ਨੋਬਲ ਪੁਰਸਕਾਰ 2024 ਦੇ ਜੇਤੂਆਂ ਦੀ ਘੋਸ਼ਣਾ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ, ਜਿਸ ਵਿੱਚ ਮੈਡੀਸਨ ਅਤੇ ਫਿਜ਼ੀਓਲੋਜੀ ਦੇ ਖੇਤਰ ‘ਚ ਵਿਸ਼ੇਸ਼ ਪੁਰਸਕਾਰ ਦਿੱਤੇ ਗਏ ਹਨ। ਇਸ ਸਾਲ ਮੈਡੀਸਨ ਦਾ ਨੋਬਲ ਪੁਰਸਕਾਰ ਵਿਕਟਰ ਐਂਬਰੋਸ ਅਤੇ ਗੈਰੀ ਰੁਵਕੁਨ ਨੂੰ ਮਾਈਕ੍ਰੋ ਆਰਐਨਏ ਬਾਰੇ ਕੀਤੀਆਂ ਖੋਜਾਂ ਲਈ ਮਿਲਿਆ ਹੈ।
ਨੋਬਲ ਕਮੇਟੀ ਨੇ ਦੱਸਿਆ ਕਿ ਵਿਕਟਰ ਅਤੇ ਗੈਰੀ ਦੀ ਇਹ ਖੋਜ ਇਹ ਸਮਝਣ ਵਿੱਚ ਮਹੱਤਵਪੂਰਨ ਹੈ ਕਿ ਜੀਵ-ਜੰਤੂ ਅਤੇ ਮਨੁੱਖ ਕਿਸ ਤਰ੍ਹਾਂ ਵਿਕਸਿਤ ਹੁੰਦੇ ਹਨ ਅਤੇ ਉਹਨਾਂ ਦੇ ਸਰੀਰ ਕਿਵੇਂ ਕੰਮ ਕਰਦੇ ਹਨ। ਇਨ੍ਹਾਂ ਖੋਜਾਂ ਨੇ ਇਹ ਸਪਸ਼ਟ ਕੀਤਾ ਕਿ ਜੀਨ ਮਨੁੱਖੀ ਸਰੀਰ ਦੇ ਵੱਖ-ਵੱਖ ਟਿਸ਼ੂਆਂ ਦੇ ਵਿਕਾਸ ‘ਚ ਕਿਸ ਤਰ੍ਹਾਂ ਯੋਗਦਾਨ ਪਾਉਂਦੇ ਹਨ।
ਇਸ ਤੋਂ ਇਲਾਵਾ, ਨੋਬਲ ਅਸੈਂਬਲੀ ਨੇ ਇਸ ਗੱਲ ‘ਤੇ ਵੀ ਜੋਰ ਦਿੱਤਾ ਕਿ mRNA ਤਕਨੀਕ, ਜੋ ਕਿ ਵਿਕਟਰ ਅਤੇ ਗੈਰੀ ਦੀਆਂ ਖੋਜਾਂ ਨਾਲ ਜੁੜੀ ਹੈ, ਨੇ ਕੋਰੋਨਾ ਵਿਰੁੱਧ ਵੈਕਸੀਨ ਦੀ ਵਿਕਾਸ ਪ੍ਰਕਿਰਿਆ ਵਿੱਚ ਕ੍ਰਾਂਤੀਕਾਰੀ ਭੂਮਿਕਾ ਨਿਭਾਈ। ਇਹ ਤਕਨੀਕ ਫਾਈਜ਼ਰ, ਮੋਡਰਨਾ ਅਤੇ ਬਾਇਓ ਐਨ ਟੈਕ ਵਰਗੀਆਂ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਕੋਰੋਨਾ ਮਹਾਮਾਰੀ ਦੌਰਾਨ ਵਰਤੀ ਗਈ, ਜਿਸ ਨੇ ਮਹਾਮਾਰੀ ‘ਤੇ ਕਾਬੂ ਪਾਉਣ ‘ਚ ਮਦਦ ਕੀਤੀ।
ਇਸ ਮਹੱਤਵਪੂਰਨ ਖੋਜ ਨਾਲ, ਮੈਡੀਸਨ ਦੇ ਖੇਤਰ ਵਿੱਚ ਵਿਕਟਰ ਐਂਬਰੋਸ ਅਤੇ ਗੈਰੀ ਰੁਵਕੁਨ ਦੀ ਯੋਗਦਾਨ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਮਿਲੀ ਹੈ।