ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਮੌਕੇ ‘ਤੇ ਹਿੰਦੂ ਭਾਈਚਾਰੇ ਲਈ ਇੱਕ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਕੈਨੇਡਾ ਅਤੇ ਦੁਨੀਆ ਭਰ ਦੇ ਹਿੰਦੂ ਨਵਰਾਤਰੀ ਦੀ ਸ਼ੁਰੂਆਤ ਮਨਾ ਰਹੇ ਹਨ, ਜੋ ਚੰਗਿਆਈ ਦੀ ਬੁਰਾਈ ‘ਤੇ ਫਤਿਹ ਅਤੇ ਹਨੇਰੇ ‘ਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ।
ਟਰੂਡੋ ਨੇ ਦੱਸਿਆ ਕਿ ਅਗਲੀਆਂ ਨੌਂ ਰਾਤਾਂ ਦੌਰਾਨ, ਨਵਰਾਤਰੀ ਮਨਾਉਣ ਵਾਲੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਮਿਲ ਬੈਠ ਕੇ ਪ੍ਰਾਰਥਨਾਵਾਂ, ਸੰਗੀਤ ਅਤੇ ਖੁਸ਼ੀ ਦਾ ਆਨੰਦ ਲੈਂਦੇ ਹਨ। ਉਹਨਾਂ ਨੇ ਕਿਹਾ ਕਿ ਹਿੰਦੂ ਕੈਨੇਡੀਅਨ ਕੈਨੇਡਾ ਦੇ ਸਮਾਜ ਦਾ ਇੱਕ ਅਹਿਮ ਹਿੱਸਾ ਹਨ ਅਤੇ ਨਵਰਾਤਰੀ ਵਰਗੇ ਤਿਉਹਾਰ ਸਾਡੇ ਕੈਨੇਡਾ ਦੇ ਸੰਸਕਾਰਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।
ਅੰਤ ਵਿੱਚ, ਟਰੂਡੋ ਨੇ ਕਿਹਾ ਕਿ ਉਹ ਕੈਨੇਡਾ ਸਰਕਾਰ ਵੱਲੋਂ ਨਵਰਾਤਰੀ ਮਨਾਉਣ ਵਾਲੇ ਹਰ ਵਿਅਕਤੀ ਨੂੰ ਖੁਸ਼ਹਾਲੀ ਅਤੇ ਅਮਨ ਦੀਆਂ ਕਾਮਨਾਵਾਂ ਭੇਜਦੇ ਹਨ।