GTA News Media

Top Info Bar
22.1°C Toronto Loading date...
Canada

Crown Royal ਫੈਕਟਰੀ ਬੰਦ ਹੋਣ ‘ਤੇ ਕੰਪਨੀ–ਯੂਨੀਅਨ ਵਿਚ ਸਮਝੌਤਾ: 2026 ਵਿੱਚ Ontario ਪਲਾਂਟ ਹੋਵੇਗਾ ਸ਼ਟਰ ਡਾਊਨ !

Crown Royal ਫੈਕਟਰੀ ਬੰਦ ਹੋਣ ‘ਤੇ ਕੰਪਨੀ–ਯੂਨੀਅਨ ਵਿਚ ਸਮਝੌਤਾ: 2026 ਵਿੱਚ Ontario ਪਲਾਂਟ ਹੋਵੇਗਾ ਸ਼ਟਰ ਡਾਊਨ !
Share this post via:

Crown Royal Ontario ਪਲਾਂਟ ਬੰਦ: ਯੂਨੀਅਨ ਨਾਲ ਸਮਝੌਤਾ !

Crown Royal ਬਣਾਉਣ ਵਾਲੀ ਬ੍ਰਿਟਿਸ਼ ਕੰਪਨੀ Diageo ਨੇ ਆਪਣੇ Ontario ਵਾਲੇ Amherstburg ਪਲਾਂਟ ਦੀ ਬੰਦਸ਼ ਸਬੰਧੀ ਯੂਨੀਅਨ ਨਾਲ ਸਮਝੌਤਾ ਕਰ ਲਿਆ ਹੈ। ਇਹ ਪਲਾਂਟ ਫਰਵਰੀ 2026 ਵਿੱਚ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ, ਜਿਸ ਨਾਲ 168 ਯੂਨੀਅਨਾਈਜ਼ਡ ਕਰਮਚਾਰੀ ਪ੍ਰਭਾਵਿਤ ਹੋਣਗੇ।

Crown Royal ਬੋਤਲਿੰਗ ਲਈ ਕੰਪਨੀ ਨੇ ਐਲਾਨ ਕੀਤਾ ਸੀ ਕਿ U.S. ਮਾਰਕੀਟ ਲਈ ਬੋਤਲਿੰਗ ਕੰਮ ਅਮਰੀਕਾ ਭੇਜਿਆ ਜਾਵੇਗਾ, ਜਦੋਂਕਿ ਕਨੇਡੀਅਨ ਮਾਰਕੀਟ ਲਈ ਬੋਤਲਿੰਗ ਵੇਲੇਫੀਲਡ, ਕਿਊਬੈਕ ਵਿੱਚ ਸ਼ਿਫਟ ਕੀਤੀ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ ਪਲਾਂਟ ਬੰਦ ਕਰਨ ਦਾ ਫ਼ੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰੀਫ਼ ਨੀਤੀਆਂ ਨਾਲ ਸੰਬੰਧਿਤ ਨਹੀਂ।

ਯੂਨੀਅਨ ਸਮਝੌਤੇ ਵਿੱਚ ਸ਼ਾਮਲ ਹੈ:

  • ਸੀਨੀਅਰਟੀ ਅਨੁਸਾਰ severance payments
  • ਪਲਾਂਟ ਬੰਦ ਹੋਣ ਤੋਂ ਬਾਅਦ ਵੀ benefits continuation
  • Unifor ਦੇ re-training action centre ਵਿੱਚ ਨਿਵੇਸ਼

ਇਹ ਸਮਝੌਤਾ Unifor Local 200 ਦੇ 89% ਮੈਂਬਰਾਂ ਵੱਲੋਂ ਮਨਜ਼ੂਰ ਕੀਤਾ ਗਿਆ।

Unifor ਪ੍ਰਧਾਨ ਲਾਨਾ ਪੇਨ ਨੇ ਕਿਹਾ:
“ਅਸੀਂ ਨੌਕਰੀਆਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਹ ਸਾਡੀ ਇੱਛਾ ਮੁਤਾਬਕ ਨਤੀਜਾ ਨਹੀਂ, ਪਰ ਇਹ ਕਰਮਚਾਰੀਆਂ ਲਈ ਸਭ ਤੋਂ ਵਧੀਆ ਵਿਕਲਪ ਹੈ।”

Ontario ਪ੍ਰੀਮੀਅਰ ਡੱਗ ਫੋਰਡ ਨੇ ਵੀ Crown Royal ਪਲਾਂਟ ਬੰਦ ਕਰਨ ਦੇ ਫ਼ੈਸਲੇ ‘ਤੇ ਕਾਫ਼ੀ ਨਾਰਾਜ਼ਗੀ ਜਤਾਈ ਸੀ। ਇੱਕ ਪ੍ਰੈਸ ਕਾਨਫਰੈਂਸ ਦੌਰਾਨ ਫੋਰਡ ਨੇ Crown Royal ਦੀ ਬੋਤਲ ਢਾਡ ਕੇ ਵਿਰੋਧ ਦਰਸਾਇਆ ਅਤੇ ਬਾਅਦ ਵਿੱਚ LCBO ਦੀ ਖਰੀਦ ਸਮਰੱਥਾ ਵਰਤ ਕੇ Crown Royal ਅਤੇ Smirnoff ਨੂੰ ਸ਼ੈਲਫਸ ਤੋਂ ਹਟਾਉਣ ਦੀ ਵੀ ਚੇਤਾਵਨੀ ਦਿੱਤੀ।

Amherstburg ਦੇ ਮੇਅਰ ਮਾਈਕਲ ਪ੍ਰੂ ਦੇ ਬਿਆਨ ਮੁਤਾਬਕ, ਤਿੰਨ ਕੰਪਨੀਆਂ ਇਸ ਪਲਾਂਟ ਨੂੰ ਟੇਕਓਵਰ ਕਰਨ ‘ਚ ਦਿਲਚਸਪੀ ਦਿਖਾ ਰਹੀਆਂ ਹਨ। ਹਾਲਾਂਕਿ Crown Royal ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਾਲੇ ਕੋਈ ਅਧਿਕਾਰਤ ਪੇਸ਼ਕਸ਼ ਨਹੀਂ ਮਿਲੀ।

Unifor Local 200 ਦੇ ਪ੍ਰਧਾਨ ਜੌਨ ਡੀ’ਅਗਨੋਲੋ ਨੇ ਕਿਹਾ:
“ਅਸੀਂ ਆਪਣੇ ਵਰਕਰਾਂ ਅਤੇ ਇਸ ਕਮਿਉਨਿਟੀ ਤੋਂ ਹਾਰ ਨਹੀਂ ਮੰਨ ਰਹੇ। ਹੁਣ ਸਾਡਾ ਲੱਖ ਪ੍ਰੋਜ਼ੈਕਟ Amherstburg ਵਿੱਚ ਨਵੀਂ ਨਿਵੇਸ਼ ਲਿਆਉਣਾ ਹੈ।”

ਪਲਾਂਟ ਬੰਦ ਹੋਣਾ ਸਥਾਨਕ ਅਰਥਵਿਵਸਥਾ ਲਈ ਵੱਡਾ ਝਟਕਾ ਹੋ ਸਕਦਾ ਹੈ, ਪਰ ਯੂਨੀਅਨ ਅਤੇ ਸਰਕਾਰ ਨਵੇਂ ਰੋਜ਼ਗਾਰ ਦੇ ਮੌਕੇ ਲਿਆਉਣ ਲਈ ਮਿਲ ਕੇ ਕੰਮ ਕਰ ਰਹੇ ਹਨ।