GTA News Media

Top Info Bar
22.1°C Toronto Loading date...
Canada Crime Punjab Toronto/GTA

ਐਲਸੀਬੀਓ ਤੋਂ $2,60,000 ਦੀਆਂ ਚੀਜ਼ਾਂ ਚੋਰੀ ਕਰਨ ਦੇ ਦੋਸ਼ ਹੇਠ 38 ਸਾਲਾ ਵਿਅਕਤੀ ਗ੍ਰਿਫਤਾਰ

ਐਲਸੀਬੀਓ ਤੋਂ $2,60,000 ਦੀਆਂ ਚੀਜ਼ਾਂ ਚੋਰੀ ਕਰਨ ਦੇ ਦੋਸ਼ ਹੇਠ 38 ਸਾਲਾ ਵਿਅਕਤੀ ਗ੍ਰਿਫਤਾਰ
Share this post via:

ਪੀਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ 38 ਸਾਲਾ ਵਿਅਕਤੀ ਨੂੰ ਗ੍ਰੈਟਰ ਟੋਰਾਂਟੋ ਇਲਾਕੇ (GTA) ਦੇ ਐਲਸੀਬੀਓ ਸਟੋਰਾਂ ਵਿੱਚੋਂ ਲਗਭਗ $2,60,000 ਦੀਆਂ ਚੀਜ਼ਾਂ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦੋਸ਼ੀ ਪਿਛਲੇ ਇੱਕ ਸਾਲ ਦੌਰਾਨ ਕਈ ਵਾਰ ਚੋਰੀ ਕਰ ਚੁੱਕਿਆ ਸੀ।

ਜਾਣਕਾਰੀ ਅਨੁਸਾਰ, ਦੋਸ਼ੀ ਦਾ ਕੋਈ ਮੁੱਕਮਲ ਪਤਾ ਨਹੀਂ ਹੈ ਅਤੇ ਉਸ ਨੇ ਅਕਤੂਬਰ 2022 ਤੋਂ ਸਤੰਬਰ 2023 ਤੱਕ ਕਈ ਵਾਰ ਚੋਰੀਆਂ ਕੀਤੀਆਂ। ਪੀਲ ਇਲਾਕੇ ‘ਚ ਚੋਰੀ ਹੋਈ ਰਕਮ ਕਰੀਬ $1,60,000 ਦੱਸੀ ਗਈ ਹੈ।

13 ਅਕਤੂਬਰ ਨੂੰ, ਐਲਸੀਬੀਓ ਦੀ ਸੁਰੱਖਿਆ ਟੀਮ ਦੀ ਸਹਾਇਤਾ ਨਾਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ‘ਤੇ $5,000 ਤੋਂ ਵੱਧ ਦੀ ਚੋਰੀ ਦੇ 3 ਮੁਕੱਦਮੇ, $5,000 ਤੋਂ ਘੱਟ ਦੀ ਚੋਰੀ ਦੇ 16 ਦੋਸ਼ ਅਤੇ ਪਰੋਲ ਦੇ ਉਲੰਘਣ ਦੇ ਦੋਸ਼ ਲਗਾਏ ਗਏ ਹਨ।

ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਬ੍ਰੈਂਪਟਨ ਦੇ ਓਂਟਾਰੀਓ ਕੋਰਟ ਆਫ ਜਸਟਿਸ ਵਿੱਚ ਜਮਾਨਤ ਸੁਣਵਾਈ ਲਈ ਪੇਸ਼ ਕੀਤਾ ਗਿਆ। ਪੁਲਿਸ ਅਨੁਸਾਰ, ਦੋਸ਼ੀ ਪਹਿਲਾਂ ਵੀ ਚੋਰੀ ਅਤੇ ਲੁੱਟ ਦੇ ਮਾਮਲਿਆਂ ਵਿੱਚ ਪਰੋਲ ਤੇ ਸੀ।