ਮੋਦੀ-ਪੂਤਿਨ ਮੀਟਿੰਗ ਦੌਰਾਨ ਦੋਵੇਂ ਨੇਤਾਵਾਂ ਨੇ ਦਸੰਬਰ ਸਮੀਟ ਤੋਂ ਪਹਿਲਾਂ ਭਾਰਤ-ਰੂਸ ਰਣਨੀਤਿਕ ਸਾਂਝ ਮਜ਼ਬੂਤ ਕਰਨ ਤੇ ਚਰਚਾ ਕੀਤੀ ਅਤੇ ਆਪਸੀ ਸਹਿਯੋਗ ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਸੰਬਰ ਵਿੱਚ ਹੋਣ ਵਾਲੀ ਸਮਿੱਟ ਤੋਂ ਪਹਿਲਾਂ ਭਾਰਤ-ਰੂਸ ਰਣਨੀਤਿਕ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਟੈਲੀਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਨੇ ਆਪਸੀ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ ‘ਤੇ ਚਰਚਾ ਕੀਤੀ।
ਮੋਦੀ-ਪੂਤਿਨ ਮੀਟਿੰਗ-ਮੰਗਲਵਾਰ ਨੂੰ ਹੋਈ ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੁਤਿਨ ਨੂੰ ਉਨ੍ਹਾਂ ਦੇ 73ਵੇਂ ਜਨਮਦਿਨ ਦੀ ਵਧਾਈ ਦਿੱਤੀ ਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਸਫਲਤਾ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।ਮੋਦੀ-ਪੂਤਿਨ ਮੀਟਿੰਗ ਦੌਰਾਨ ਦੋਵੇਂ ਨੇਤਾਵਾਂ ਨੇ ਦਸੰਬਰ ਸਮੀਟ ਤੋਂ ਪਹਿਲਾਂ ਭਾਰਤ-ਰੂਸ ਰਣਨੀਤਿਕ ਸਾਂਝ ਮਜ਼ਬੂਤ ਕਰਨ ਤੇ ਚਰਚਾ ਕੀਤੀ ਅਤੇ ਆਪਸੀ ਸਹਿਯੋਗ ਤੇ ਜ਼ੋਰ ਦਿੱਤਾ।
ਰੂਸੀ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ — “ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਰਾਹੀਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਦੋਵੇਂ ਪੱਖਾਂ ਨੇ ਭਾਰਤ ਤੇ ਰੂਸ ਵਿਚਕਾਰ ਖ਼ਾਸ ਅਤੇ ਵਿਸ਼ੇਸ਼ ਰਣਨੀਤਿਕ ਭਾਈਚਾਰੇ ਨੂੰ ਮਜ਼ਬੂਤ ਕਰਨ ਵਿਚ ਰੁਚੀ ਜਤਾਈ ਅਤੇ ਦਸੰਬਰ ਵਿੱਚ ਰਾਸ਼ਟਰਪਤੀ ਪੁਤਿਨ ਦੀ ਭਾਰਤ ਯਾਤਰਾ ਦੀ ਤਿਆਰੀਆਂ ‘ਤੇ ਵੀ ਚਰਚਾ ਕੀਤੀ।”
