Nigeria ਵਿੱਚ ਸਭ ਤੋਂ ਵੱਡਾ mass kidnapping: 303 ਕੁੜੀਆਂ ਅਤੇ 12 ਅਧਿਆਪਕ ਅਗਵਾ !
ਨਾਈਜੀਰੀਆ ਵਿੱਚ ਇੱਕ ਭਿਆਨਕ mass kidnapping ਨਾਲ 303 ਕੁੜੀਆਂ ਅਤੇ 12 ਅਧਿਆਪਕਾਂ ਸਮੇਤ ਕੁੱਲ 315 ਲੋਕਾਂ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਗਿਆ ਹੈ। ਇਹ ਘਟਨਾ ਦੇਸ਼ ਦੀ ਇਤਿਹਾਸਿਕ ਤੌਰ ‘ਤੇ ਸਭ ਤੋਂ ਵੱਡੀ mass kidnapping ਮੰਨੀ ਜਾ ਰਹੀ ਹੈ।
ਪਹਿਲਾਂ ਇਹ ਗਿਣਤੀ 227 ਦੱਸੀ ਜਾ ਰਹੀ ਸੀ, ਪਰ ਨਾਈਜੀਰੀਆ ਦੀ Christian Association ਵੱਲੋਂ ਕੀਤੇ ਤਸਦੀਕੀ ਸਰਵੇ ਵਿੱਚ ਇਸਨੂੰ 315 ਤੱਕ ਅਪਡੇਟ ਕੀਤਾ ਗਿਆ। ਇਸ mass kidnapping ਵਿੱਚ 303 ਵਿਦਿਆਰਥੀਆ ਲਈਆਂ ਗਈਆਂ ਹਨ, ਜਿਨ੍ਹਾਂ ਵਿੱਚ ਉਹ 88 ਕੁੜੀਆਂ ਵੀ ਹਨ ਜੋ ਭੱਜਣ ਦੀ ਕੋਸ਼ਿਸ਼ ਕਰਦਿਆਂ ਫੜੀਆਂ ਗਈਆਂ।
ਇਹ ਘਟਨਾ ਨਾਈਜੀਰੀਆ ਵਿੱਚ ਹਥਿਆਰਬੰਦ ਗਿਰੋਹਾਂ ਅਤੇ ਇਸਲਾਮੀ ਕੱਟੜਪੰਥੀਆਂ ਦੇ ਵਧਦੇ ਹਮਲਿਆਂ ਦੇ ਦੌਰਾਨ ਵਾਪਰੀ। ਇਸ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਹੀਨੇ ਨਾਈਜੀਰੀਆ ਵਿੱਚ ਈਸਾਈਆਂ ਨਾਲ ਹੋ ਰਹੀਆਂ ਹਿੰਸਕ ਘਟਨਾਵਾਂ ‘ਤੇ ਫੌਜੀ ਕਾਰਵਾਈ ਦੀ ਧਮਕੀ ਵੀ ਦਿੱਤੀ ਸੀ।
🔹 2014 ਦੇ Chibok ਅਗਵਾ ਤੋਂ ਵੀ ਵੱਡੀ mass kidnapping
ਨਾਈਜੀਰੀਆ ਵਿੱਚ mass kidnapping ਪਹਿਲਾਂ ਵੀ ਹੋ ਚੁੱਕੇ ਹਨ, ਪਰ ਇਹ ਸਭ ਤੋਂ ਵੱਡੀ ਦੱਸੀਂ ਜਾ ਰਹੀ ਹੈ।
- 2014 ਵਿਚ ਬੋਕੋ ਹਰਮ ਨੇ Chibok ਤੋਂ 276 ਕੁੜੀਆਂ ਅਗਵਾ ਕੀਤੀ ਸੀ।
- ਜੇ ਇਹ ਨਵਾਂ ਅੰਕੜਾ ਸਹੀ ਹੈ, ਤਾਂ 315 ਦੀ ਗਿਣਤੀ ਉਸ ਘਟਨਾ ਤੋਂ ਵੀ ਵੱਧ ਹੈ।
ਰਾਜ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਕੂਲ ਨੇ ਉਹ ਚੇਤਾਵਨੀ ਨਜ਼ਰਅੰਦਾਜ਼ ਕੀਤੀ ਸੀ ਜਿਸ ਵਿਚ high-risk ਹਮਲਿਆਂ ਕਾਰਨ boarding ਸਕੂਲ ਬੰਦ ਕਰਨ ਦੇ ਹੁਕਮ ਸਨ।
ਪਰ Christian Association of Nigeria ਦੇ ਰੈਵਰੈਂਡ ਬੁਲੁਸ ਦੌਵਾ ਯੋਹਾਨਾ ਨੇ ਕਿਹਾ ਕਿ ਉਹਨਾਂ ਨੂੰ ਅਜਿਹੀ ਕੋਈ ਚੇਤਾਵਨੀ ਨਹੀਂ ਮਿਲੀ ਸੀ।
🔹 ਸਾਰੇ ਸਕੂਲ ਅਤੇ ਕਾਲਜ ਤੁਰੰਤ ਬੰਦ
ਇਸ ਭਿਆਨਕ mass kidnapping ਤੋਂ ਬਾਅਦ ਕੇਂਦਰ ਸਰਕਾਰ ਨੇ:
- 50 ਸੰਘੀ ਕਾਲਜ ਬੰਦ ਕਰਨ ਦੇ ਹੁਕਮ
- ਕੁਝ ਰਾਜਾਂ ਵਿੱਚ ਸਰਕਾਰੀ ਸਕੂਲ ਵੀ ਬੰਦ
- ਇਹ ਇਸ ਹਫ਼ਤੇ ਦੀ ਤੀਜੀ ਵੱਡੀ ਕਿਡਨੈਪਿੰਗ
ਸੋਮਵਾਰ ਨੂੰ ਕੇਬੀ ਰਾਜ ਤੋਂ 25 ਸਕੂਲੀ ਕੁੜੀਆਂ ਅਗਵਾ ਕੀਤੀਆਂ ਗਈਆਂ।
ਬੁੱਧਵਾਰ ਨੂੰ, ਕਵਾਰਾ ਰਾਜ ਵਿੱਚ ਚਰਚ ‘ਤੇ ਹਮਲੇ ਵਿੱਚ 38 ਸ਼ਰਧਾਲੂਆਂ ਨੂੰ ਅਗਵਾ ਕੀਤਾ ਗਿਆ।
ਲਗਾਤਾਰ ਹੋ ਰਹੀ ਇਸ ਕਿਸਮ ਦੀ mass kidnapping ਨੇ ਨਾਈਜੀਰੀਆ ਦੀ ਸੁਰੱਖਿਆ ਪ੍ਰਣਾਲੀ ਅਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।