GTA News Media

Top Info Bar
22.1°C Toronto Loading date...
Canada

ਕੈਨੇਡਾ ਨੇ 2024 ’ਚ 18 ਹਜ਼ਾਰ ਲੋਕ ਡਿਪੋਰਟ ਕਰਨ ’ਤੇ $78 ਮਿਲੀਅਨ ਖਰਚੇ !

ਕੈਨੇਡਾ ਨੇ 2024 ’ਚ 18 ਹਜ਼ਾਰ ਲੋਕ ਡਿਪੋਰਟ ਕਰਨ ’ਤੇ $78 ਮਿਲੀਅਨ ਖਰਚੇ !
Share this post via:

Canada Deportation ’ਤੇ 2024 ’ਚ $78 ਮਿਲੀਅਨ ਖਰਚ !

ਕੈਨੇਡਾ ਸਰਕਾਰ ਨੇ 2024-25 ਦੇ ਵਿੱਤੀ ਸਾਲ ਦੌਰਾਨ Canada Deportation ਕਾਰਵਾਈਆਂ ’ਤੇ $78 ਮਿਲੀਅਨ ਤੋਂ ਵੱਧ ਖਰਚ ਕੀਤੇ ਹਨ, ਜਿਸ ਅਧੀਨ 18,000 ਤੋਂ ਜ਼ਿਆਦਾ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਗਿਆ। ਇਹ ਅੰਕੜਾ ਸਟੀਫ਼ਨ ਹਾਰਪਰ ਦੀ ਸਰਕਾਰ ਤੋਂ ਬਾਅਦ ਸਭ ਤੋਂ ਉੱਚਾ ਹੈ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਪ੍ਰਾਪਤ ਡਾਟਾ ਮੁਤਾਬਕ, ਡਿਪੋਰਟ ਕੀਤੇ ਗਏ ਲੋਕਾਂ ਵਿੱਚ ਵੱਡੀ ਗਿਣਤੀ ਉਹਨਾਂ ਸ਼ਰਨਾਰਥੀ ਅਰਜ਼ੀਕਾਰਾਂ ਦੀ ਹੈ, ਜਿਨ੍ਹਾਂ ਦੀ ਰਿਫਿਊਜੀ ਕਲੇਮ ਰੱਦ ਹੋ ਚੁੱਕੀ ਸੀ।

ਫੈਡਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਟਾਰਗਟ ਘਟਾਉਣ, ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਸੀਮਿਤ ਕਰਨ ਅਤੇ ਅਸਥਾਈ ਰਿਹਾਇਸ਼ੀਆਂ ਲਈ ਸਥਾਈ ਦਰਜਾ ਪ੍ਰਾਪਤ ਕਰਨ ਦੇ ਰਸਤੇ ਮੁਸ਼ਕਲ ਬਣਾਉਣ ਕਾਰਨ ਡਿਪੋਰਟੇਸ਼ਨ ਮਾਮਲਿਆਂ ਵਿੱਚ ਤੇਜ਼ੀ ਆਈ ਹੈ।

CBSA ਅਨੁਸਾਰ, ਇੱਕ ਬਿਨਾਂ ਸੁਰੱਖਿਆ ਕਰਮਚਾਰੀ ਦੇ ਡਿਪੋਰਟੇਸ਼ਨ ਦੀ ਔਸਤ ਲਾਗਤ ਲਗਭਗ $3,700 ਹੈ, ਜਦਕਿ ਸੁਰੱਖਿਆ ਕਰਮਚਾਰੀ ਨਾਲ ਡਿਪੋਰਟੇਸ਼ਨ ’ਤੇ ਲਗਭਗ $12,500 ਖਰਚ ਹੁੰਦਾ ਹੈ। 2019 ਤੋਂ ਲੈ ਕੇ ਹੁਣ ਤੱਕ ਡਿਪੋਰਟੇਸ਼ਨ ’ਤੇ ਕੁੱਲ ਖਰਚ $380 ਮਿਲੀਅਨ ਤੋਂ ਵੱਧ ਹੋ ਚੁੱਕਾ ਹੈ।

ਕੈਨੇਡੀਅਨ ਐਸੋਸੀਏਸ਼ਨ ਆਫ਼ ਰਿਫਿਊਜੀ ਲਾਇਅਰਜ਼ ਦੀ ਪ੍ਰਧਾਨ ਐਸਲਿੰਗ ਬੌਂਡੀ ਦਾ ਕਹਿਣਾ ਹੈ ਕਿ ਇਹ ਅੰਕੜੇ ਸਰਕਾਰ ਦੀਆਂ ਤਰਜੀਹਾਂ ’ਤੇ ਸਵਾਲ ਖੜੇ ਕਰਦੇ ਹਨ। ਉਨ੍ਹਾਂ ਅਨੁਸਾਰ, ਰਿਹਾਇਸ਼ ਅਤੇ ਮਹਿੰਗਾਈ ਸੰਕਟ ਦੇ ਬਾਵਜੂਦ, ਸਰਕਾਰ ਵੱਡੇ ਪੱਧਰ ’ਤੇ ਲੋਕਾਂ ਨੂੰ ਬਾਹਰ ਕੱਢਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਡਾਟਾ ਮੁਤਾਬਕ, 2019 ਤੋਂ ਬਾਅਦ 93 ਫ਼ੀਸਦੀ ਡਿਪੋਰਟੇਸ਼ਨ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਾਰਨ ਹੋਈਆਂ ਹਨ, ਜਦਕਿ ਸਿਰਫ਼ 7 ਫ਼ੀਸਦੀ ਮਾਮਲੇ ਅਪਰਾਧ ਜਾਂ ਗੈਂਗ ਗਤੀਵਿਧੀਆਂ ਨਾਲ ਸਬੰਧਿਤ ਸਨ।

Canada Deportation ’ਤੇ 2024 ’ਚ $78 ਮਿਲੀਅਨ ਖਰਚ !

ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਦੀ ਅਚਾਨਕ ਨੀਤੀ ਬਦਲਾਅ ਕਾਰਨ ਅਗਲੇ ਸਮੇਂ ਵਿੱਚ ਡਿਪੋਰਟੇਸ਼ਨ ਦੀ ਗਿਣਤੀ ਹੋਰ ਵੱਧ ਸਕਦੀ ਹੈ, ਖ਼ਾਸ ਕਰਕੇ ਉਹਨਾਂ ਲਈ ਜੋ ਅਸਥਾਈ ਦਰਜੇ ’ਤੇ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਸਥਾਈ ਰਿਹਾਇਸ਼ ਦੀ ਉਮੀਦ ਕਰ ਰਹੇ ਸਨ।