GTA News Media

Top Info Bar
22.1°C Toronto Loading date...
India Sports

2025 ਦੇ ਉਹ Viral Moments ਜਿਨ੍ਹਾਂ ਨੇ ਭਾਰਤ ਨੂੰ ਰੁਕ ਕੇ ਦੇਖਣ ‘ਤੇ ਮਜਬੂਰ ਕੀਤਾ |

2025 ਦੇ ਉਹ Viral Moments ਜਿਨ੍ਹਾਂ ਨੇ ਭਾਰਤ ਨੂੰ ਰੁਕ ਕੇ ਦੇਖਣ ‘ਤੇ ਮਜਬੂਰ ਕੀਤਾ |
Share this post via:

2025 ਦੇ Viral Moments ਜਿਨ੍ਹਾਂ ਨੇ ਭਾਰਤ ਦਾ ਧਿਆਨ ਖਿੱਚਿਆ |

ਹਰ ਰੋਜ਼ ਲੱਖਾਂ ਪੋਸਟਾਂ ਨਾਲ ਭਾਰਤ ਦਾ ਸੋਸ਼ਲ ਮੀਡੀਆ ਇੱਕ ਨਾ ਇੱਕ ਨਵਾਂ Viral Moments ਜਨਮ ਦਿੰਦਾ ਹੈ। 2025 ਵੀ ਇਸ ਮਾਮਲੇ ‘ਚ ਪਿੱਛੇ ਨਹੀਂ ਰਿਹਾ। ਕਦੇ ਖੁਸ਼ੀ, ਕਦੇ ਹੈਰਾਨੀ ਤੇ ਕਦੇ ਮਜ਼ਾਕ ਬਣੇ ਇਹ ਪਲ ਦੇਸ਼ ਭਰ ‘ਚ ਚਰਚਾ ਦਾ ਵਿਸ਼ਾ ਬਣੇ।

🎬 ਸ਼ਾਹਰੁਖ਼ ਖਾਨ ਦਾ Met Gala ਡੈਬਿਊ

Viral Moments

ਮਈ ਮਹੀਨੇ ਬਾਲੀਵੁੱਡ ਸੁਪਰਸਟਾਰ Shah Rukh Khan ਨੇ ਪਹਿਲੀ ਵਾਰ Met Gala ਵਿੱਚ ਸ਼ਿਰਕਤ ਕੀਤੀ। ਸਾਬਿਆਸਾਚੀ ਮੁਖਰਜੀ ਦੀ ਡਿਜ਼ਾਈਨ ਕੀਤੀ ਡਰੈੱਸ ‘ਚ ਲਾਲ ਕਾਰਪੇਟ ਉੱਤੇ ਉਨ੍ਹਾਂ ਦੀ ਵਾਕ ਨੇ ਦੁਨੀਆ ਭਰ ਦੇ ਫੈਨਜ਼ ਨੂੰ ਖੁਸ਼ ਕਰ ਦਿੱਤਾ। ਇਹ ਪਲ ਭਾਰਤ ਦੇ ਸਭ ਤੋਂ ਚਰਚਿਤ Moments ਵਿੱਚੋਂ ਇੱਕ ਬਣ ਗਿਆ।

🎺 ਕਿੰਗ ਚਾਰਲਜ਼ ਦਾ ਸਵਾਗਤ ਬਾਲੀਵੁੱਡ ਧੁਨ ਨਾਲ

Viral Moments

ਮਾਰਚ ਵਿੱਚ ਵੈਸਟਮਿੰਸਟਰ ਐਬੇ ‘ਚ ਕਾਮਨਵੈਲਥ ਡੇ ਦੌਰਾਨ ਜਦੋਂ King Charles III ਦਾ ਸਵਾਗਤ “ਧੂਮ ਮਚਾਲੇ” ਧੁਨ ਨਾਲ ਕੀਤਾ ਗਿਆ, ਤਾਂ ਇਹ ਵੀਡੀਓ ਭਾਰਤੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ Viral Moments ਬਣ ਗਈ।

🏏 ਭਾਰਤੀ ਮਹਿਲਾ ਟੀਮ ਦੀ ਇਤਿਹਾਸਕ ਜਿੱਤ

Viral Moments

ਨਵੰਬਰ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਪਹਿਲਾ ਵੁਮੈਨਜ਼ ਵਰਲਡ ਕੱਪ ਜਿੱਤਿਆ। ਕਪਤਾਨ Harmanpreet Kaur ਦੀ ਅਗਵਾਈ ‘ਚ ਮਿਲੀ ਇਹ ਜਿੱਤ ਭਾਰਤੀ ਖੇਡ ਇਤਿਹਾਸ ਦਾ ਯਾਦਗਾਰ Viral Moments ਬਣੀ।

🚀 ISS ‘ਤੇ ਪਹਿਲਾ ਭਾਰਤੀ ਕਦਮ

Viral Moments

ਜੂਨ ‘ਚ ਅਸਟਰੋਨਾਟ Shubhanshu Shukla ਨੇ International Space Station ‘ਤੇ ਪਹੁੰਚ ਕੇ ਇਤਿਹਾਸ ਰਚਿਆ। ਜ਼ੀਰੋ ਗ੍ਰੈਵੀਟੀ ਵਿੱਚ ਉਨ੍ਹਾਂ ਦੀ ਵੀਡੀਓ ਨੇ ਮਿਲੀਅਨਜ਼ ਵਿਊਜ਼ ਹਾਸਲ ਕਰਕੇ Viral Moments ਦੀ ਸੂਚੀ ‘ਚ ਜਗ੍ਹਾ ਬਣਾਈ।

♟️ ਗੁਕੇਸ਼ ਵਿਰੁੱਧ ਕਾਰਲਸਨ ਦਾ ਗੁੱਸਾ

Viral Moments

ਨਾਰਵੇ ਚੈੱਸ ਟੂਰਨਾਮੈਂਟ ‘ਚ ਭਾਰਤੀ ਖਿਡਾਰੀ Gukesh Dommaraju ਤੋਂ ਹਾਰ ਮਗਰੋਂ Magnus Carlsen ਦਾ ਮੇਜ਼ ‘ਤੇ ਮੁੱਕਾ ਮਾਰਨਾ ਇੰਟਰਨੈੱਟ ‘ਤੇ ਮੀਮਜ਼ ਅਤੇ ਨਕਲੀਆਂ ਵੀਡੀਓਜ਼ ਦਾ ਕਾਰਨ ਬਣਿਆ। ਇਹ ਪਲ ਵੀ 2025 ਦੇ ਸਭ ਤੋਂ ਮਨੋਰੰਜਕ Viral Moments ‘ਚ ਸ਼ਾਮਲ ਰਿਹਾ।