GTA News Media

Top Info Bar
22.1°C Toronto Loading date...
Punjab World

ਇਜ਼ਰਾਈਲ ਵੱਲੋਂ ਲੇਬਨਾਨ ‘ਤੇ ਵੱਡਾ ਹਮਲਾ: ਸੈਂਕੜੇ ਮਿਜ਼ਾਈਲਾਂ ਦਾਗੇ, ਸੈਂਕੜੇ ਮੌਤਾਂ, ਸਕੂਲ ਬੰਦ

ਇਜ਼ਰਾਈਲ ਵੱਲੋਂ ਲੇਬਨਾਨ ‘ਤੇ ਵੱਡਾ ਹਮਲਾ: ਸੈਂਕੜੇ ਮਿਜ਼ਾਈਲਾਂ ਦਾਗੇ, ਸੈਂਕੜੇ ਮੌਤਾਂ, ਸਕੂਲ ਬੰਦ
Share this post via:

ਇਜ਼ਰਾਈਲ ਨੇ ਸੋਮਵਾਰ, 23 ਸਤੰਬਰ ਨੂੰ ਲੇਬਨਾਨ ‘ਤੇ ਵੱਡੇ ਪੱਧਰ ‘ਤੇ ਹਮਲਾ ਕਰਦੇ ਹੋਏ 300 ਤੋਂ ਵੱਧ ਮਿਜ਼ਾਈਲਾਂ ਛੱਡੀਆਂ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹ ਹਮਲੇ ਹੁਣ ਤੱਕ 492 ਲੋਕਾਂ ਦੀ ਮੌਤ ਦਾ ਕਾਰਨ ਬਣੇ ਹਨ, ਜਿਨ੍ਹਾਂ ‘ਚ 58 ਔਰਤਾਂ ਅਤੇ 35 ਬੱਚੇ ਵੀ ਸ਼ਾਮਲ ਹਨ। ਇਸ ਹਮਲੇ ਵਿੱਚ 1,645 ਲੋਕਾਂ ਦੇ ਗੰਭੀਰ ਤੌਰ ‘ਤੇ ਜ਼ਖਮੀ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ।

ਅਲ ਜ਼ਜ਼ੀਰਾ ਰਿਪੋਰਟ ਮੁਤਾਬਕ, 2006 ਵਿੱਚ ਹੋਈ ਇਜ਼ਰਾਈਲ-ਲੇਬਨਾਨ ਜੰਗ ਤੋਂ ਬਾਅਦ ਇਹ ਲੇਬਨਾਨ ‘ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਸ ਹਮਲੇ ਦੇ ਮੱਦੇਨਜ਼ਰ, ਲੇਬਨਾਨ ਦੇ ਸਕੂਲਾਂ ਅਤੇ ਕਾਲਜਾਂ ਨੂੰ 25 ਸਤੰਬਰ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਹਮਲੇ ਤੋਂ ਬਚਣ ਲਈ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਰੁੱਖ ਕਰਦੇ ਦੇਖਿਆ ਗਿਆ, ਜਿਸ ਕਾਰਨ ਕਈ ਸ਼ਹਿਰਾਂ ‘ਚ ਭਾਰੀ ਟ੍ਰੈਫਿਕ ਜਾਮ ਵੀ ਹੋਇਆ।

ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗਲੈਂਟ ਨੇ ਆਪਣੇ ਬਿਆਨ ‘ਚ ਕਿਹਾ ਕਿ ਇਜ਼ਰਾਈਲੀ ਰੱਖਿਆ ਬਲਾਂ (ਆਈਡੀਐਫ) ਨੇ ਹਿਜ਼ਬੁੱਲਾ ਦੁਆਰਾ ਪਿਛਲੇ 20 ਸਾਲਾਂ ‘ਚ ਤਿਆਰ ਕੀਤੇ ਬੁਨਿਆਦੀ ਢਾਂਚੇ ਨੂੰ ਮੁਕੰਮਲ ਤੌਰ ‘ਤੇ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ‘ਚ 10,000 ਤੋਂ ਵੱਧ ਰਾਕੇਟਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਹੁਣ ਹਿਜ਼ਬੁੱਲਾ ਦਾ ਨੇਤਾ ਹਸਨ ਨਸਰੱਲਾ ਇਕੱਲਾ ਹੀ ਰਹਿ ਗਿਆ ਹੈ।

ਇਹ ਇਜ਼ਰਾਈਲ ਦਾ ਲਗਾਤਾਰ ਚੌਥੇ ਦਿਨ ਮਿਜ਼ਾਈਲ ਹਮਲਾ ਸੀ। ਇਸ ਦੌਰਾਨ 900 ਤੋਂ ਵੱਧ ਮਿਜ਼ਾਈਲਾਂ ਦਾ ਇਸਤੇਮਾਲ ਕੀਤਾ ਗਿਆ, ਜਿਸ ਵਿਚ 300 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਲੇਬਨਾਨ ਤੋਂ ਆਉਣ ਵਾਲੇ ਜਵਾਬੀ ਹਮਲਿਆਂ ਦੇ ਡਰ ਨਾਲ, ਇਜ਼ਰਾਈਲ ਨੇ ਇੱਕ ਹਫ਼ਤੇ ਲਈ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਰੱਖਿਆ ਮੰਤਰੀ ਗਲੈਂਟ ਦੇ ਹੁਕਮ ‘ਤੇ ਕੈਬਿਨੇਟ ਮੰਤਰੀਆਂ ਨੇ ਐਮਰਜੈਂਸੀ ਲਾਗੂ ਕਰਨ ਲਈ ਟੈਲੀਫੋਨ ਰਾਹੀਂ ਮਤਦਾਨ ਕੀਤਾ।

ਦੂਜੇ ਪਾਸੇ, ਇਜ਼ਰਾਈਲੀ ਫੌਜ ਨੇ ਹਿਜ਼ਬੁੱਲਾ ਦੇ ਆਸ-ਪਾਸ ਦੇ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਆਪਣੇ ਘਰ ਛੱਡਣ ਲਈ ਚਿਤਾਵਨੀ ਦਿੱਤੀ ਹੈ। ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ, ਆਈਡੀਐਫ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਲੇਬਨਾਨ ਦੇ ਨਾਗਰਿਕਾਂ ਨੂੰ ਖ਼ਤਰੇ ਵਾਲੇ ਖੇਤਰਾਂ ਤੋਂ ਦੂਰ ਜਾਣ ਦੀ ਸਲਾਹ ਦਿੱਤੀ ਗਈ ਹੈ।

ਹਾਗਾਰੀ ਨੇ ਕਿਹਾ ਕਿ ਹਿਜ਼ਬੁੱਲਾ ਨੇ ਘਰਾਂ ਅਤੇ ਇਮਾਰਤਾਂ ਵਿੱਚ ਹਥਿਆਰਾਂ ਦਾ ਭੰਡਾਰ ਕੀਤਾ ਹੋਇਆ ਹੈ। ਜੇ ਤੁਸੀਂ ਕਿਸੇ ਅਜਿਹੀ ਇਮਾਰਤ ‘ਚ ਹੋ ਜਿੱਥੇ ਹਥਿਆਰ ਹਨ, ਤਾਂ ਜਿੰਨੀ ਜਲਦੀ ਹੋ ਸਕੇ ਉਸ ਜਗ੍ਹਾ ਨੂੰ ਛੱਡੋ। ਇਹ ਸੰਦੇਸ਼ ਲੇਬਨਾਨ ਦੇ ਸਾਰੇ ਨੈੱਟਵਰਕਾਂ ਅਤੇ ਮੀਡੀਆ ਪਲੇਟਫਾਰਮਾਂ ‘ਤੇ ਅਰਬੀ ਭਾਸ਼ਾ ਵਿੱਚ ਵੀ ਭੇਜਿਆ ਗਿਆ ਹੈ।