IFFSA Toronto 2024 ਅੱਜ ਤੋਂ ਸ਼ੁਰੂ: 10 ਅਕਤੂਬਰ ਤੋਂ 20 ਅਕਤੂਬਰ ਤੱਕ ਚੱਲੇਗਾ ਫੈਸਟੀਬਲ
ਬਰੈਂਪਟਨ ( ਚਮਕੌਰ ਸਿੰਘ ਮਾਛੀਕੇ ) – ਨੌਰਥ ਅਮਰੀਕਾ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਬਲ ਆੱਫ ਸਾਊਥ ਏਸ਼ੀਆ ਦਾ ਕਿੱਕ ਆੱਫ ਈਵੈਂਟ ਅੱਜ ਬਰੈਂਪਟਨ ਦੇ ਕੋਰਟ ਯਾਰਡ ਮੈਰੀਏਟ ਹੋਟਲ ਚ ਅੱਜ ਸ਼ੁਰੂ ਹੋ ਗਿਆ ਹੈ । ਇਹ ਫੈਸਟੀਬਲ ਅੱਜ 10 ਅਕਤੂਬਰ ਤੋਂ 20 ਅਕਤੂਬਰ ਤੱਕ ਟੋਰੰਟੋ ਦੇ ਵੱਖ ਵੱਖ ਸ਼ਹਿਰਾਂ ਵਿੱਚ ਦੱਖਣੀ ਏਸ਼ੀਆਈ ਸਿਨੇਮਾ ਦੀਆਂ ਵਿਭਿੰਨ ਫਿਲਮਾਂ, ਵਰਕਸ਼ਾਪਾਂ ਅਤੇ ਵਿਸ਼ੇਸ਼ ਸਮਾਗਮਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰੇਗਾ । IFFSA Toronto ਦੇ ਪ੍ਰੈਜੀਡੈਂਟ ਸਨੀ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰੀ ਇਸ ਫੈਸਟੀਬਲ ਵਿੱਚ ਬਹੁਤ ਕੁਝ ਨਵਾਂ ਹੋਣ ਵਾਲਾ ਹੈ ਤੇ ਉੱਚ ਕੋਟੀ ਦੀਆਂ ਫਿਲਮਾਂ ਦੀ ਸਕਰੀਨਿੰਗ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ IFFSA TORONTO. COM ਤੇ ਵਿਜਟ ਕੀਤਾ ਜਾ ਸਕਦਾ ਹੈ ।