GTA News Media

Top Info Bar
22.1°C Toronto Loading date...
Canada Punjab Toronto/GTA

ਟਰੂਡੋ ਦੀ ਕੁਰਸੀ ਖਤਰੇ ‘ਚ, ਪਾਰਟੀ ਦੇ ਵਿਧਾਇਕ ਮੰਗ ਰਹੇ ਅਸਤੀਫ਼ਾ

ਟਰੂਡੋ ਦੀ ਕੁਰਸੀ ਖਤਰੇ ‘ਚ, ਪਾਰਟੀ ਦੇ ਵਿਧਾਇਕ ਮੰਗ ਰਹੇ ਅਸਤੀਫ਼ਾ
Share this post via:

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਰਾਜਨੀਤਿਕ ਭਵਿੱਖ ਗੁੰਝਲਦਾਰ ਹੋ ਰਿਹਾ ਹੈ, ਕਿਉਂਕਿ ਉਹ ਖੁਦ ਆਪਣੀ ਹੀ ਲਿਬਰਲ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਵਲੋਂ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ਹਾਲ ਹੀ ਵਿੱਚ ਟੋਰਾਂਟੋ— ਸੇਂਟ ਪਾਲ ਅਤੇ ਮਾਂਟਰੀਅਲ ਵਿੱਚ ਹੋਈਆਂ ਉਪ ਚੋਣਾਂ ਵਿੱਚ ਟਰੂਡੋ ਦੀ ਪਾਰਟੀ ਨੂੰ ਮਿਲੀ ਹਾਰ ਨੇ ਇਸ ਗੱਲ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (CBC) ਦੀ ਇੱਕ ਰਿਪੋਰਟ ਮੁਤਾਬਕ, ਲਿਬਰਲ ਪਾਰਟੀ ਦੇ ਕਈ ਸੰਸਦ ਮੈਂਬਰ ਟਰੂਡੋ ਦੀ ਆਗੂਈ ‘ਤੇ ਸਵਾਲ ਉਠਾ ਰਹੇ ਹਨ ਅਤੇ ਚਰਚਾ ਹੈ ਕਿ ਕੁਝ ਮੈਂਬਰ ਇਸ ਨੂੰ ਬਦਲਣ ਦੀ ਤਿਆਰੀ ਕਰ ਰਹੇ ਹਨ।

ਇਸ ਹਾਰ ਤੋਂ ਬਾਅਦ, ਪਾਰਟੀ ਵਿੱਚ ਅੰਦਰੂਨੀ ਗੱਲਬਾਤਾਂ ਤੇ ਗੁਪਤ ਮੀਟਿੰਗਾਂ ਦੀ ਲੜੀ ਸ਼ੁਰੂ ਹੋ ਗਈ ਹੈ, ਜਿੱਥੇ ਕਈ ਸੰਸਦ ਮੈਂਬਰ ਇਕੱਠੇ ਹੋ ਕੇ ਟਰੂਡੋ ਨੂੰ ਹਟਾਉਣ ਦੀ ਯੋਜਨਾ ਬਣਾ ਰਹੇ ਹਨ। ਰਿਪੋਰਟ ਅਨੁਸਾਰ, ਮੀਟਿੰਗਾਂ ‘ਚ ਵੱਡੀ ਗਿਣਤੀ ਵਿੱਚ ਸੰਸਦ ਮੈਂਬਰਾਂ ਨੂੰ ਟਰੂਡੋ ਦੀ ਥਾਂ ਨਵੀਂ ਲੀਡਰਸ਼ਿਪ ਲਿਆਉਣ ਲਈ ਇੱਕ ਦਸਤਾਵੇਜ਼ ‘ਤੇ ਹਸਤਾਖਰ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਮੂਹਿੰਮ ‘ਚ ਸ਼ਾਮਲ ਮੈਂਬਰਾਂ ਨੇ ਕਿਹਾ ਕਿ ਹੁਣ ਤੱਕ 20 ਤੋਂ ਵੱਧ ਵਿਧਾਇਕਾਂ ਨੇ ਆਪਣੇ ਹਸਤਾਖਰ ਕਰ ਦਿੱਤੇ ਹਨ, ਜੋ ਟਰੂਡੋ ਨੂੰ ਸੱਤਾ ਤੋਂ ਹਟਾਉਣ ਦਾ ਪ੍ਰਯਾਸ ਕਰ ਰਹੇ ਹਨ।

ਇਹ ਚਰਚਾ ਟਰੂਡੋ ਦੇ ਅੰਤਰਰਾਸ਼ਟਰੀ ਸੰਮੇਲਨ ਲਈ ਲਾਓਸ ਪਹੁੰਚਣ ਮਗਰੋਂ ਹੋਰ ਤੇਜ਼ ਹੋਈ ਹੈ, ਜਿੱਥੇ ਉਹ ਗ੍ਰਹਿ ਮਾਮਲਿਆਂ ਤੋਂ ਬਿਨਾਂ ਬਾਹਰਲੇ ਮਸਲਿਆਂ ‘ਤੇ ਕੇਂਦ੍ਰਿਤ ਹਨ।