ਇੱਕ ਦਿਲ ਨੂੰ ਹਿਲਾ ਦੇਣ ਵਾਲੇ ਮਾਮਲੇ ਵਿਚ, ਮਿਨੇਸੋਟਾ ਦੇ 46 ਸਾਲਾ Anthony Nephew ਨੇ ਆਪਣੀ ਪਤਨੀ, ਸਾਬਕਾ ਪਤਨੀ ਅਤੇ ਦੋ ਪੁੱਤਰਾਂ ਦੀ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਸ ਮਾਮਲੇ ਨੇ ਸੋਸ਼ਲ ਮੀਡੀਆ ‘ਤੇ ਚਰਚਾ ਹਾਸਲ ਕੀਤੀ ਹੈ, ਜਿਥੇ ਐਂਥਨੀ ਅਕਸਰ ਡੋਨਾਲਡ ਟਰੰਪ ਵਿਰੁੱਧ ਕਮੈਂਟ ਅਤੇ ਪੋਸਟਾਂ ਕਰਦਾ ਸੀ।
ਡੁਲਥ ਦੇ ਪੁਲਿਸ ਮੁਖੀ ਮਾਈਕ ਸੇਨੋਵਾ ਨੇ ਦੱਸਿਆ ਕਿ ਪੁਲਿਸ ਨੂੰ ਮਿਨੇਸੋਟਾ ਦੇ ਦੋ ਘਰਾਂ ਵਿੱਚੋਂ ਕੁੱਲ ਪੰਜ ਮ੍ਰਿਤਕ ਬੰਦਿਆਂ ਦੀਆਂ ਲਾਸ਼ਾਂ ਮਿਲੀਆਂ। ਪਹਿਲੇ ਘਰ ਵਿੱਚ ਐਂਥਨੀ ਦੀ ਸਾਬਕਾ ਪਤਨੀ ਏਰਿਨ ਅਬਰਾਮਸਨ (47) ਅਤੇ ਉਨ੍ਹਾਂ ਦਾ ਪੁੱਤਰ ਜੈਕਬ (15) ਦੀ ਲਾਸ਼ ਮਿਲੀ, ਜਿਨ੍ਹਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ। ਦੂਜੇ ਘਰ ਵਿੱਚ ਪੁਲਿਸ ਨੂੰ ਐਂਥਨੀ, ਉਸ ਦੀ 45 ਸਾਲਾ ਪਤਨੀ ਕੈਥਰੀਨ ਅਤੇ ਸੱਤ ਸਾਲਾ ਪੁੱਤਰ ਓਲੀਵਰ ਦੀਆਂ ਲਾਸ਼ਾਂ ਮਿਲੀਆਂ। ਐਂਥਨੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ।
ਪੁਲਿਸ ਮੁਤਾਬਕ, ਐਂਥਨੀ ਦੀ ਮਾਨਸਿਕ ਸਿਹਤ ਠੀਕ ਨਹੀਂ ਸੀ ਅਤੇ ਉਹ ਡੋਨਾਲਡ ਟਰੰਪ ਦਾ ਵਿਰੋਧੀ ਸੀ। ਅਕਸਰ ਉਹ ਟਰੰਪ ਵਿਰੁੱਧ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਈਦਾ ਸੀ। ਨਿਊਯਾਰਕ ਪੋਸਟ ਦੇ ਅਨੁਸਾਰ, ਜੁਲਾਈ ਵਿੱਚ, ਉਸ ਨੇ ਇੱਕ ਪੋਸਟ ਵਿੱਚ ਧਰਮ ਨਾਲ ਸੰਬੰਧਤ ਆਪਣੇ ਡਰ ਅਤੇ ਧਾਰਮਿਕ ਕੱਟੜਪੰਥੀਆਂ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਐਂਥਨੀ ਨੇ ਲਿਖਿਆ ਸੀ ਕਿ ਉਹ ਧਾਰਮਿਕ ਜ਼ਬਰਦਸਤੀ ਤੋਂ ਘਬਰਾ ਰਿਹਾ ਸੀ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਤੇ ਆਪਣੇ ਵਿਸ਼ਵਾਸ ਥੋਪਣ ਦਾ ਦੋਸ਼ ਲਗਾਇਆ ਸੀ।
ਐਂਥਨੀ ਨੇ ਟਰੰਪ ਖ਼ਿਲਾਫ਼ ਕਈ ਗ੍ਰਾਫਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀਆਂ ਤਸਵੀਰਾਂ ਸ਼ਾਮਲ ਸਨ। ਟਰੰਪ ਦੀ ਤਸਵੀਰ ‘ਤੇ “ਨਫ਼ਰਤ” ਸ਼ਬਦ ਦਰਸਾਇਆ ਗਿਆ ਸੀ।
ਇਹ ਹਾਦਸਾ ਸਮਾਜ ਵਿੱਚ ਮਾਨਸਿਕ ਸਿਹਤ ਦੇ ਮਸਲੇ ਅਤੇ ਉਹਨਾਂ ਨਾਲ ਜੁੜੇ ਸੰਘਰਸ਼ਾਂ ਨੂੰ ਸਮਝਣ ਲਈ ਇੱਕ ਵੱਡੀ ਸਿੱਖਿਆ ਪ੍ਰਦਾਨ ਕਰਦਾ ਹੈ।