GTA News Media

Top Info Bar
22.1°C Toronto Loading date...
Canada

ਇਮੀਗ੍ਰੇਸ਼ਨ ਕਟੌਤੀਆਂ ਨਾਲ ਕੈਨੇਡਾ ਦਾ ਰੈਸਟੋਰੈਂਟ ਉਦਯੋਗ ਸੰਕਟ ਵਿੱਚ !

ਇਮੀਗ੍ਰੇਸ਼ਨ ਕਟੌਤੀਆਂ ਨਾਲ ਕੈਨੇਡਾ ਦਾ ਰੈਸਟੋਰੈਂਟ ਉਦਯੋਗ ਸੰਕਟ ਵਿੱਚ !
Share this post via:

Immigration Cuts ਨਾਲ ਕੈਨੇਡਾ ਦੇ ਰੈਸਟੋਰੈਂਟ ਸੰਘਰਸ਼ ਵਿੱਚ !

ਕੈਨੇਡਾ ਵਿੱਚ Immigration Cuts ਦੇ ਅਸਰ ਹੁਣ ਰੈਸਟੋਰੈਂਟ ਉਦਯੋਗ ’ਤੇ ਸਿੱਧੇ ਤੌਰ ’ਤੇ ਪੈਂਦੇ ਨਜ਼ਰ ਆ ਰਹੇ ਹਨ। GTA ਵਿੱਚ ਮਸ਼ਹੂਰ ਰੈਸਟੋਰੈਂਟ ਚੇਨ Naan Kabob ਦੇ ਸਹਿ-ਸੰਸਥਾਪਕ ਫਹੀਮ ਅਹਮਦੀ ਦਾ ਕਹਿਣਾ ਹੈ ਕਿ ਇਹ ਉਦਯੋਗ ਨਵੇਂ ਇਮੀਗ੍ਰੈਂਟਾਂ ਲਈ ਸਿਰਫ਼ ਰੋਜ਼ਗਾਰ ਨਹੀਂ, ਸਗੋਂ ਸਮਾਜ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਸਾਧਨ ਹੈ।

ਅਹਮਦੀ ਮੁਤਾਬਕ, ਰੈਸਟੋਰੈਂਟਾਂ ਵਿੱਚ ਕੰਮ ਕਰਦੇ ਨਵੇਂ ਆਗੰਤਰਾਂ ਨੂੰ ਸਿਰਫ਼ job training ਹੀ ਨਹੀਂ ਮਿਲਦੀ, ਸਗੋਂ ਉਨ੍ਹਾਂ ਨੂੰ ਰਹਿਣ, ਡਰਾਈਵਿੰਗ ਸਿੱਖਣ ਅਤੇ ਹੈਲਥ ਕਾਰਡ ਬਣਵਾਉਣ ਵਰਗੀਆਂ ਬੁਨਿਆਦੀ ਜਾਣਕਾਰੀਆਂ ਵੀ ਸਹਿਕਰਮੀਆਂ ਤੋਂ ਮਿਲਦੀਆਂ ਹਨ।

ਪਰ ਨਵੰਬਰ ਵਿੱਚ ਫੈਡਰਲ ਸਰਕਾਰ ਵੱਲੋਂ ਐਲਾਨ ਕੀਤੀਆਂ ਇਮੀਗ੍ਰੇਸ਼ਨ ਕਟੌਤੀਆਂ ਨੇ ਉਦਯੋਗ ਦੀ ਚਿੰਤਾ ਵਧਾ ਦਿੱਤੀ ਹੈ। ਸਰਕਾਰ 2026 ਵਿੱਚ ਅਸਥਾਈ ਰਿਹਾਇਸ਼ੀਆਂ ਦੀ ਗਿਣਤੀ 43 ਫੀਸਦੀ ਘਟਾ ਕੇ 3.85 ਲੱਖ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ permanent residency ਲਈ skilled workers ਨੂੰ ਤਰਜੀਹ ਦਿੱਤੀ ਜਾਵੇਗੀ।

