GTA News Media

Top Info Bar
22.1°C Toronto Loading date...
World

Trump ਵੱਲੋਂ Jeff Landry ਨੂੰ Greenland ਲਈ US Special Envoy ਨਿਯੁਕਤ !

Trump ਵੱਲੋਂ Jeff Landry ਨੂੰ Greenland ਲਈ US Special Envoy ਨਿਯੁਕਤ !
Share this post via:

Trump ਵੱਲੋਂ Greenland Envoy ਵਜੋਂ Jeff Landry ਦੀ ਨਿਯੁਕਤੀ !

ਅਮਰੀਕੀ ਰਾਸ਼ਟਰਪਤੀ Donald Trump ਨੇ ਐਲਾਨ ਕੀਤਾ ਹੈ ਕਿ Louisiana ਦੇ ਗਵਰਨਰ Jeff Landry ਨੂੰ Greenland Envoy ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ। ਇਹ ਨਿਯੁਕਤੀ Greenland ਲਈ ਇੱਕ ਖ਼ਾਸ ਅਮਰੀਕੀ ਰਾਜਨਾਇਕ ਭੂਮਿਕਾ ਤਹਿਤ ਕੀਤੀ ਗਈ ਹੈ।

Trump ਨੇ ਕਿਹਾ ਕਿ Greenland ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ ਅਤੇ Jeff Landry ਅਮਰੀਕੀ ਹਿਤਾਂ ਦੀ ਪੂਰੀ ਤਾਕਤ ਨਾਲ ਨੁਮਾਇੰਦਗੀ ਕਰਨਗੇ। ਉਨ੍ਹਾਂ ਦੇ ਮਤਾਬਕ Greenland ਦੀ ਭੂਗੋਲਿਕ ਸਥਿਤੀ ਅਤੇ ਕੁਦਰਤੀ ਸੰਸਾਧਨ ਵਿਸ਼ਵ ਪੱਧਰ ’ਤੇ ਰਣਨੀਤਕ ਮਹੱਤਤਾ ਰੱਖਦੇ ਹਨ।

Trump ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਅਮਰੀਕਾ ਨੂੰ Greenland ’ਤੇ ਆਪਣਾ ਕੰਟਰੋਲ ਚਾਹੀਦਾ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਫੌਜੀ ਵਿਕਲਪ ਨੂੰ ਵੀ ਰੱਦ ਨਹੀਂ ਕੀਤਾ। ਹਾਲਾਂਕਿ Denmark ਅਤੇ Greenland ਦੋਵਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਟਾਪੂ ਵਿਕਰੀ ਲਈ ਨਹੀਂ ਹੈ।

Jeff Landry ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਇਹ ਨਿਯੁਕਤੀ ਉਸ ਲਈ ਮਾਣ ਦੀ ਗੱਲ ਹੈ ਅਤੇ ਇਸ ਨਾਲ Louisiana ਦੇ ਗਵਰਨਰ ਵਜੋਂ ਉਸਦੀ ਭੂਮਿਕਾ ’ਤੇ ਕੋਈ ਅਸਰ ਨਹੀਂ ਪਵੇਗਾ।

Trump ਵੱਲੋਂ Greenland Envoy ਵਜੋਂ Jeff Landry ਦੀ ਨਿਯੁਕਤੀ !

Greenland ਮਾਮਲੇ ਨੂੰ ਲੈ ਕੇ ਅਮਰੀਕਾ ਦੀ ਸਰਗਰਮੀ ’ਤੇ ਰੂਸ ਅਤੇ ਯੂਰਪੀ ਦੇਸ਼ਾਂ ਵੱਲੋਂ ਵੀ ਚਿੰਤਾ ਜਤਾਈ ਗਈ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ Arctic ਖੇਤਰ ਵਿੱਚ ਵਧ ਰਹੀ ਭੂ-ਰਾਜਨੀਤਕ ਤਣਾਅ ਕਾਰਨ Greenland ਦੀ ਅਹਿਮੀਅਤ ਤੇਜ਼ੀ ਨਾਲ ਵੱਧ ਰਹੀ ਹੈ।