Epstein Files ਤੋਂ ਵੱਡੇ ਖੁਲਾਸੇ: Trump, ਫਰਜ਼ੀ ਵੀਡੀਓ ਤੇ 10 ਸਾਥੀ !
Epstein Files: Trump, ਫਰਜ਼ੀ ਵੀਡੀਓ ਤੇ 10 ਸੰਭਾਵੀ ਸਾਥੀ |
ਅਮਰੀਕੀ ਨਿਆਂ ਵਿਭਾਗ (DOJ) ਵੱਲੋਂ ਜੈਫਰੀ ਐਪਸਟਿਨ ਨਾਲ ਸੰਬੰਧਿਤ ਹੁਣ ਤੱਕ ਦੇ ਸਭ ਤੋਂ ਵੱਡੇ Epstein Files ਜਾਰੀ ਕੀਤੇ ਗਏ ਹਨ। ਲਗਭਗ 11,000 ਤੋਂ ਵੱਧ ਦਸਤਾਵੇਜ਼ਾਂ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ, ਹਾਲਾਂਕਿ ਬਹੁਤ ਸਾਰੇ ਨਾਮ ਹਜੇ ਵੀ redact ਕੀਤੇ ਗਏ ਹਨ।
ਇਨ੍ਹਾਂ ਦਸਤਾਵੇਜ਼ਾਂ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਪਹਿਲਾਂ ਨਾਲੋਂ ਵੱਧ ਵਾਰ ਸਾਹਮਣੇ ਆਇਆ ਹੈ। ਇੱਕ ਈਮੇਲ ਵਿੱਚ ਦਰਸਾਇਆ ਗਿਆ ਹੈ ਕਿ ਟਰੰਪ ਨੇ 1993 ਤੋਂ 1996 ਦਰਮਿਆਨ ਐਪਸਟਿਨ ਦੇ ਨਿੱਜੀ ਜਹਾਜ਼ ‘ਚ ਕਈ ਵਾਰ ਯਾਤਰਾ ਕੀਤੀ ਸੀ। ਹਾਲਾਂਕਿ, ਕਿਸੇ ਵੀ ਤਰ੍ਹਾਂ ਦੀ ਗਲਤ ਕਾਰਵਾਈ ਦਾ ਸਿੱਧਾ ਸਬੂਤ ਨਹੀਂ ਦਿੱਤਾ ਗਿਆ।
ਦਸਤਾਵੇਜ਼ਾਂ ਵਿੱਚ FBI ਦੇ ਅੰਦਰੂਨੀ ਈਮੇਲ ਵੀ ਸ਼ਾਮਲ ਹਨ, ਜਿਨ੍ਹਾਂ ‘ਚ ਐਪਸਟਿਨ ਦੇ 10 ਸੰਭਾਵੀ ਸਾਥੀਆਂ ਦਾ ਜ਼ਿਕਰ ਹੈ। ਇਨ੍ਹਾਂ ਵਿੱਚੋਂ ਕੁਝ ਨੂੰ subpoena ਵੀ ਜਾਰੀ ਹੋ ਚੁੱਕੇ ਸਨ, ਪਰ ਬਹੁਤ ਸਾਰੇ ਨਾਮ ਜਨਤਕ ਨਹੀਂ ਕੀਤੇ ਗਏ।
ਇਸਦੇ ਨਾਲ ਹੀ, ਇੱਕ ਕਥਿਤ ਚਿੱਠੀ ਜੋ ਐਪਸਟਿਨ ਵੱਲੋਂ ਲੈਰੀ ਨੈਸਰ ਨੂੰ ਲਿਖੀ ਹੋਈ ਦੱਸੀ ਜਾ ਰਹੀ ਸੀ, ਉਸਨੂੰ DOJ ਨੇ ਫਰਜ਼ੀ ਕਰਾਰ ਦਿੱਤਾ ਹੈ। ਵਿਭਾਗ ਅਨੁਸਾਰ, ਚਿੱਠੀ ‘ਚ ਵਰਤੀ ਗਈ ਲਿਖਤ, ਪਤਾ ਅਤੇ ਤਾਰੀਖ ਸਭ ਸ਼ੱਕੀ ਸਨ, ਕਿਉਂਕਿ ਇਹ ਐਪਸਟਿਨ ਦੀ ਮੌਤ ਤੋਂ ਬਾਅਦ ਦੀ ਤਾਰੀਖ ‘ਤੇ postmark ਕੀਤੀ ਗਈ ਸੀ।
ਇੱਕ ਹੋਰ ਹੈਰਾਨੀਜਨਕ ਖੁਲਾਸਾ ਇੱਕ ਫਰਜ਼ੀ ਵੀਡੀਓ ਨਾਲ ਜੁੜਿਆ ਹੈ, ਜਿਸ ‘ਚ ਐਪਸਟਿਨ ਵਰਗਾ ਵਿਅਕਤੀ ਜੇਲ੍ਹ ‘ਚ ਦਿਖਾਇਆ ਗਿਆ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਵੀਡੀਓ 3D ਗ੍ਰਾਫਿਕਸ ਨਾਲ ਬਣਾਈ ਗਈ ਸੀ ਅਤੇ ਅਸਲੀ ਨਹੀਂ ਹੈ।
Epstein Files ਦੀ ਇਹ ਨਵੀਂ ਰਿਲੀਜ਼ ਪੀੜਤਾਂ ਅਤੇ ਕਾਨੂੰਨ ਬਣਾਉਣ ਵਾਲਿਆਂ ਲਈ ਅਹਿਮ ਮੰਨੀ ਜਾ ਰਹੀ ਹੈ। ਹਾਲਾਂਕਿ ਕਈ ਜਾਣਕਾਰੀਆਂ ਹਜੇ ਵੀ ਛੁਪਾਈਆਂ ਗਈਆਂ ਹਨ, ਪਰ ਇਸ ਰਿਲੀਜ਼ ਨੇ ਕੇਸ ਨਾਲ ਜੁੜੇ ਕਈ ਪੁਰਾਣੇ ਸਵਾਲਾਂ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।