GTA News Media

Top Info Bar
22.1°C Toronto Loading date...
World

US ਵੱਲੋਂ Venezuela ਨਾਲ ਜੁੜੇ ਤੀਜੇ Oil Tanker ਦੀ ਪਿੱਛਾ-ਕਾਰੀ !

US ਵੱਲੋਂ Venezuela ਨਾਲ ਜੁੜੇ ਤੀਜੇ Oil Tanker ਦੀ ਪਿੱਛਾ-ਕਾਰੀ !
Share this post via:

US ਵੱਲੋਂ Venezuela ਨਾਲ ਜੁੜੇ Oil Tanker ਦੀ ਤੀਜੀ ਕਾਰਵਾਈ !

ਅਮਰੀਕਾ ਨੇ Venezuela ਨਾਲ ਜੁੜੇ ਇੱਕ ਹੋਰ Oil Tanker ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ, US Coast Guard ਇਸ ਸਮੇਂ Venezuela ਦੇ ਨੇੜੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਇੱਕ ਹੋਰ ਜਹਾਜ਼ ਦੀ “active pursuit” ਕਰ ਰਹੀ ਹੈ।

ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ Oil Tanker Venezuela ਵੱਲੋਂ ਲਗਾਈਆਂ ਗਈਆਂ sanctions ਤੋਂ ਬਚਣ ਲਈ ਵਰਤੇ ਜਾ ਰਹੇ “dark fleet” ਦਾ ਹਿੱਸਾ ਹੈ। ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਝੂਠਾ ਝੰਡਾ ਲਹਿਰਾ ਰਿਹਾ ਸੀ ਅਤੇ ਇਸ ਉੱਤੇ ਅਦਾਲਤੀ ਜ਼ਬਤੀ ਦਾ ਹੁਕਮ ਵੀ ਜਾਰੀ ਹੈ।

ਇਸ ਮਹੀਨੇ ਦੌਰਾਨ ਅਮਰੀਕਾ ਪਹਿਲਾਂ ਹੀ ਦੋ Oil Tanker ਜ਼ਬਤ ਕਰ ਚੁੱਕਾ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਪਾਣੀਆਂ ਵਿੱਚ special tactical team ਵੱਲੋਂ ਕਬਜ਼ੇ ਵਿੱਚ ਲਿਆ ਗਿਆ ਸੀ।

Venezuela ਨੇ ਇਨ੍ਹਾਂ ਕਾਰਵਾਈਆਂ ਨੂੰ “ਚੋਰੀ ਅਤੇ ਅਗਵਾ” ਕਰਾਰ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਉਸਦੇ ਤੇਲ ਸੰਸਾਧਨਾਂ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। Venezuela ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ United Nations Security Council ਸਮੇਤ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਕੋਲ ਲੈ ਕੇ ਜਾਵੇਗਾ।

ਦੂਜੇ ਪਾਸੇ, Donald Trump ਨੇ ਪਿਛਲੇ ਹਫ਼ਤੇ Venezuela ਨਾਲ ਜੁੜੇ sanctioned Oil Tanker ਲਈ “blockade” ਦੇ ਹੁਕਮ ਜਾਰੀ ਕੀਤੇ ਸਨ। ਅਮਰੀਕਾ ਦਾ ਦੋਸ਼ ਹੈ ਕਿ Venezuela ਤੇਲ ਤੋਂ ਮਿਲਣ ਵਾਲੀ ਕਮਾਈ ਨੂੰ ਨਸ਼ਾ ਤਸਕਰੀ ਅਤੇ ਅਪਰਾਧੀ ਗਤੀਵਿਧੀਆਂ ਲਈ ਵਰਤ ਰਿਹਾ ਹੈ।

ਅਮਰੀਕਾ ਨੇ ਹਾਲੀਆ ਹਫ਼ਤਿਆਂ ਵਿੱਚ Caribbean Sea ਵਿੱਚ ਆਪਣੀ ਫੌਜੀ ਮੌਜੂਦਗੀ ਵੀ ਵਧਾਈ ਹੈ ਅਤੇ Venezuela ਨਾਲ ਜੁੜੀਆਂ ਮੰਨੀ ਜਾਂਦੀਆਂ ਨਸ਼ਾ ਤਸਕਰੀ ਦੀਆਂ ਨੌਕਾਵਾਂ ਉੱਤੇ ਹਮਲੇ ਵੀ ਕੀਤੇ ਹਨ।

Venezuela ਦੇ ਵਿਦੇਸ਼ ਮੰਤਰੀ ਨੇ ਅਮਰੀਕੀ ਬਿਆਨਾਂ ਨੂੰ “regime change” ਦੀ ਕੋਸ਼ਿਸ਼ ਕਰਾਰ ਦਿੰਦਿਆਂ ਕੜੀ ਆਲੋਚਨਾ ਕੀਤੀ ਹੈ।