Canada British Columbia Lawyers Extortion:
ਕੈਨੇਡਾ ਦੇ ਸੂਬੇ British Columbia ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਉੱਠੀ ਹੈ, ਕਿਉਂਕਿ ਹੁਣ ਗੈਂਗਸਟਰ ਅਤੇ ਕ੍ਰਿਮਿਨਲ ਗਿਰੋਹ ਵਕੀਲਾਂ ਤੋਂ ਵੀ ਫਿਰੌਤੀ ਮੰਗਣ ਲੱਗ ਪਏ ਹਨ।
Law Society of British Columbia ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਸੂਬੇ ਦੇ ਕਈ ਵਕੀਲਾਂ ਨੂੰ ਹਾਲ੍ਹਾਂ ਵਿਚ ਧਮਕੀ ਭਰੇ ਕਾਲ, ਮੈਸੇਜ ਅਤੇ extortion attempts ਮਿਲ ਰਹੇ ਹਨ।
ਧਮਕੀਬਾਜ਼ਾਂ ਨੇ ਸਪਸ਼ਟ ਕਿਹਾ ਹੈ—
“ਪੈਸੇ ਨਹੀਂ ਦਿੱਤੇ ਤਾਂ ਸਰੀਰਕ ਨੁਕਸਾਨ ਲਈ ਤਿਆਰ ਰਹੋ।”
🔴 Law Society ਨੇ ਜਾਰੀ ਕੀਤਾ ਸੁਰੱਖਿਆ ਅਲਰਟ
ਲਾਅ ਸੁਸਾਇਟੀ ਨੇ ਆਪਣੇ ਮੈਂਬਰਾਂ ਨੂੰ ਐਲਰਟ ਜਾਰੀ ਕਰਦੇ ਹੋਏ ਕਿਹਾ ਹੈ:
- ਇਹ organised extortion attempts ਹਨ
- ਨਿਸ਼ਾਨਾ ਉਹ ਵਕੀਲ ਹਨ ਜੋ ਇੱਕਲੇ ਦਫ਼ਤਰ ਚਲਾਉਂਦੇ ਹਨ
- ਧਮਕੀ ਦੇਣ ਵਾਲੇ ਕ੍ਰਿਮਿਨਲ ਵੱਖ-ਵੱਖ ਨੰਬਰ ਤੋਂ ਕਾਲ ਕਰ ਰਹੇ ਹਨ
Canada British Columbia Lawyers Extortion :
🔴 ਪੁਲਿਸ ਅਤੇ RCMP ਵੱਲੋਂ ਜਾਂਚ ਸ਼ੁਰੂ
Royal Canadian Mounted Police (RCMP) ਨੇ ਇਸਨੂੰ ਗੰਭੀਰ ਮਾਮਲਾ ਦੱਸਦੇ ਹੋਏ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਮੰਨਣਾ ਹੈ ਕਿ ਇਹ ਧਮਕੀਬਾਜ਼ੀ ਅੰਤਰਰਾਸ਼ਟਰੀ ਫਰੌਡ ਨੈੱਟਵਰਕ ਨਾਲ ਜੁੜੀ ਹੋ ਸਕਦੀ ਹੈ।
🔴 ਵਕੀਲਾਂ ਵਿੱਚ ਡਰ ਦਾ ਮਾਹੌਲ
British Columbia ਦੇ ਕਾਨੂੰਨੀ ਭਾਈਚਾਰੇ ਨੇ ਕਿਹਾ—
- “ਇਹ ਪਹਿਲੀ ਵਾਰ ਹੈ ਕਿ ਵਕੀਲ ਸਿੱਧੇ ਤੌਰ ‘ਤੇ extortion ਦਾ ਟਾਰਗਟ ਬਣ ਰਹੇ ਹਨ।”
- “ਇਸ ਨਾਲ ਜਸਟਿਸ ਸਿਸਟਮ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹਦੇ ਹਨ।”
Canada British Columbia Lawyers Extortion :
🔴 ਸੁਰੱਖਿਆ ਦੇ ਨਵੇਂ ਨਿਰਦੇਸ਼
Law Society of British Columbia ਨੇ ਹਦਾਇਤਾਂ ਜਾਰੀ ਕੀਤੀਆਂ ਹਨ:
- ਹਰ ਧਮਕੀ ਕਾਲ/ਮੇਸੇਜ ਨੂੰ ਡਾਕੂਮੈਂਟ ਕਰੋ
- ਦਫ਼ਤਰਾਂ ਵਿੱਚ CCTV ਲਗਾਓ
- ਅਣਜਾਣ ਲੋਕਾਂ ਨੂੰ ਬਿਨਾਂ ਵੇਰੀਫਿਕੇਸ਼ਨ ਦਾਖ਼ਲ ਨਾ ਹੋਣ ਦਿਓ
- ਕੋਈ ਵੀ ਸ਼ੱਕੀ ਕਾਲ ਤੁਰੰਤ ਪੁਲਿਸ ਨੂੰ ਸੂਚਿਤ ਕਰੋ
🟡British Columbia ਦੀ ਵਧਦੀ ਕ੍ਰਾਈਮ ਲਹਿਰ – ਲੋਕਾਂ ਲਈ ਚੇਤਾਵਨੀ
ਲਾਅ ਸੁਸਾਇਟੀ ਦਾ ਕਹਿਣਾ ਹੈ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ—
“British Columbia ਵਿੱਚ ਹੁਣ ਕੋਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ।”
ਗੈਂਗ ਅਤੇ ਕ੍ਰਿਮਿਨਲ ਨੈੱਟਵਰਕ ਹੁਣ ਕਾਨੂੰਨੀ ਪੇਸ਼ੇਵਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।