Strait of Hormuz ਸੁਰੱਖਿਆ ‘ਤੇ Trump ਦੀ ਅਪੀਲ, Japan ਤੇ Australia ਨੇ ਜਹਾਜ਼ ਭੇਜਣ ਤੋਂ ਕੀਤਾ ਇਨਕਾਰ |
Strait of Hormuz ਸੁਰੱਖਿਆ ਲਈ Trump ਦੀ ਅਪੀਲ |
ਅਮਰੀਕਾ ਦੇ ਰਾਸ਼ਟਰਪਤੀ Donald Trump ਵੱਲੋਂ Strait of Hormuz ਨੂੰ ਸੁਰੱਖਿਅਤ ਬਣਾਉਣ ਲਈ ਅੰਤਰਰਾਸ਼ਟਰੀ ਗਠਜੋੜ ਬਣਾਉਣ ਦੀ ਅਪੀਲ ਨੂੰ ਤੁਰੰਤ ਵੱਡਾ ਸਮਰਥਨ ਨਹੀਂ ਮਿਲਿਆ। ਅਮਰੀਕਾ ਦੇ ਦੋ ਮੁੱਖ ਸਾਥੀ ਦੇਸ਼ Japan ਅਤੇ Australia ਨੇ ਸਾਫ਼ ਕਿਹਾ ਹੈ ਕਿ ਉਹ Middle East ਵਿੱਚ ਆਪਣੇ ਜੰਗੀ ਜਹਾਜ਼ ਭੇਜਣ ਦੀ ਕੋਈ ਯੋਜਨਾ ਨਹੀਂ ਬਣਾਈ ਰਹੇ।
ਮੱਧ-ਪੂਰਬ ਵਿੱਚ Iran ਜੰਗ ਤੀਜੇ ਹਫ਼ਤੇ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿਸ ਨਾਲ ਗਲੋਬਲ Energy ਮਾਰਕੀਟ ਅਤੇ Shipping ਰਸਤੇ ਪ੍ਰਭਾਵਿਤ ਹੋ ਰਹੇ ਹਨ। ਦੁਨੀਆ ਦੇ ਕਰੀਬ 20 ਫੀਸਦੀ ਤੇਲ ਦੀ ਆਵਾਜਾਈ Strait of Hormuz ਰਾਹੀਂ ਹੁੰਦੀ ਹੈ, ਇਸ ਲਈ ਇਸ ਰਸਤੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ।
Trump ਨੇ ਕਿਹਾ ਕਿ ਜੋ ਦੇਸ਼ Gulf ਖੇਤਰ ਤੋਂ ਤੇਲ ਲੈਂਦੇ ਹਨ, ਉਨ੍ਹਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ Strait of Hormuz ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਅਮਰੀਕਾ ਪਹਿਲਾਂ ਹੀ ਕਈ ਦੇਸ਼ਾਂ ਨਾਲ ਇਸ ਮਾਮਲੇ ‘ਤੇ ਸੰਪਰਕ ਕਰ ਚੁੱਕਾ ਹੈ।
ਦੂਜੇ ਪਾਸੇ ਜਾਪਾਨ ਦੀ ਪ੍ਰਧਾਨ ਮੰਤਰੀ Sanae Takaichi ਨੇ ਕਿਹਾ ਕਿ ਦੇਸ਼ ਦੇ ਸੰਵਿਧਾਨੀ ਨਿਯਮਾਂ ਕਾਰਨ Japan ਨੇ ਇਸ ਵੇਲੇ Middle East ਵਿੱਚ ਜਹਾਜ਼ ਭੇਜਣ ਬਾਰੇ ਕੋਈ ਫੈਸਲਾ ਨਹੀਂ ਕੀਤਾ। Australia ਨੇ ਵੀ ਕਿਹਾ ਕਿ ਉਹ ਇਸ ਮਿਸ਼ਨ ਵਿੱਚ ਸ਼ਾਮਲ ਹੋਣ ਦੀ ਯੋਜਨਾ ਨਹੀਂ ਰੱਖਦਾ।
ਇਸ ਤਣਾਅ ਦਾ ਅਸਰ ਗਲੋਬਲ ਮਾਰਕੀਟ ‘ਤੇ ਵੀ ਦਿਖਾਈ ਦਿੱਤਾ ਹੈ। Brent crude ਦੀ ਕੀਮਤ 104 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲੀ ਗਈ ਹੈ ਅਤੇ Energy supply ਨੂੰ ਲੈ ਕੇ ਚਿੰਤਾ ਵਧ ਰਹੀ ਹੈ।
ਇਸ ਦੌਰਾਨ Middle East ਵਿੱਚ ਹਮਲਿਆਂ ਦਾ ਸਿਲਸਿਲਾ ਜਾਰੀ ਹੈ। Dubai airport ‘ਤੇ ਡਰੋਨ ਹਮਲੇ ਤੋਂ ਬਾਅਦ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ, ਜਿਸ ਕਾਰਨ ਕੁਝ ਸਮੇਂ ਲਈ Flights ਰੋਕਣੀਆਂ ਪਈਆਂ।
ਵਿਸ਼ਲੇਸ਼ਕਾਂ ਦੇ ਮੁਤਾਬਕ ਜੇਕਰ Strait of Hormuz ਲੰਬੇ ਸਮੇਂ ਲਈ ਬੰਦ ਰਹਿੰਦਾ ਹੈ ਤਾਂ ਇਸ ਨਾਲ ਗਲੋਬਲ Energy supply ਅਤੇ Shipping industry ‘ਤੇ ਵੱਡਾ ਅਸਰ ਪੈ ਸਕਦਾ ਹੈ।