ਦੋਵੇਂ ਨੇ ਦੋਪੱਖੀ ਸਬੰਧਾਂ ਵਿੱਚ ਹੋਈ ਤਰੱਕੀ ਦਾ ਜਾਇਜ਼ਾ ਲਿਆ ਅਤੇ ਭਾਰਤ-ਰੂਸ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ। ਮੋਦੀ ਨੇ ਕਿਹਾ ਕਿ ਉਹ ਦਸੰਬਰ ਵਿੱਚ 23ਵੀਂ ਭਾਰਤ-ਰੂਸ ਸਾਲਾਨਾ ਸਮਿੱਟ ਲਈ ਰਾਸ਼ਟਰਪਤੀ ਪੁਤਿਨ ਦਾ ਭਾਰਤ ਵਿੱਚ ਸਵਾਗਤ ਕਰਨ ਲਈ ਉਤਸੁਕ ਹਨ।
ਮੋਦੀ-ਪੂਤਿਨ ਮੀਟਿੰਗ ਦੌਰਾਨ ਦੋਵੇਂ ਨੇਤਾਵਾਂ ਨੇ ਦਸੰਬਰ ਸਮੀਟ ਤੋਂ ਪਹਿਲਾਂ ਭਾਰਤ-ਰੂਸ ਰਣਨੀਤਿਕ ਸਾਂਝ ਮਜ਼ਬੂਤ ਕਰਨ ਤੇ ਚਰਚਾ ਕੀਤੀ ਅਤੇ ਆਪਸੀ ਸਹਿਯੋਗ ਤੇ ਜ਼ੋਰ ਦਿੱਤਾ।ਇਸ ਤੋਂ ਪਹਿਲਾਂ, 27 ਸਤੰਬਰ ਨੂੰ ਵੀ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਟੈਲੀਫੋਨ ਗੱਲਬਾਤ ਕੀਤੀ ਸੀ, ਜਿਸ ਦੌਰਾਨ ਦੋਵੇਂ ਨੇ ਮਾਸਕੋ ਅਤੇ ਨਵੀਂ ਦਿੱਲੀ ਵਿਚਾਲੇ ਮਜ਼ਬੂਤ ਅਤੇ ਸਮੇਂ ਦੀ ਕਸੌਟੀ ‘ਤੇ ਖਰੇ ਉਤਰੇ ਰਿਸ਼ਤਿਆਂ ਨੂੰ ਦੁਹਰਾਇਆ ਸੀ।
ਕ੍ਰੈਮਲਿਨ ਵੈਬਸਾਈਟ ਅਨੁਸਾਰ, ਪੁਤਿਨ ਨੇ ਕਿਹਾ ਕਿ ਰੂਸ-ਭਾਰਤ ਸਬੰਧ ਇੱਕ “ਰਾਸ਼ਟਰੀ ਸਹਿਮਤੀ” ‘ਤੇ ਅਧਾਰਿਤ ਹਨ ਅਤੇ ਉਨ੍ਹਾਂ ਨੇ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਗਵਰਨੈਂਸ ਅਤੇ ਆਰਥਿਕ ਪ੍ਰਗਤੀ ਦੀ ਵੀ ਪ੍ਰਸ਼ੰਸਾ ਕੀਤੀ।
ਰਾਸ਼ਟਰਪਤੀ ਪੁਤਿਨ ਨੇ ਕਿਹਾ — “ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਪੂਰੀ ਤਰ੍ਹਾਂ ਖੁਦਮੁਖਤਿਆਰ ਅਤੇ ਸਾਰਵਭੌਮ ਨੀਤੀ ਅਪਣਾ ਰਿਹਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਰਥਿਕ ਖੇਤਰ ਵਿੱਚ ਬਹੁਤ ਵਧੀਆ ਨਤੀਜੇ ਪ੍ਰਾਪਤ ਕਰ ਰਿਹਾ ਹੈ। ਵਿਸ਼ਵ ਦੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ, ਭਾਰਤ ਸਭ ਤੋਂ ਤੇਜ਼ ਵਿਕਾਸ ਦਰ ਦਰਸਾ ਰਿਹਾ ਹੈ।”
ਮੋਦੀ-ਪੂਤਿਨ ਮੀਟਿੰਗ ਦੌਰਾਨ ਦੋਵੇਂ ਨੇਤਾਵਾਂ ਨੇ ਦਸੰਬਰ ਸਮੀਟ ਤੋਂ ਪਹਿਲਾਂ ਭਾਰਤ-ਰੂਸ ਰਣਨੀਤਿਕ ਸਾਂਝ ਮਜ਼ਬੂਤ ਕਰਨ ਤੇ ਚਰਚਾ ਕੀਤੀ ਅਤੇ ਆਪਸੀ ਸਹਿਯੋਗ ਤੇ ਜ਼ੋਰ ਦਿੱਤਾ।
Check here latest News: Click here
Get Latest News on Facebook, Instagram and YouTube: