UK travel permit: ਕੈਨੇਡੀਅਨਾਂ ਲਈ U.K. ਦਾਖ਼ਲਾ ਨਿਯਮ ਫਰਵਰੀ 2026 ਤੋਂ ਕੜੇ !
UK travel permit for Canadians ਫਰਵਰੀ 2026 ਤੋਂ ਲਾਜ਼ਮੀ !
ਯੂਨਾਈਟਿਡ ਕਿੰਗਡਮ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ 25 ਫਰਵਰੀ 2026 ਤੋਂ ਕੈਨੇਡੀਅਨ ਨਾਗਰਿਕ UK travel permit (eTA) ਬਿਨਾਂ ਦੇਸ਼ ਵਿੱਚ ਦਾਖ਼ਲ ਨਹੀਂ ਹੋ ਸਕਣਗੇ।
ਜੋ ਯਾਤਰੀ UK travel permit for Canadians ਪੂਰਾ ਨਹੀਂ ਕਰਵਾਉਣਗੇ, ਉਨ੍ਹਾਂ ਨੂੰ ਬੋਰਡਿੰਗ ਤੋਂ ਵੀ ਇਨਕਾਰ ਕੀਤਾ ਜਾ ਸਕਦਾ ਹੈ।
ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਕੈਨੇਡੀਅਨ ਯਾਤਰੀਆਂ ਲਈ eTA ਦੀ ਲੋੜ ਤਾਂ ਇਸ ਸਾਲ ਹੀ ਲਾਗੂ ਹੋ ਗਈ ਸੀ, ਪਰ ਇਸਨੂੰ “ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ ਸੀ” ਤਾਂ ਜੋ ਯਾਤਰੀਆਂ ਨੂੰ ਨਵੇਂ ਨਿਯਮਾਂ ਨਾਲ ਅਨੁਕੂਲ ਹੋਣ ਲਈ ਸਮਾਂ ਮਿਲ ਸਕੇ।
UK travel permit for Canadians ਫਰਵਰੀ 2026 ਤੋਂ ਲਾਜ਼ਮੀ !
🔹 eTA ਕੀ ਹੈ? Visa ਨਹੀਂ
eTA ਕੋਈ ਟ੍ਰਾਵਲ ਵੀਜ਼ਾ ਨਹੀਂ, ਬਲਕਿ ਉਹਨਾਂ ਪਾਸਪੋਰਟ ਧਾਰਕਾਂ ਲਈ ਹੈ ਜਿਨ੍ਹਾਂ ਨੂੰ UK ਵਿੱਚ ਦਾਖ਼ਲੇ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ।
eTA ਨਾਲ ਯਾਤਰੀ UK ਵਿੱਚ ਛੇ ਮਹੀਨੇ ਤੱਕ ਛੋਟੇ ਸਮੇਂ ਲਈ ਰਹਿ ਸਕਦੇ ਹਨ।
🔹 eTA ਦੀ ਫੀਸ ਅਤੇ ਅਰਜ਼ੀ
- ਫੀਸ: £16 (ਲਗਭਗ $30 CAD)
- ਅਪਲਾਈ ਕਰੋ: UK ਦੀ ਆਧਿਕਾਰਕ ਵੈਬਸਾਈਟ ਜਾਂ eTA ਐਪ ਰਾਹੀਂ
ਟ੍ਰੈਵਲ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਫਰਾਡ ਵੈਬਸਾਈਟਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
Migration ਅਤੇ Citizenship ਮੰਤਰੀ ਮਾਈਕ ਟੈਪ ਨੇ ਕਿਹਾ:
“eTA ਨਾਲ ਯਾਤਰੀਆਂ ਲਈ ਪ੍ਰਕਿਰਿਆ ਹੋਰ ਸੌਖੀ ਤੇ ਡਿਜਿਟਲ ਬਣੇਗੀ, ਜਿਸ ਨਾਲ ਯਾਤਰਾ ਹੋਰ ਸੁਚੱਜੀ ਹੋਵੇਗੀ।”
UK travel permit for Canadians ਫਰਵਰੀ 2026 ਤੋਂ ਲਾਜ਼ਮੀ !
