Bill 60 Update: Ontario Driver Licensing ‘ਚ ਬਦਲਾਅ ਲਾਗੂ !
Bill 60 Driver Licensing Update: Ontario ‘ਚ ਨਵੇਂ ਨਿਯਮ ਲਾਗੂ !
Ontario ਵਿੱਚ ਅੱਜ ਤੋਂ Bill 60 Driver Licensing Update ਹੇਠ ਡਰਾਈਵਰ ਲਾਇਸੈਂਸ ਸਿਸਟਮ ਵਿੱਚ ਵੱਡੇ ਬਦਲਾਅ ਲਾਗੂ ਹੋ ਗਏ ਹਨ। ਓਨਟਾਰੀਓ ਸਰਕਾਰ ਮੁਤਾਬਕ ਹੁਣ ਸਾਰੇ ਨਵੇਂ ਅਪਲੀਕੈਂਟਾਂ ਲਈ ਨਵੇਂ ਨਿਯਮ ਜ਼ਰੂਰੀ ਹੋਣਗੇ।
🔹 1. Direct G ਟੈਸਟ ਹੁਣ ਨਹੀਂ ਮਿਲੇਗਾ
ਭਾਵੇਂ ਕਿਸੇ ਕੋਲ 12 ਮਹੀਨੇ ਤੋਂ ਵੱਧ ਵਿਦੇਸ਼ੀ ਡਰਾਈਵਿੰਗ ਅਨੁਭਵ ਹੋਵੇ, Direct G ਹੁਣ ਕੋਈ ਨਹੀਂ ਦੇ ਸਕੇਗਾ।
ਮਾਤਰ 12 ਮਹੀਨੇ ਦਾ ਹੀ ਕ੍ਰੈਡਿਟ ਮਿਲੇਗਾ, ਜਿਸ ਨਾਲ ਅਪਲੀਕੈਂਟ ਸਿੱਧਾ G2 ਦੇ ਸਕੇਗਾ ਪਰ Direct G ਨਹੀਂ।
🔹 2. G2 ਪਾਸ ਕਰਨ ਮਗਰੋਂ 12 ਮਹੀਨੇ ਦੀ ਉਡੀਕ
G2 ਪਾਸ ਕਰਦੇ ਹੀ ਹੁਣ ਤੁਰੰਤ G ਨਹੀਂ ਦਿੱਤਾ ਜਾ ਸਕਦਾ।
ਅਪਲੀਕੈਂਟ ਨੂੰ ਘੱਟੋ-ਘੱਟ 12 ਮਹੀਨੇ ਦਾ ਵੇਟਿੰਗ ਪੀਰੀਅਡ ਪੂਰਾ ਕਰਨਾ ਲਾਜ਼ਮੀ ਹੈ।
🔹 3. G ਪਾਸ ਕਰਨ ਮਗਰੋਂ Commercial Licence ਲਈ 12 ਮਹੀਨੇ ਉਡੀਕ
ਜਦੋਂ ਕੋਈ G ਪਾਸ ਕਰ ਲੈਂਦਾ ਹੈ, ਉਹ Commercial Truck Licence (A / DZ ਆਦਿ) ਲਈ ਸੜਕ ਟੈਸਟ ਦੇਣ ਤੋਂ ਪਹਿਲਾਂ 12 ਮਹੀਨੇ ਉਡੀਕ ਕਰਨੀ ਪਵੇਗੀ।
ਹਾਲਾਂਕਿ, ਇਸ ਦੌਰਾਨ ਉਹ MELT ਪ੍ਰੋਗਰਾਮ ਪੂਰਾ ਕਰ ਸਕਦਾ ਹੈ।
🔹 4. Temporary Residents ਲਈ ਨਵੇਂ ਨਿਯਮ
Students, Work Permit Holders, Visitor Visa Holders ਲਾਇਸੈਂਸ ਲਈ ਅਰਜ਼ੀ ਤਾਂ ਦੇ ਸਕਦੇ ਹਨ, ਪਰ:
- ਉਨ੍ਹਾਂ ਦੇ ਲਾਇਸੈਂਸ ਦੀ expiry ਵੀਜ਼ਾ ਦੀ expiry ਦੇ ਬਰਾਬਰ ਹੀ ਹੋਵੇਗੀ।
- ਜਦ ਉਹਨਾਂ ਦੇ Study Permit, Work Permit ਜਾਂ Visitor Visa ਦੀ ਮਿਆਦ ਵਧੇਗੀ,
ਉਹਨਾਂ ਦਾ ਲਾਇਸੈਂਸ ਵੀ ਨਵੀਂ expiry ਤੱਕ ਐਕਸਟੈਂਡ ਹੋਵੇਗਾ।
(ਯਾਦ ਰਹੇ: Student/Work Permit ਆਮ ਤੌਰ ‘ਤੇ 2 ਸਾਲ ਤੋਂ ਘੱਟ ਹੁੰਦਾ ਹੈ। Visitor Visa ‘ਤੇ ਕਨੇਡਾ ਵਿੱਚ ਰਹਿਣ ਦੀ ਮਿਆਦ ਲੈਂਡਿੰਗ ਤੋਂ ਬਾਅਦ 6 ਮਹੀਨੇ ਹੀ ਹੁੰਦੀ ਹੈ, ਚਾਹੇ ਵੀਜ਼ਾ 10 ਸਾਲ ਦਾ ਹੀ ਕਿਉਂ ਨਾ ਹੋਵੇ।)
🔹 Ontario ਵਿੱਚ ਡਰਾਈਵਿੰਗ ਨਿਯਮ ਹੁਣ ਹੋ ਰਹੇ ਹਨ ਹੋਰ ਕੜੇ
ਇਹ ਸਾਰੇ ਬਦਲਾਅ Bill 60 Driver Licensing Update ਹੇਠ ਕੀਤੇ ਗਏ ਹਨ, ਤਾਂ ਜੋ ਰੋਡ ਸੇਫਟੀ ਤੇ ਸਿਸਟਮ ਦੀ ਪਾਰਦਰਸ਼ਤਾ ਵਧਾਈ ਜਾ ਸਕੇ।