GTA News Media

Top Info Bar
22.1°C Toronto Loading date...
Crime Punjab World

ਡੋਨਾਲਡ ਟਰੰਪ ‘ਤੇ ਤੀਜੀ ਵਾਰ ਜਾਨਲੇਵਾ ਹਮਲਾ

ਡੋਨਾਲਡ ਟਰੰਪ ‘ਤੇ ਤੀਜੀ ਵਾਰ ਜਾਨਲੇਵਾ ਹਮਲਾ
Share this post via:

ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੋਵਾਂ ਪਾਰਟੀਆਂ ਵੱਲੋਂ ਪ੍ਰਚਾਰ ਵਿੱਚ ਵੀਜਿਆਂ ਹਨ। ਇਸ ਦੌਰਾਨ, ਟਰੰਪ ‘ਤੇ ਤੀਜੀ ਵਾਰ ਜਾਨਲੇਵਾ ਹਮਲਾ ਹੋਇਆ। ਹਮਲਾਵਰ, ਵੇਮ ਮਿਲਰ, ਟਰੰਪ ਦੀ ਚੋਣ ਰੈਲੀ ਦੇ ਨੇੜੇ ਸੁਰੱਖਿਆ ਬਲਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਟਰੰਪ ਸੁਰੱਖਿਅਤ ਹਨ।

ਹਮਲਾਵਰ ਨੇ ਕੀਤੀ ਤੀਜੀ ਕੋਸ਼ਿਸ਼

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ, 13 ਜੁਲਾਈ ਨੂੰ ਪੈਨਸਿਲਵੇਨੀਆ ਵਿੱਚ ਮੈਥਿਊ ਕਰੂਕਸ ਨੇ ਟਰੰਪ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਸੁਰੱਖਿਆ ਕਰਮਚਾਰੀਆਂ ਨੇ ਠੀਕ ਸਮੇਂ ਗੋਲੀ ਮਾਰ ਕੇ ਰੋਕ ਲਿਆ। ਦੂਜੀ ਵਾਰ ਸਤੰਬਰ ਵਿੱਚ ਟਰੰਪ ‘ਤੇ ਗੋਲਫ ਕੋਰਸ ਦੌਰਾਨ ਹਮਲਾ ਕਰਨ ਦੀ ਯੋਜਨਾ ਬਣਾਈ ਗਈ, ਜਦੋਂ ਰਿਆਨ ਵੇਸਲੇ ਰਾਊਥ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਵੇਮ ਮਿਲਰ ਦੀ ਗ੍ਰਿਫ਼ਤਾਰੀ

ਇਸ ਤੀਜੇ ਹਮਲੇ ਵਿੱਚ ਹਮਲਾਵਰ, ਵੇਮ ਮਿਲਰ, ਨੂੰ ਟਰੰਪ ਦੀ ਚੋਣ ਰੈਲੀ ਤੋਂ ਕੁਝ ਦੂਰੀ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਮਿਲਰ ਕੋਲੋਂ ਗੋਲੀਆਂ ਨਾਲ ਭਰੀ ਇੱਕ ਬੰਦੂਕ ਅਤੇ ਪ੍ਰੈਸ ਦਾ ਜਾਅਲੀ ਕਾਰਡ ਵੀ ਬਰਾਮਦ ਹੋਇਆ। ਪੁਲਿਸ ਅਨੁਸਾਰ, ਮਿਲਰ ਲਾਸ ਵੇਗਾਸ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਸਾਬਕਾ ਰਾਸ਼ਟਰਪਤੀ ਦੇ ਨੇੜੇ ਜਾਣ ਦਾ ਪਾਸ ਵੀ ਮਿਲਿਆ ਹੋਇਆ ਸੀ।

ਚੋਣਾਂ ਦੀਆਂ ਤਿਆਰੀਆਂ

ਅਮਰੀਕਾ ਵਿੱਚ ਆਉਣ ਵਾਲੀਆਂ ਚੋਣਾਂ ਲਈ ਮੁਕਾਬਲਾ ਕਾਫੀ ਗਰਮਾ ਗਿਆ ਹੈ। ਡੈਮੋਕ੍ਰੈਟਿਕ ਪਾਰਟੀ ਵੱਲੋਂ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਨਾਇਆ ਗਿਆ ਹੈ, ਕਿਉਂਕਿ ਮੌਜੂਦਾ ਰਾਸ਼ਟਰਪਤੀ ਜੋ ਬਿਡੇਨ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਦੂਜੇ ਪਾਸੇ, ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ, ਜੋ 2016 ਤੋਂ 2020 ਤੱਕ ਰਾਸ਼ਟਰਪਤੀ ਰਹੇ ਹਨ, ਮੁੜ ਇਸ ਮੁਕਾਬਲੇ ਵਿੱਚ ਉੱਤਰ ਰਹੇ ਹਨ।