GTA News Media

Top Info Bar
22.1°C Toronto Loading date...
Canada India Punjab Toronto/GTA

ਬ੍ਰੈਂਪਟਨ ਵਿੱਚ ਨੌਕਰੀਆਂ ਲਈ ਭਾਰਤੀ ਵਿਦਿਆਰਥੀਆਂ ਦੀ ਲੰਮੀ ਕਤਾਰ, ਵਾਇਰਲ ਹੋਈ ਵੀਡੀਓ

ਬ੍ਰੈਂਪਟਨ ਵਿੱਚ ਨੌਕਰੀਆਂ ਲਈ ਭਾਰਤੀ ਵਿਦਿਆਰਥੀਆਂ ਦੀ ਲੰਮੀ ਕਤਾਰ, ਵਾਇਰਲ ਹੋਈ ਵੀਡੀਓ
Share this post via:

ਕੈਨੇਡਾ ਵਿੱਚ ਭਾਰਤੀ ਨੌਜਵਾਨਾਂ ਦੀ ਵਧਦੀ ਗਿਣਤੀ ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਨੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀ ਭਾਲ ਵਿੱਚ ਵਿਦੇਸ਼ ਜਾਣ ਲਈ ਮਜਬੂਰ ਕਰ ਦਿੱਤਾ ਹੈ। ਕੈਨੇਡਾ, ਵਿਦੇਸ਼ਾਂ ਵਿੱਚ, ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸਦੇ ਨਾਲ ਹੀ ਅਮਰੀਕਾ, ਯੂਏਈ, ਆਸਟ੍ਰੇਲੀਆ ਵਰਗੇ ਹੋਰ ਦੇਸ਼ ਵੀ ਭਾਰਤੀਆਂ ਲਈ ਆਕਰਸ਼ਣ ਦਾ ਕੇਂਦਰ ਹਨ।

ਪੰਜਾਬ ਦੀ ਗੱਲ ਕਰੀਏ ਤਾਂ ਕੈਨੇਡਾ ਪੰਜਾਬੀਆਂ ਦੀ ਸਭ ਤੋਂ ਵੱਡੀ ਮੰਜ਼ਿਲ ਹੈ। ਕੈਨੇਡਾ ਵਿੱਚ ਇਸ ਵੇਲੇ 16 ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਵੱਸਦੇ ਹਨ, ਅਤੇ ਇਹ ਅੰਕੜਾ 2025 ਤੱਕ 20 ਲੱਖ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਹਾਲਾਂਕਿ, ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਦੀ ਅਸਲ ਹਾਲਤ ਦੀ ਸਥਿਤੀ ਬਾਰੇ ਅੰਦਾਜ਼ਾ ਲਗਾਉਣਾ ਕੌਣੀ ਮੁਸ਼ਕਲ ਹੈ।

ਜਿਆਦਾਤਰ ਭਾਰਤੀ ਵਿਦਿਆਰਥੀ ਪੜ੍ਹਾਈ ਨਾਲ ਨਾਲ ਪਾਰਟ-ਟਾਈਮ ਨੌਕਰੀਆਂ ਕਰਦੇ ਹਨ। ਹਾਲ ਹੀ ਵਿੱਚ, ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇਕ ਰੈਸਟੋਰੈਂਟ ਦੇ ਨੌਕਰੀਆਂ ਦੇ ਇਸ਼ਤਿਹਾਰ ਨੇ ਸੋਸ਼ਲ ਮੀਡੀਆ ‘ਤੇ ਵੱਡਾ ਧਿਆਨ ਖਿੱਚਿਆ ਹੈ। ਇਸ ਇਸ਼ਤਿਹਾਰ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਇਕੱਠਾ ਕਰ ਦਿੱਤਾ, ਜਿਹੜੇ ਵੇਟਰਾਂ ਅਤੇ ਰਸੋਈਏ ਦੀ ਨੌਕਰੀ ਲੈਣ ਲਈ ਲੰਬੀ ਕਤਾਰਾਂ ਵਿੱਚ ਖੜ੍ਹੇ ਸਨ।

 

ਬ੍ਰੈਂਪਟਨ ਦੇ ਇੱਕ ਰੈਸਟੋਰੈਂਟ ਨੇ ਆਪਣੀ ਨਵੀਂ ਫਰੈਂਚਾਈਜ਼ੀ ਲਈ ਕੁਝ ਨੌਕਰੀਆਂ ਦੀਆਂ ਵੈਕੈਂਸੀਜ਼ ਆਨਲਾਈਨ ਜਾਰੀ ਕੀਤੀਆਂ, ਜਿਸ ਤੋਂ ਬਾਅਦ ਭਾਰਤ ਤੋਂ ਆਏ ਬਹੁਤ ਸਾਰੇ ਵਿਦਿਆਰਥੀਆਂ ਅਤੇ ਨੌਜਵਾਨ ਉੱਥੇ ਪਹੁੰਚੇ। ਰੈਸਟੋਰੈਂਟ ਦੇ ਮੈਨੇਜਰ ਦੇ ਮੁਤਾਬਕ, 6000 ਤੋਂ ਵੱਧ ਨੌਕਰੀਆਂ ਲਈ ਅਰਜ਼ੀਆਂ ਮਿਲੀਆਂ, ਜਿਨ੍ਹਾਂ ਵਿੱਚੋਂ 3000 ਉਮੀਦਵਾਰਾਂ ਦੇ ਪਹਿਲੇ ਦਿਨ ਇੰਟਰਵਿਊ ਲਏ ਗਏ, ਅਤੇ ਬਾਕੀ 3000 ਦੇ ਦੂਜੇ ਦਿਨ ਇੰਟਰਵਿਊ ਕੀਤੇ ਜਾਣਗੇ।

ਇਹ ਵੀਡੀਓ ਜੋ ਰੈਸਟੋਰੈਂਟ ਦੇ ਬਾਹਰ ਖੜ੍ਹੀ ਭਾਰਤੀਆਂ ਦੀ ਭੀੜ ਨੂੰ ਦਰਸਾਉਂਦੀ ਹੈ, ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।