GTA News Media

Top Info Bar
22.1°C Toronto Loading date...
Canada Punjab Toronto/GTA

ਟੋਰਾਂਟੋ ਡਾਊਨਟਾਊਨ ‘ਚ ਲੇਕ ਸ਼ੋਰ ਬੁਲੇਵਾਰਡ ਉੱਤੇ ਹਾਦਸਾ – ਚਾਰ ਦੀ ਮੌਤ

ਟੋਰਾਂਟੋ ਡਾਊਨਟਾਊਨ ‘ਚ ਲੇਕ ਸ਼ੋਰ ਬੁਲੇਵਾਰਡ ਉੱਤੇ ਹਾਦਸਾ – ਚਾਰ ਦੀ ਮੌਤ
Share this post via:

ਲੇਕ ਸ਼ੋਰ ਬੁਲੇਵਾਰਡ ਉੱਤੇ ਚੈਰੀ ਸਟ੍ਰੀਟ ਦੇ ਨੇੜੇ ਅਧੀ ਰਾਤ ਤੋਂ ਬਾਅਦ ਵਾਪਰੇ ਇੱਕ ਡਰਾਉਣੇ ਹਾਦਸੇ ਨੇ ਚਾਰ ਲੋਕਾਂ ਦੀ ਜ਼ਿੰਦਗੀ ਲੈ ਲਈ, ਜਦਕਿ ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਪੂਰਬ ਵੱਲ ਵਾਲੀਆਂ ਲੇਨਾਂ ਵਿੱਚ ਵਾਪਰਿਆ, ਜਿੱਥੇ ਇਕ ਇਲੈਕਟ੍ਰਿਕ ਵਾਹਨ ਗਾਰਡਰੇਲ ਨਾਲ ਟਕਰਾਉਣ ਤੋਂ ਬਾਅਦ ਅੱਗ ਦੀ ਚਪੇਟ ਵਿੱਚ ਆ ਗਿਆ।

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਸ ਵਾਹਨ ਵਿੱਚ ਪੰਜ ਲੋਕ ਸਵਾਰ ਸਨ, ਜਿਸ ਵਿਚੋਂ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਉਮਰ ਲਗਭਗ 20 ਸਾਲ ਮੰਨੀ ਜਾ ਰਹੀ ਹੈ। ਇੱਕ ਹੋਰ ਸਵਾਰੀ, ਜੋ ਕਿ ਇੱਕ ਔਰਤ ਹੈ, ਨੂੰ ਸੱਟਾਂ ਲੱਗੀਆਂ ਹਨ ਪਰ ਡਾਕਟਰੀ ਟੀਮ ਦੇ ਅਨੁਸਾਰ ਉਸ ਦੀ ਜ਼ਿੰਦਗੀ ਨੂੰ ਖ਼ਤਰਾ ਨਹੀਂ ਹੈ। ਟੋਰਾਂਟੋ ਪੈਰਾਮੈਡਿਕ ਸੇਵਾਵਾਂ ਨੇ ਕਿਹਾ ਕਿ ਜ਼ਖ਼ਮੀ ਔਰਤ ਨੂੰ ਗੰਭੀਰ ਸੱਟਾਂ ਦੇ ਚਲਦੇ ਹਸਪਤਾਲ ਲਿਜਾਇਆ ਗਿਆ ਹੈ।

ਅਜੇ ਤੱਕ ਇਸ ਹਾਦਸੇ ਦੇ ਕਾਰਨ ਦੀ ਪੂਰੀ ਜਾਣਕਾਰੀ ਨਹੀਂ ਮਿਲੀ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ। ਹਾਦਸੇ ਕਾਰਨ ਲੇਕ ਸ਼ੋਰ ਬੁਲੇਵਾਰਡ ਨੂੰ ਡੌਨ ਵੈਲੀ ਪਾਰਕਵੇਅ ਤੋਂ ਚੈਰੀ ਸਟ੍ਰੀਟ ਤਕ ਬੰਦ ਕੀਤਾ ਗਿਆ ਹੈ।