GTA News Media

Top Info Bar
22.1°C Toronto Loading date...
India Punjab

ਮੋਦੀ ਨੇ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਮਨਾਈ ਦਿਵਾਲੀ

ਮੋਦੀ ਨੇ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਮਨਾਈ ਦਿਵਾਲੀ
Share this post via:

ਜੰਮੂ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ਤੇ ਤਾਇਨਾਤ ਜਵਾਨਾਂ ਨਾਲ ਮਨਾਈ ਦੀਵਾਲੀ ।ਮਿਲੀ ਖਬਰ ਅਨੁਸਾਰ, ਦਿਵਾਲੀ ਸਮਾਰੋਹ ਨੌਸ਼ਹਿਰਾ ਸੈਕਟਰ ਵਿਖੇ ਹੋਇਆ।ਦੱਸ ਦਈਏ ਕਿ ਪ੍ਰਧਾਨ ਮੰਤਰੀ ਵੱਲੋਂ ਸੈਨਿਕਾਂ ਨਾਲ ‘ਰੋਸ਼ਨੀ ਦਾ ਤਿਉਹਾਰ’ ਮਨਾਉਣ ਦਾ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਫੌਜ ਪੁੰਛ ਤੇ ਰਾਜੌਰੀ ਦੇ ਜੁੜਵੇਂ ਜ਼ਿਿਲਆਂ ਵਿੱਚ ਅੱਤਵਾਦ ਵਿਰੋਧੀ ਸਭ ਤੋਂ ਲੰਬੇ ਅਭਿਆਨ ਨੂੰ ਅੰਜਾਮ ਦੇ ਰਹੀ ਹੈ।ਇਹਨਾ ਦੋ ਜ਼ਿਿਲ੍ਹਆਂ ‘ਚ ਪਿਛਲੇ ਤਿੰਨ ਹਫ਼ਤਿਆਂ ਦੌਰਾਨ 11 ਸੈਨਿਕ ਮਾਰੇ ਗਏ ਜਿੱਥੇ ਪਿਛਲੇ ਕੁਝ ਦਿਨਾ ਦੌਰਾਨ ਹਿੰਸਾ ‘ਚ ਤਾਜ਼ਾ ਵਾਧਾ ਹੋਇਆ ਹੈ।ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੱਲੋ ਇਸ ਖੇਤਰ ‘ਚ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਹਵਾਈ ਦੌਰਾ ਵੀ ਕੀਤਾ ਗਿਆ ।