਤੋਂ ਕੜੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਇਸ ਦਿਲ ਦਹਲਾ ਦੇਣ ਵਾਲੇ ਹਮਲੇ ਨੇ ਰੇਬੇਕਾ ਦੇ ਪ੍ਰਸੰਸਕਾਂ ਅਤੇ ਯੁਗਾਂਡਾ ਦੀ ਖੇਡ ਜਗਤ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਰੇਬੇਕਾ ਚੇਪੇਟੇਗੀ ਇੱਕ ਕਾਮਯਾਬ ਓਲੰਪਿਕ ਐਥਲੀਟ ਸੀ, ਜਿਸ ਨੇ ਪੈਰਿਸ ਓਲੰਪਿਕ 2024 ਵਿੱਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਦੀ ਮੌਤ ਨੇ ਘਰੇਲੂ ਹਿੰਸਾ ਦੇ ਘੰਭੀਰ ਪ੍ਰਭਾਵਾਂ ਨੂੰ ਬੇਨਕਾਬ ਕੀਤਾ ਹੈ।