ਰੈਸਟੋਰੈਂਟ ਉਦਯੋਗ ਪਹਿਲਾਂ ਹੀ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਿਹਾ ਸੀ।
TMU ਦੀ Ted Rogers School ਦੇ ਪ੍ਰੋਫੈਸਰ ਫ੍ਰੇਡਰਿਕ ਡੀਮਾਂਸ਼ੇ ਅਨੁਸਾਰ, ਇਹ ਕੰਮ ਔਖਾ ਅਤੇ ਅਣਪੇਖੇ ਘੰਟਿਆਂ ਵਾਲਾ ਹੁੰਦਾ ਹੈ, ਜਿਸ ਕਰਕੇ ਕੈਨੇਡੀਅਨ ਨਾਗਰਿਕ ਇਸਨੂੰ ਕਰੀਅਰ ਵਜੋਂ ਨਹੀਂ ਚੁਣ ਰਹੇ।

COVID ਦੌਰਾਨ ਕਈ ਕਰਮਚਾਰੀ ਹੋਰ ਖੇਤਰਾਂ ਵਿੱਚ ਚਲੇ ਗਏ, ਜਿਸ ਨਾਲ ਅੱਜ ਕਈ ਰੈਸਟੋਰੈਂਟ ਘੱਟ ਘੰਟਿਆਂ ਲਈ ਖੁੱਲ੍ਹ ਰਹੇ ਹਨ ਜਾਂ ਲੰਚ ਸੇਵਾ ਹੀ ਬੰਦ ਕਰ ਚੁੱਕੇ ਹਨ।

Immigration Cuts ਨਾਲ ਕੈਨੇਡਾ ਦੇ ਰੈਸਟੋਰੈਂਟ ਸੰਘਰਸ਼ ਵਿੱਚ !

Restaurants Canada ਅਨੁਸਾਰ, Immigration Cuts ਨਾਲ 2027 ਤੱਕ ਉਦਯੋਗ ਵਿੱਚ 50,000 ਹੋਰ ਨੌਕਰੀਆਂ ਖਾਲੀ ਰਹਿ ਸਕਦੀਆਂ ਹਨ, ਜਿਸ ਨਾਲ ਕੁੱਲ ਘਾਟ ਲਗਭਗ 1.5 ਲੱਖ ਤੱਕ ਪਹੁੰਚ ਸਕਦੀ ਹੈ।
ਇਸ ਸਮੇਂ 40 ਫੀਸਦੀ ਰੈਸਟੋਰੈਂਟ ਨੁਕਸਾਨ ’ਚ ਜਾਂ ਬਸ ਖ਼ਰਚਾ ਕੱਢ ਰਹੇ ਹਨ — ਜਿਨ੍ਹਾਂ ਵਿੱਚੋਂ ਅੱਧੇ ਇਮੀਗ੍ਰੈਂਟਾਂ ਵੱਲੋਂ ਚਲਾਏ ਜਾਂਦੇ ਹਨ।

ਅਹਮਦੀ ਕਹਿੰਦਾ ਹੈ ਕਿ ਸਰਕਾਰ ਦੀਆਂ ਇਹ ਨੀਤੀਆਂ ਉਸਦੇ ਕਾਰੋਬਾਰ ਦੇ ਫੈਲਾਅ ਨੂੰ ਰੋਕ ਸਕਦੀਆਂ ਹਨ।
ਖਾਣ-ਪੀਣ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ — ਜਿਵੇਂ ਸਲਾਦ ਦਾ ਇੱਕ ਬਕਸਾ ਜੋ ਪਹਿਲਾਂ $30 ਦਾ ਸੀ, ਹੁਣ $80 ਤੱਕ ਪਹੁੰਚ ਗਿਆ ਹੈ।

2026 ਵੱਲ ਤੱਕਦੇ ਹੋਏ ਅਹਮਦੀ ਦਾ ਸਪਸ਼ਟ ਕਹਿਣਾ ਹੈ:
“ਸਾਰਿਆਂ ਪਾਸਿਆਂ ਤੋਂ ਅਗਲਾ ਸਾਲ ਕਾਫ਼ੀ ਮੁਸ਼ਕਲ ਹੋਵੇਗਾ।”