GTA News Media

Top Info Bar
22.1°C Toronto Loading date...
World

ਟਰੰਪ ਦੀ ਵੱਡੀ ਘੋਸ਼ਣਾ: $1 ਮਿਲੀਅਨ ‘Gold Visa’ ਨਾਲ ਸਿੱਧੀ Citizenship ਦਾ ਰਾਹ |

ਟਰੰਪ ਦੀ ਵੱਡੀ ਘੋਸ਼ਣਾ: $1 ਮਿਲੀਅਨ ‘Gold Visa’ ਨਾਲ ਸਿੱਧੀ Citizenship ਦਾ ਰਾਹ |
Share this post via:

ਟਰੰਪ ਨੇ ਲਾਂਚ ਕੀਤਾ $1 ਮਿਲੀਅਨ Gold Visa ਕਾਰਡ ਸਕੀਮ !

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਨਵੀਂ ਇਮੀਗ੍ਰੇਸ਼ਨ ਸਕੀਮ ਲਾਂਚ ਕੀਤੀ ਹੈ, ਜਿਸ ਵਿੱਚ ਧਨਾਢ ਵਿਦੇਸ਼ੀ ਹੁਣ ਘੱਟੋ-ਘੱਟ $1 ਮਿਲੀਅਨ ਫੀਸ ਦੇ ਕੇ Gold Visa ਰਾਹੀਂ ਅਮਰੀਕਾ ਦੀ ਤੇਜ਼ ਰਫ਼ਤਾਰ ਇਮੀਗ੍ਰੇਸ਼ਨ ਪ੍ਰਾਪਤ ਕਰ ਸਕਣਗੇ।

ਟਰੰਪ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਇਹ Gold Visa ਸਕੀਮ “ਯੋਗ ਅਤੇ vetted ਲੋਕਾਂ ਲਈ Citizenship ਦਾ ਸਿੱਧਾ ਰਾਹ” ਹੈ ਅਤੇ ਇਸ ਨਾਲ “ਅਮਰੀਕੀ ਕੰਪਨੀਆਂ ਆਪਣੀ ਕੀਮਤੀ ਟੈਲੈਂਟ ਨੂੰ ਸੰਭਾਲ ਸਕਣਗੀਆਂ।”

ਇਹ Gold Visa ਪਹਿਲਾਂ ਇਸ ਸਾਲ ਐਲਾਨਿਆ ਗਿਆ ਸੀ ਅਤੇ ਇਸ ਦੇ ਅਧੀਨ ਉਹੀ ਲੋਕ ਯੋਗ ਹੋਣਗੇ ਜੋ ਸਾਬਤ ਕਰ ਸਕਣ ਕਿ ਉਹ ਅਮਰੀਕਾ ਲਈ “ਵੱਡਾ ਲਾਭ” ਲਿਆਉਣਗੇ, ਸਕੀਮ ਦੀ ਅਧਿਕਾਰਤ ਵੈਬਸਾਈਟ ਅਨੁਸਾਰ।

ਕੀ ਮਿਲੇਗਾ Gold Visa ਨਾਲ?

  • ਰਿਕਾਰਡ ਸਮੇਂ ਵਿੱਚ US residency
  • $1 ਮਿਲੀਅਨ ਫੀਸ ਅਨਿਵਾਰ ਹੈ
  • ਸਬੂਤ ਦੇਣਾ ਹੋਵੇਗਾ ਕਿ ਅਰਜ਼ੀਕਾਰ ਅਮਰੀਕਾ ਲਈ ਲਾਭਦਾਇਕ ਹੈ
  • ਬਿਜ਼ਨਸ Sponsorship ਲਈ ਫੀਸ $2 ਮਿਲੀਅਨ
  • Platinum ਕਾਰਡ ਵੀ ਜਲਦੀ ਲਾਂਚ ਹੋਵੇਗਾ, ਕੀਮਤ—$5 ਮਿਲੀਅਨ

ਸਰਕਾਰ ਨੇ ਕਿਹਾ ਕਿ ہر ਅਰਜ਼ੀਕਾਰ ਨੂੰ $15,000 ਦੀ non-refundable ਪ੍ਰੋਸੈਸਿੰਗ ਫੀਸ ਵੀ ਦੇਣੀ ਪਵੇਗੀ।

ਸਕੀਮ ‘ਤੇ ਵਿਰੋਧ

ਡੈਮੋਕਰੈਟ ਨੇ ਕਿਹਾ ਕਿ ਇਹ Gold Visa ਯੋਜਨਾ ਅਮੀਰ ਲੋਕਾਂ ਨੂੰ ਪ੍ਰਥਮਤਾ ਦੇਵੇਗੀ ਅਤੇ ਆਮ ਲੋਕਾਂ ਲਈ ਇਮੀਗ੍ਰੇਸ਼ਨ ਹੋਰ ਮੁਸ਼ਕਿਲ ਹੋ ਜਾਵੇਗੀ।

ਟਰੰਪ ਨੇ ਇਸਦੇ ਜਵਾਬ ਵਿੱਚ ਕਿਹਾ ਕਿ ਇਹ ਗ੍ਰੀਨ ਕਾਰਡ ਵਰਗਾ ਹੈ, ਪਰ “ਸਿਰਫ਼ high-level, ਉਤਪਾਦਕ ਅਤੇ job creators ਲਈ।”

ਉਨ੍ਹਾਂ ਕਿਹਾ:
“ਜੋ ਲੋਕ $5 ਮਿਲੀਅਨ ਦੇ ਸਕਦੇ ਹਨ, ਉਹ ਨੌਕਰੀਆਂ ਬਣਾਉਣਗੇ… ਇਹ ਬੇਹੱਦ ਤੇਜ਼ੀ ਨਾਲ ਵਿਕੇਗਾ!”

ਇਸਦੇ ਨਾਲ-ਨਾਲ: ਸਖ਼ਤ ਇਮੀਗ੍ਰੇਸ਼ਨ ਕਾਰਵਾਈ

ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿੱਚ—

  • ਕਈ ਦੇਸ਼ਾਂ ਲਈ asylum ਪ੍ਰੋਸੈਸ ਰੋਕ ਦਿੱਤਾ
  • H-1B visa ਦੇ ਨਵੇਂ applicants ਲਈ $100,000 ਫੀਸ ਲਗਾ ਦਿੱਤੀ
  • undocumented migrant deportations ਵਧਾਈਆਂ
  • travel ban ਵਾਲੇ 19 ਦੇਸ਼ਾਂ ਦੇ applicants ਦੀ ਪ੍ਰੋਸੈਸਿੰਗ ਰੋਕ ਦਿੱਤੀ

ਇਹ ਨਵੀਂ Gold Visa ਸਕੀਮ ਉਸੇ ਕੜਕ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ।