ਪਿਛਲੇ ਡਰਾਅ ਅਤੇ ਨਵੇਂ ਰੁਝਾਨ
ਇਸ ਤੋਂ ਪਹਿਲਾਂ, 911 ਉਮੀਦਵਾਰਾਂ ਨੂੰ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ (PNP) ਦੇ ਤਹਿਤ ਸੱਦਾ ਦਿੱਤਾ ਗਿਆ ਸੀ, ਜਦਕਿ ਫਰੈਂਚ ਭਾਸ਼ਾ ਵਿੱਚ ਨਿਪੁੰਨਤਾ ਰੱਖਣ ਵਾਲੇ 1000 ਉਮੀਦਵਾਰਾਂ ਨੂੰ ਵੀ PR ਲਈ ਚੁਣਿਆ ਗਿਆ। ਜੁਲਾਈ ਦੇ ਅਖੀਰ ਵਿੱਚ ਹੋਏ ਡਰਾਅ ਵਿੱਚ, ਕੈਨੇਡੀਅਨ ਤਜਰਬਾ ਕਲਾਸ ਦੇ 5 ਹਜ਼ਾਰ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਕਾਰਨ ਇਹ ਡਰਾਅ ਸਭ ਤੋਂ ਵੱਡਾ ਮੰਨਿਆ ਗਿਆ। ਸਤੰਬਰ ਮਹੀਨੇ ਦੇ ਇਸ ਨਵੇਂ ਡਰਾਅ ਦੇ ਨਾਲ, ਹੁਣ ਤੱਕ ਕੁੱਲ 6 ਹਜ਼ਾਰ ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾ ਚੁੱਕੇ ਹਨ।
ਨਿਯਮਾਂ ‘ਚ ਬਦਲਾਅ
ਜੁਲਾਈ ਮਹੀਨਾ ਕੈਨੇਡੀਅਨ ਇਮਿਗ੍ਰੇਸ਼ਨ ਲਈ ਕਾਫ਼ੀ ਮਹੱਤਵਪੂਰਨ ਰਿਹਾ। ਇਸ ਮਹੀਨੇ, 25 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ਿਡੈਂਸੀ ਲਈ ਸੱਦੇ ਜਾਰੀ ਕੀਤੇ ਗਏ। ਕੈਨੇਡੀਅਨ ਤਜਰਬਾ ਕਲਾਸ ਵਿੱਚ, ਇਸ ਸਮੇਂ ਕੱਟ-ਆਫ ਸੀ.ਆਰ.ਐਸ. ਸਕੋਰ 515 ਰਿਹਾ, ਜੋ ਪਹਿਲਾਂ ਦੇ ਮੁਕਾਬਲੇ ਕਾਫ਼ੀ ਵੱਧ ਸੀ। ਯਾਦ ਰੱਖਣਯੋਗ ਗੱਲ ਇਹ ਹੈ ਕਿ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਵਿੱਚ 600 ਪੁਆਇੰਟ ਖੁਦ-ਬ-ਖੁਦ ਮਿਲ ਜਾਂਦੇ ਹਨ, ਜਿਸ ਨਾਲ ਉਮੀਦਵਾਰਾਂ ਦਾ ਕੁੱਲ ਸਕੋਰ ਕਾਫ਼ੀ ਵੱਧ ਜਾਂਦਾ ਹੈ।
ਨਵੀਆਂ ਚੋਣ ਪ੍ਰਕਿਰਿਆਵਾਂ ਅਤੇ ਖੇਤਰਾਂ ਵਿੱਚ ਮੰਗ
2023 ਵਿੱਚ ਐਕਸਪ੍ਰੈਸ ਐਂਟਰੀ ਦੇ ਨਵੇਂ ਚੋਣ ਪ੍ਰਕਿਰਿਆਵਾਂ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਖਾਸ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਾਹਿਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਹੈ। ਇਸ ਵਿੱਚ ਹੇਲਥ ਕੇਅਰ, ਸਾਇੰਸ, ਟੈਕਨਾਲੋਜੀ, ਅਤੇ ਮੈਥਸ ਵਰਗੇ ਖੇਤਰਾਂ ਦੀ ਮੰਗ ਬਰਕਰਾਰ ਰਹੀ। ਹੋਰ ਮੰਗ ਵਾਲੇ ਖੇਤਰਾਂ ਵਿੱਚ ਟ੍ਰਾਂਸਪੋਰਟੇਸ਼ਨ, ਐਗਰੀਕਲਚਰ, ਅਤੇ ਕਾਰਪੇਂਟਰੀ ਵਰਗੇ ਪੇਸ਼ੇ ਸ਼ਾਮਲ ਹਨ।
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੇਂ ਨਿਯਮ
ਨਵੰਬਰ 2024 ਤੋਂ, ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਰਕ ਪਰਮਿਟ ਅਰਜ਼ੀਆਂ ਲਈ ਕੈਨੇਡੀਅਨ ਲੈਂਗੂਏਜ ਬੈਂਚਮਾਰਕ (CLB) ਦੀ ਸ਼ਰਤ ਲਾਗੂ ਕੀਤੀ ਜਾਵੇਗੀ। ਇਸ ਨਾਲ ਵਿਦਿਆਰਥੀਆਂ ਨੂੰ ਐਕਸਪ੍ਰੈਸ ਐਂਟਰੀ ਦੇ ਤਹਿਤ ਵੀ ਲਾਭ ਮਿਲ ਸਕਦਾ ਹੈ। ਵਰਕ ਪਰਮਿਟ ਲਈ, ਕਾਲਜ ਪਾਸ ਵਿਦਿਆਰਥੀਆਂ ਨੂੰ ਘੱਟੋ-ਘੱਟ CLB 5 ਸੂਚਕ ਲਾਜ਼ਮੀ ਹੋਵੇਗਾ, ਜਦਕਿ ਯੂਨੀਵਰਸਿਟੀ ਪਾਸ ਵਿਦਿਆਰਥੀਆਂ ਲਈ CLB 7 ਦੀ ਲੋੜ ਹੋਵੇਗੀ।