US Supreme Court ‘Birthright Citizenship’ ਮਾਮਲਾ ਸੁਣਨ ਲਈ ਤਿਆਰ !
US Court ‘Birthright Citizenship’ ਮਾਮਲਾ ਸੁਣੇਗੀ: ਫ਼ੈਸਲਾ ?
ਅਮਰੀਕੀ ਸਪਰੀਮ ਕੋਰਟ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਇਸ ਮਹੱਤਵਪੂਰਨ ਮਾਮਲੇ ‘ਤੇ ਸੁਣਵਾਈ ਕਰੇਗੀ ਕਿ ਕੀ ਅਮਰੀਕਾ ਵਿੱਚ ਜਨਮੇ ਕੁਝ ਬੱਚਿਆਂ ਨੂੰ Birthright Citizenship ਦਾ ਸੰਵਿਧਾਨਕ ਹੱਕ ਹੈ ਜਾਂ ਨਹੀਂ।
ਇਹ ਮਾਮਲਾ ਉਸ ਸਮੇਂ ਤੋਂ ਚੱਲ ਰਿਹਾ ਹੈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪਹਿਲੇ ਦਿਨ ਹੀ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਕੇ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਅਸਥਾਈ ਵੀਜ਼ਿਆਂ ‘ਤੇ ਰਹਿੰਦੇ ਮਾਪਿਆਂ ਦੇ ਅਮਰੀਕਾ ਵਿੱਚ ਜਨਮੇ ਬੱਚਿਆਂ ਤੋਂ Birthright Citizenship ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਇਹ ਆਦੇਸ਼ ਨੀਵੀਂ ਅਦਾਲਤਾਂ ਨੇ ਰੋਕ ਦਿੱਤਾ ਸੀ।
ਸੁਪਰੀਮ ਕੋਰਟ ਇਸ ਮਾਮਲੇ ‘ਤੇ ਕਦੋਂ ਸੁਣਵਾਈ ਕਰੇਗੀ, ਇਹ ਹਾਲੇ ਤੈਅ ਨਹੀਂ, ਪਰ ਇਸਦਾ ਫ਼ੈਸਲਾ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਅਤੇ ਅਮਰੀਕੀ ਨਾਗਰਿਕਤਾ ਦੀ ਪਰਿਭਾਸ਼ਾ ‘ਤੇ ਗਹਿਰਾ ਪ੍ਰਭਾਵ ਪਾਵੇਗਾ।
ਪਿਛਲੇ 160 ਸਾਲ ਤੋਂ 14ਵਾਂ ਸੰਸ਼ੋਧਨ ਇਹ ਪ੍ਰਮਾਣਿਤ ਕਰਦਾ ਹੈ ਕਿ ਅਮਰੀਕੀ ਧਰਤੀ ‘ਤੇ ਜਨਮ ਲੈਣ ਵਾਲਾ ਹਰ ਵਿਅਕਤੀ ਨਾਗਰਿਕ ਹੈ—ਦੂਤਾਂ ਅਤੇ ਵਿਦੇਸ਼ੀ ਸੈਨਾ ਦੇ ਬੱਚਿਆਂ ਤੋਂ ਇਲਾਵਾ। ਪਰ ਟਰੰਪ ਪ੍ਰਸ਼ਾਸਨ ਦਾ ਤਰਕ ਹੈ ਕਿ “subject to the jurisdiction thereof” ਸ਼ਬਦਾਂ ਦਾ ਮਤਲਬ ਹੈ ਕਿ Birthright Citizenship ਹਰ ਕਿਸੇ ‘ਤੇ ਲਾਗੂ ਨਹੀਂ ਹੁੰਦੀ।
ACLU ਦੀ ਕਾਨੂੰਨੀ ਟੀਮ, ਜੋ ਇਸ ਮਾਮਲੇ ਵਿੱਚ ਮੁਕੱਦਮਾ ਲੜ ਰਹੀ ਹੈ, ਕਹਿੰਦੀ ਹੈ ਕਿ ਕੋਈ ਵੀ ਰਾਸ਼ਟਰਪਤੀ 14ਵੇਂ ਸੰਸ਼ੋਧਨ ਦੀ ਇਸ ਬੁਨਿਆਦੀ ਗਾਰੰਟੀ ਨੂੰ ਨਹੀਂ ਬਦਲ ਸਕਦਾ।
“150 ਸਾਲ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਜਨਮੇ ਹਰ ਬੱਚੇ ਨੂੰ Birthright Citizenship ਮਿਲਦੀ ਆਈ ਹੈ,” ACLU ਦੀ ਸਿਰਮੌਰ ਵਕੀਲ ਸਿਸਿਲੀਆ ਵਾਂਗ ਨੇ ਕਿਹਾ।
ਅਮਰੀਕਾ ਲਗਭਗ 30 ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਜਨਮ-ਆਧਾਰਿਤ ਨਾਗਰਿਕਤਾ ਦਿੰਦੇ ਹਨ। 2016 ਵਿੱਚ ਗੈਰ-ਅਨੁਮਤ ਪ੍ਰਵਾਸੀਆਂ ਦੇ ਲਗਭਗ 2.5 ਲੱਖ ਬੱਚੇ ਅਮਰੀਕਾ ਵਿੱਚ ਜਨਮੇ ਸਨ। Pew Research Center ਮੁਤਾਬਕ, 2022 ਤੱਕ ਇਸ ਤਰ੍ਹਾਂ ਜਨਮੇ ਲਗਭਗ 1.2 ਮਿਲੀਅਨ ਬੱਚੇ ਅਮਰੀਕੀ ਨਾਗਰਿਕ ਹਨ।
Migration Policy Institute ਦੀ ਇੱਕ ਅਧਿਐਨ ਅਨੁਸਾਰ, ਜੇ Birthright Citizenship ਖਤਮ ਹੋਈ ਤਾਂ 2045 ਤੱਕ ਅਮਰੀਕਾ ਵਿੱਚ ਗੈਰ-ਕਾਨੂੰਨੀ ਆਬਾਦੀ ਵਿੱਚ 27 ਲੱਖ ਅਤੇ 2075 ਤੱਕ 54 ਲੱਖ ਦਾ ਵਾਧਾ ਹੋ ਸਕਦਾ ਹੈ।
ਮਾਮਲਾ ਹੁਣ ਸਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ, ਅਤੇ ਇਸਦਾ ਨਤੀਜਾ ਅਮਰੀਕਾ ਦੀ ਨਾਗਰਿਕਤਾ, ਇਮੀਗ੍ਰੇਸ਼ਨ ਨੀਤੀ ਅਤੇ ਸੰਵਿਧਾਨ ਦੀ ਵਿਆਖਿਆ ‘ਤੇ ਇਤਿਹਾਸਕ ਪ੍ਰਭਾਵ ਪਾਉਣ ਵਾਲਾ ਹੈ।