ਬਰੈਂਪਟਨ ਟਰੱਕਿੰਗ ਕੰਪਨੀ ਦੇ ਮਾਲਕ ਨੂੰ ਲੁੱਟਣ ਦੀ ਕੋਸ਼ਿਸ਼, ਨਵਾਂ ਬਣਿਆ ਘਰ ਅੱਗ ਦੇ ਹਵਾਲੇ
ਬਰੈਂਪਟਨ ਦੇ ਦੱਖਣੀ ਇਲਾਕੇ ਬਰੈਮਲੀ ਰੋਡ ਅਤੇ ਕੰਟਰੀਸਾਈਡ ਡਰਾਈਵ ਨੇੜੇ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਇੱਕ ਟ੍ਰੱਕਿੰਗ ਕੰਪਨੀ ਦੇ ਮਾਲਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਲੁਟੇਰੇ ਉਸ ਦੇ ਨਵੇਂ ਬਣੇ ਘਰ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ ਅਤੇ ਫਿਰ ਘਰ ਨੂੰ ਅੱਗ ਲਾ ਕੇ ਭੱਜ ਗਏ।
ਪੁਲਿਸ ਨੇ ਕਿਹਾ ਹੈ ਕਿ ਹਾਲਾਂਕਿ ਲੁਟੇਰਿਆਂ ਵੱਲੋਂ ਕੀਤੀ ਗਈ ਕੋਸ਼ਿਸ਼ ਨਾਕਾਮ ਰਹੀ, ਪਰ ਘਟਨਾ ਨੇ ਇਲਾਕੇ ਵਿੱਚ ਦਰ ਨੂੰ ਵਧਾ ਦਿੱਤਾ ਹੈ। ਅਜੇ ਤਕ ਸ਼ੱਕੀ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਜਬਰੀ ਵਸੂਲੀ ਵਾਲੀਆਂ ਘਟਨਾਵਾਂ ਦਾ ਸਬੰਧ ਕੈਨੇਡਾ ਦੇ ਕੁਝ ਹੋਰ ਸੂਬਿਆਂ ਵਿਚ ਹੋ ਰਹੀਆਂ ਐਨਕਾਂਟਰਾਂ ਨਾਲ ਹੋ ਸਕਦਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਓਨਟਾਰੀਓ ਅਤੇ ਐਲਬਰਟਾ ਦੇ ਕੁਝ ਇਲਾਕਿਆਂ ਵਿੱਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿੱਥੇ ਮਕਾਨਾਂ ਨੂੰ ਅੱਗ ਲਗਾ ਕੇ ਭੈਬੀਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਇਲਾਕੇ ਦੇ ਨਿਵਾਸੀਆਂ ਦੇ ਅਨੁਸਾਰ, ਚਾਰ ਘੁਸਪੈਠੀਏ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਆ ਗਏ ਸਨ ਪਰ ਮਾਲਕ ਦੇ ਗੋਲੀ ਚਲਾਉਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਨੇ ਪੜੋਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜੋ ਕਹਿੰਦੇ ਹਨ ਕਿ ਉਹਨਾਂ ਨੇ ਕਦੇ ਵੀ ਇਲਾਕੇ ਵਿੱਚ ਐਸੀ ਘਟਨਾ ਨਹੀਂ ਦੇਖੀ। ਲੋਕਾਂ ਨੇ ਕਿਹਾ ਕਿ ਆਮ ਲੋਕਾਂ ਦੇ ਘਰਾਂ ਵਿੱਚ ਬਿਨਾ ਡਰ ਦੇ ਦਾਖਲ ਹੋਣ ਦੇ ਯਤਨ ਲੋਕਾਂ ਦੀ ਸੁਰੱਖਿਆ ਨੂੰ ਚੁਨੌਤੀ ਦੇ ਰਹੇ ਹਨ।
ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਉਹ ਉਮੀਦ ਕਰ ਰਹੀ ਹੈ ਕਿ ਜਲਦੀ ਹੀ ਸਬੰਧਤ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।