GTA News Media

Top Info Bar
22.1°C Toronto Loading date...
Canada

Mark Carney ਦਾ ਦਾਅਵਾ: Trump ਕੈਨੇਡਾ ਨੂੰ ਅਮਰੀਕਾ ‘ਤੇ ਨਿਰਭਰ ਦੇਖਣਾ ਚਾਹੁੰਦਾ |

Mark Carney ਦਾ ਦਾਅਵਾ: Trump ਕੈਨੇਡਾ ਨੂੰ ਅਮਰੀਕਾ ‘ਤੇ ਨਿਰਭਰ ਦੇਖਣਾ ਚਾਹੁੰਦਾ |
Share this post via:

Mark Carney ਕਹਿੰਦੇ Trump Canada ਨੂੰ U.S. ‘ਤੇ ਨਿਰਭਰ ਕਰਨਾ ਚਾਹੁੰਦਾ |

Prime Minister Mark Carney ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ U.S. President Donald Trump ਕੈਨੇਡਾ ਨਾਲ ਰਿਸ਼ਤਾ “ਬਰਾਬਰੀ” ਦਾ ਨਹੀਂ, ਬਲਕਿ dependence ਦਾ ਦੇਖਣਾ ਚਾਹੁੰਦਾ ਹੈ। Carney ਮੁਤਾਬਕ Trump ਨਹੀਂ ਚਾਹੁੰਦਾ ਕਿ Canada ਆਪਣੇ ਫੈਸਲੇ ਖੁਦ ਕਰੇ।

French ਭਾਸ਼ਾ ਵਿੱਚ ਦਿੱਤੀਆਂ ਦੋ ਇੰਟਰਵਿਊਆਂ ਦੌਰਾਨ Mark Carney ਨੇ ਦੱਸਿਆ ਕਿ World Cup soccer draw ਸਮਾਗਮ ਦੌਰਾਨ Trump ਅਤੇ ਮੈਕਸੀਕੋ ਦੀ President Claudia Sheinbaum ਨਾਲ ਬੰਦ ਕਮਰੇ ਵਿੱਚ ਗੱਲਬਾਤ ਹੋਈ ਸੀ।

Carney ਨੇ ਸਾਫ਼ ਕੀਤਾ ਕਿ Trump ਨੇ CUSMA (Canada-U.S.-Mexico Agreement) ਨੂੰ ਰੱਦ ਕਰਨ ਦੀ ਗੱਲ ਨਹੀਂ ਕੀਤੀ, ਪਰ ਇਸ ਦੀ “review” ਨੂੰ ਅਸਲ ਵਿੱਚ ਇੱਕ ਨਵੀਂ negotiation ਬਣਾਉਣ ਦੀ ਇੱਛਾ ਜਤਾਈ।

TVA ਨਾਲ ਗੱਲਬਾਤ ਵਿੱਚ Mark Carney ਨੇ ਕਿਹਾ:

“Trump ਚਾਹੁੰਦਾ ਹੈ ਕਿ Canada ਅਮਰੀਕਾ ‘ਤੇ ਨਿਰਭਰ ਰਹੇ, ਅਤੇ ਮੈਂ ਇਸਨੂੰ ਕਦੇ ਕਬੂਲ ਨਹੀਂ ਕਰਦਾ।”

Mark Carney ਨੇ ਇਹ ਵੀ ਦੱਸਿਆ ਕਿ Canada ਅਤੇ U.S. ਵਿਚਾਲੇ steel, aluminum ਅਤੇ energy tariffs ‘ਤੇ ਲਗਭਗ ਸਮਝੌਤਾ ਤਿਆਰ ਸੀ, ਪਰ Ontario Premier Doug Ford ਵੱਲੋਂ ਚਲਾਈ anti-tariff ad campaign ਤੋਂ ਬਾਅਦ Trump ਨੇ ਗੱਲਬਾਤ ਰੋਕ ਦਿੱਤੀ।

Carney ਮੁਤਾਬਕ, “deal ਤਿਆਰ ਹੋਣਾ ਕਾਫ਼ੀ ਨਹੀਂ, signature ਲਾਜ਼ਮੀ ਹੁੰਦੀ ਹੈ,” ਅਤੇ ਉਸ ਮੋੜ ‘ਤੇ Trump ਦਾ ਰੁਖ ਬਦਲ ਗਿਆ।

CUSMA ਦੇ ਭਵਿੱਖ ਬਾਰੇ ਗੱਲ ਕਰਦਿਆਂ Mark Carney ਨੇ ਕਿਹਾ ਕਿ ਇਹ ਸਮਝੌਤਾ ਖਤਮ ਨਹੀਂ ਹੋਵੇਗਾ, ਪਰ ਇਸ ਵਿੱਚ ਬਦਲਾਅ ਜ਼ਰੂਰ ਆਵੇਗਾ, ਕਿਉਂਕਿ U.S. ਆਪਣੀਆਂ ਸਾਰੀਆਂ trade relationships ਮੁੜ ਤੈਅ ਕਰ ਰਿਹਾ ਹੈ।

Trump ਦੇ ਨਿੱਜੀ ਵਤੀਰੇ ਬਾਰੇ ਪੁੱਛਣ ‘ਤੇ Mark Carney ਨੇ ਕਿਹਾ ਕਿ ਨਿੱਜੀ ਤੌਰ ‘ਤੇ Trump “friendly” ਅਤੇ “humorous” ਹੈ, ਪਰ Canada ਨੂੰ 51ਵਾਂ state ਬਣਾਉਣ ਵਾਲੀ ਗੱਲ “ਕਦੇ ਵੀ ਮਜ਼ਾਕ ਨਹੀਂ ਹੋ ਸਕਦੀ।”

Carney ਨੇ ਦੁਹਰਾਇਆ ਕਿ Canada ਆਪਣੀ sovereignty, supply management ਅਤੇ trade interests ਨਾਲ ਕੋਈ ਸਮਝੌਤਾ ਨਹੀਂ ਕਰੇਗਾ ਅਤੇ ਭਰੋਸੇਯੋਗ ਅੰਤਰਰਾਸ਼ਟਰੀ ਸਾਥੀਆਂ ਨਾਲ ਵਪਾਰ ਵਧਾਇਆ ਜਾਵੇਗਾ।