GTA News Media

Top Info Bar
22.1°C Toronto Loading date...
Canada Punjab Toronto/GTA

NIA ਦੀ ਟੀਮ ਨੇ ਕੀਤਾ ਕੈਨੇਡਾ ਦਾ ਦੌਰਾ , RCMP ਨਾਲ ਕੀਤੀ ਅੱਤਵਾਦ ਸਬੰਧਤ ਗਤੀਵਿਧੀਆ ਉੱਤੇ ਗੱਲਬਾਤ

NIA ਦੀ ਟੀਮ ਨੇ ਕੀਤਾ ਕੈਨੇਡਾ ਦਾ ਦੌਰਾ , RCMP ਨਾਲ ਕੀਤੀ ਅੱਤਵਾਦ ਸਬੰਧਤ ਗਤੀਵਿਧੀਆ ਉੱਤੇ ਗੱਲਬਾਤ
Share this post via:

ਔਟਵਾ, ਕੈਨੇਡਾ (ਕੁਲਤਰਨ ਸਿੰਘ ਪਧਿਆਣਾ) – ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ(NIA) ਦੀ ਟੀਮ ਜਿਸਦੀ ਕਿ ਇੰਸਪੈਕਟਰ ਜਨਰਲ ਰੈੰਕ ਦੇ ਅਫਸਰ ਵੱਲੋ ਅਗਵਾਈ ਕੀਤੀ ਜਾ ਰਹੀ ਸੀ 4/5 ਨਵੰਬਰ ਨੂੰ ਕੈਨੇਡਾ ਵਿਖੇ ਸੀ। ਕੈਨੇਡਾ ਵਿਖੇ ਇਸਦੀ ਅਹਿਮ ਮੁਲਾਕਾਤ RCMP ਦੇ ਅਫਸਰਾ ਨਾਲ ਸੀ ਜਿੰਨਾ ਦੇ ਸੱਦੇ ਉੱਤੇ ਇਹ ਟੀਮ ਇੱਥੇ ਆਈ ਸੀ। NIA ਨੇ ਇੱਥੇ ਵੱਖਵਾਦੀ ਸਿੱਖ ਜੱਥੇਬੰਦੀਆ ਅਤੇ ਉਨਾ ਵੱਲੋ ਭਾਰਤ ਚ ਕੀਤੀ ਜਾ ਰਹੀ ਫੰਡਿੰਗ ਦੇ ਮਾਮਲਿਆ ਚ RCMP ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਉਸ ਵਾਰੇ ਹੋਰ ਸਬੂਤ ਇੱਕਠੇ ਕਰਨ ਤੇ ਜੋਰ ਦਿੱਤਾ ਹੈ । ਇਸਤੋ ਇਲਾਵਾ NIA ਨੇ ਕੈਨੇਡਾ ਦੀ International Crime and Counter Terrorism Bureau of Global Affairs Canada ਨਾਲ ਵੀ ਗੱਲਬਾਤ ਕੀਤੀ ