ਵੈਟੀਕਨ ਸਿਟੀ, ਜੋ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਹੈ ਅਤੇ ਈਸਾਈ ਧਰਮ ਦਾ ਕੇਂਦਰ ਹੈ, ਦੀ ਤਰਜ਼ ‘ਤੇ ਇੱਕ ਮੁਸਲਿਮ ਮੌਲਵੀ ਦੁਆਰਾ ਨਵੇਂ ਮੁਸਲਿਮ ਦੇਸ਼ ਦੀ ਸਥਾਪਨਾ ਕਰਨ ਦੀ ਯੋਜਨਾ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਵੈਟੀਕਨ ਸਿਟੀ ਜਿਵੇਂ ਪੋਪ ਧਰਮਕ ਮਾਮਲਿਆਂ ਬਾਰੇ ਫੈਸਲੇ ਲੈਂਦਾ ਹੈ, ਉਸੇ ਤਰ੍ਹਾਂ, ਮੁਸਲਿਮ ਮੌਲਵੀ ਐਡਮੰਡ ਨਵੇਂ ਇਸਲਾਮਕ ਦੇਸ਼ ਦੀ ਰਚਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਐਡਮੰਡ, ਜੋ ਬਾਬਾ ਮੋਂਡੀ ਦੇ ਨਾਂਅ ਨਾਲ ਮਸ਼ਹੂਰ ਹੈ, ਨੇ ਆਪਣੀ ਰਾਜਧਾਨੀ ਵਜੋਂ ਅਲਬਾਨੀਆ ਦੀ ਰਾਜਧਾਨੀ ਤਿਰਾਨਾ ਨੂੰ ਚੁਣਿਆ ਹੈ। ਇਹ ਦੇਸ਼ ਲਗਭਗ ਨਿਊਯਾਰਕ ਸਿਟੀ ਦੇ 5 ਬਲਾਕਾਂ ਦੇ ਆਕਾਰ ਦਾ ਹੋਵੇਗਾ, ਅਤੇ ਇਸ ਦੇ ਮੁੱਢਲੇ 27 ਏਕੜ ਵਿੱਚ ਬਣਾਏ ਜਾਣ ਦੀ ਯੋਜਨਾ ਹੈ।
ਨਵੇਂ ਦੇਸ਼ ਵਿੱਚ ਲਿਬਰਲ ਨਿਯਮ
ਇਸ ਦੇਸ਼ ਵਿੱਚ, ਇਸਲਾਮ ਵਿੱਚ ਜਿਨ੍ਹਾਂ ਗੱਲਾਂ ਨੂੰ ਹਰਾਮ ਮੰਨਿਆ ਜਾਂਦਾ ਹੈ, ਉਹਨਾਂ ਨੂੰ ਇੱਥੇ ਮਨਜ਼ੂਰੀ ਦਿੱਤੀ ਜਾਵੇਗੀ। ਉਦਾਹਰਣ ਵਜੋਂ, ਸ਼ਰਾਬ ਪੀਣ, ਔਰਤਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਅਤੇ ਆਪਣੀ ਜੀਵਨ ਸ਼ੈਲੀ ਜਿਉਣ ਦੀ ਆਜ਼ਾਦੀ ਹਾਸਲ ਹੋਵੇਗੀ। ਇਸ ਤਰ੍ਹਾਂ ਦੇ ਨਿਯਮਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਾਬੰਦੀ ਦੇ ਤਹਿਤ ਨਹੀਂ ਰੱਖਿਆ ਜਾਵੇਗਾ।
ਇਸ ਨਵੇਂ ਮੁਸਲਿਮ ਦੇਸ਼ ਦਾ ਆਪਣਾ ਪ੍ਰਸ਼ਾਸਨ, ਸਰਹੱਦਾਂ, ਅਤੇ ਨਿਯਮ ਹੋਣਗੇ, ਜੋ ਬੇਕਤਾਸ਼ੀ ਸੂਫ਼ੀ ਪਰੰਪਰਾ ਦੀ ਪਾਲਣਾ ਕਰਨਗੇ। ਇੱਥੇ ਲੋਕਾਂ ਲਈ ਪਾਸਪੋਰਟ ਸਹੂਲਤ ਵੀ ਉਪਲਬਧ ਹੋਵੇਗੀ।
ਅਲਬਾਨੀਆ ਦੇ ਪ੍ਰਧਾਨ ਮੰਤਰੀ ਦਾ ਬਿਆਨ
ਅਲਬਾਨੀਆ ਦੇ ਪ੍ਰਧਾਨ ਮੰਤਰੀ ਐਡੀ ਰਾਮਾ ਨੇ ਇਹ ਸੂਚਨਾ ਦਿੱਤੀ ਹੈ ਕਿ ਉਹ ਛੇਤੀ ਹੀ ਇਸ ਨਵੇਂ ਦੇਸ਼ ਬਾਰੇ ਐਲਾਨ ਕਰਨ ਵਾਲੇ ਹਨ, ਜੋ ਮੁਸਲਮਾਨਾਂ ਦਾ ਸਭ ਤੋਂ ਛੋਟਾ ਦੇਸ਼ ਹੋਵੇਗਾ।