Liquor Trafficking ਗੈਂਗ ‘ਤੇ ਕਾਰਵਾਈ: Halton Police ਨੇ $1.3M ਦਾ ਰੈਕਟ ਤੋੜਿਆ, ਤਿੰਨ Sidhu ਪਰਿਵਾਰ ਦੇ ਮੈਂਬਰ ਚਾਰਜ !
GTA ਵਿੱਚ Liquor Trafficking ਗੈਂਗ ਬੇਨਕਾਬ, 3 ਗ੍ਰਿਫ਼ਤਾਰ !
Halton Regional Police Service (HRPS), LCBO ਅਤੇ Toronto Police Service ਦੀ ਸਾਂਝੀ ਕਾਰਵਾਈ ਨਾਲ GTA ਵਿੱਚ ਵੱਡੇ Liquor Trafficking ਓਪਰੇਸ਼ਨ ਨੂੰ ਬੇਨਕਾਬ ਕਰ ਦਿੱਤਾ ਗਿਆ। ਇਹ ਗੈਂਗ LCBO ਤੋਂ ਚੋਰੀ ਕੀਤਾ ਗਿਆ $1.3 ਮਿਲੀਅਨ ਤੋਂ ਵੱਧ ਸ਼ਰਾਬ ਖਰੀਦਣ ਅਤੇ ਦੁਬਾਰਾ ਵੇਚਣ ਵਿੱਚ ਲਿਪਤ ਸੀ।
ਜੁਲਾਈ 2025 ਵਿੱਚ HRPS ਅਤੇ LCBO ਦੀ Resource Protection Unit ਨੇ ਇੱਕ ਸਾਂਝੀ ਜਾਂਚ ਸ਼ੁਰੂ ਕੀਤੀ ਸੀ। ਚਾਰ ਮਹੀਨਿਆਂ ਦੀ ਜਾਂਚ ਦੌਰਾਨ, ਪੁਲਿਸ ਨੇ 10 ਵੱਖ-ਵੱਖ theft groups ਦੀ ਪਛਾਣ ਕੀਤੀ ਜੋ ਇਸ Liquor Trafficking ਗੈਂਗ ਨੂੰ ਚੋਰੀਸ਼ਦਾ ਸ਼ਰਾਬ ਸਪਲਾਈ ਕਰਦੇ ਸਨ।
ਸ਼ਰਾਬ ਦਾ ਵੱਡਾ ਹਿੱਸਾ ਦੋਸ਼ੀਆਂ ਦੇ ਘਰ ਤੋਂ ਜਾਂ GTA ਵਿੱਚ ਸਿੱਧੀ delivery ਰਾਹੀਂ ਵੇਚਿਆ ਜਾਂਦਾ ਸੀ।
🔍 ਟੋਰਾਂਟੋ ਵਿੱਚ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਸਮਾਨ:
- $120,000 ਨਗਦ
- 2018 Toyota Corolla
- 2021 Toyota RAV4
- 2005 Chevrolet Corvette
- 126 ਬੋਤਲਾਂ ਵਿਸਕੀ
👮 ਗ੍ਰਿਫ਼ਤਾਰ ਦੋਸ਼ੀਆਂ ਦੇ ਨਾਂ ਅਤੇ ਚਾਰਜ:
1. Parminder Sidhu (52), North York
- Possession of Property Obtained by Crime Over $5000
- Possession of Proceeds of Crime
- Trafficking Property Obtained by Crime
- Participate in a Criminal Organization
2. Rajinder Sidhu (56), North York
- Above same four charges
3. Navdeep Sidhu (25), North York
- Above same four charges
ਸਾਰੇ ਦੋਸ਼ੀਆਂ ਨੂੰ ਹਿਰਾਸਤ ਤੋਂ ਰਿਹਾ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਅਗਲੀ ਅਦਾਲਤ ਪੇਸ਼ੀ Toronto ਵਿੱਚ ਨਿਰਧਾਰਤ ਕੀਤੀ ਗਈ ਹੈ।
🛑 Police ਨੇ Liquor Trafficking ਨੂੰ ਖਤਰਨਾਕ ਅਪਰਾਧ ਕਰਾਰ ਦਿੱਤਾ
Inspector Raf Skwarka ਨੇ ਕਿਹਾ:
“Retail theft ਅਤੇ Liquor Trafficking ਕਮਿਊਨਿਟੀ ਲਈ ਵੱਡਾ ਖਤਰਾ ਹੈ। ਅਸੀਂ ਅਜਿਹੀਆਂ ਗੈਂਗਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖਾਂਗੇ।”
LCBO ਦੇ Chief Retail Officer John Summers ਨੇ ਵੀ ਚੇਤਾਵਨੀ ਦਿੱਤੀ:
“ਕੋਈ ਵਿਅਕਤੀ ਸਟੋਰ ਤੋਂ ਬੋਤਲ ਲੈ ਕੇ ਨਿਕਲ ਜਾਵੇ, ਇਸਦਾ ਇਹ ਅਰਥ ਨਹੀਂ ਕਿ ਉਹ ਕਾਨੂੰਨ ਤੋਂ ਬਚ ਗਿਆ।”
📞 ਜਨਤਾ ਲਈ ਅਪੀਲ
ਜੋ ਵੀ ਵਿਅਕਤੀ Liquor Trafficking ਜਾਂ ਚੋਰੀਸ਼ਦਾ ਸਮਾਨ ਦੇ ਗੈਰਕਾਨੂੰਨੀ ਵਿਕਰੇ ਬਾਰੇ ਜਾਣਕਾਰੀ ਰੱਖਦਾ ਹੈ ਉਹ HRPS Retail Crime Unit ਨਾਲ ਸੰਪਰਕ ਕਰ ਸਕਦਾ ਹੈ:
905-825-4747
ਜਾਂ ਗੁਪਤ ਜਾਣਕਾਰੀ Crime Stoppers ਨੂੰ ਦਿੱਤੀ ਜਾ ਸਕਦੀ ਹੈ:
1-800-222-TIPS (8477)