🔹 ਪ੍ਰੋਸੈਸਿੰਗ ਸਮਾਂ
ਅਕਸਰ eTA ਦਾ ਫ਼ੈਸਲਾ ਕੁਝ ਮਿੰਟਾਂ ਵਿੱਚ ਆ ਜਾਂਦਾ ਹੈ, ਪਰ ਸਰਕਾਰ ਤਿੰਨ ਕਾਰੋਬਾਰੀ ਦਿਨ ਰੱਖਣ ਦੀ ਸਲਾਹ ਦਿੰਦੀ ਹੈ।
ਇੱਕ ਵਾਰ eTA ਮੰਜੂਰ ਹੋ ਗਿਆ ਤਾਂ ਯਾਤਰੀ ਦੋ ਸਾਲ ਤੱਕ UK ਵਿੱਚ ਕਿਤੇ ਵੀ ਵਾਰ-ਵਾਰ ਯਾਤਰਾ ਕਰ ਸਕਦੇ ਹਨ, ਜਾਂ ਜਦ ਤੱਕ ਪਾਸਪੋਰਟ ਮਿਆਦ ਖ਼ਤਮ ਨਹੀਂ ਹੁੰਦੀ।
ਤਾਮ ਵੀ ਸਰਕਾਰ ਚੇਤਾਉਂਦੀ ਹੈ ਕਿ:
“eTA ਹੋਣਾ UK ਦਾਖ਼ਲੇ ਦੀ ਗਰੰਟੀ ਨਹੀਂ ਹੈ।”
🔹 Dual Citizens ਲਈ ਅਲੱਗ ਨਿਯਮ
ਜੇ ਕਿਸੇ ਕੋਲ Canadian + British dual citizenship ਹੈ, ਤਾਂ ਉਸਨੂੰ eTA ਦੀ ਲੋੜ ਨਹੀਂ।
ਪਰ ਉਹਨਾਂ ਕੋਲ ਮੌਜੂਦਾ British passport ਜਾਂ ‘certificate of entitlement’ ਹੋਣਾ ਲਾਜ਼ਮੀ ਹੈ।
ਬ੍ਰਿਟਿਸ਼ ਹਾਈ ਕਮਿਸ਼ਨ ਨੇ ਸੁਝਾਅ ਦਿੱਤਾ ਹੈ ਕਿ expired UK ਪਾਸਪੋਰਟ ਵਾਲੇ ਜਲਦੀ ਆਪਣਾ ਦਸਤਾਵੇਜ਼ ਨਵਾਂ ਕਰਵਾਉਣ।
🔹 Layover ਯਾਤਰੀਆਂ ਲਈ ਕੋਈ eTA ਨਹੀਂ
ਜੇ ਤੁਸੀਂ UK ਵਿੱਚ ਲੇਓਵਰ ਤੇ ਹੋ ਅਤੇ customs ਤੋਂ ਬਾਹਰ ਨਹੀਂ ਨਿਕਲ ਰਹੇ, ਤਾਂ eTA ਦੀ ਲੋੜ ਨਹੀਂ।
ਕੈਨੇਡੀਅਨ ਪਾਸਪੋਰਟ ਦੀ ਮੌਜੂਦਾ ਸਥਿਤੀ:
- 6 ਮਹੀਨੇ ਤੱਕ UK ਵਿੱਚ ਰਹਿਣ ਲਈ tourist visa ਦੀ ਲੋੜ ਨਹੀਂ
- ਪਰ ਕੰਮ, ਬਿਜ਼ਨਸ ਜਾਂ ਸਟਡੀ ਲਈ visa/permit ਲਾਜ਼ਮੀ
🔹 ETIAS ਵੀ ਜਲਦੀ ਆ ਰਿਹਾ
ਯੂਰਪੀ ਸੰਘ (EU) ਦਾ ਆਪਣਾ ETIAS system ਵੀ 2025 ਦੇ ਅੰਤ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ।
ਇਸ ਨਾਲ ਕੈਨੇਡੀਅਨ ਅਤੇ ਹੋਰ visa-exempt ਯਾਤਰੀਆਂ ਨੂੰ 90 ਦਿਨਾਂ ਦੀ ਯਾਤਰਾ ਲਈ permit ਦੀ ਲੋੜ ਹੋਵੇਗੀ।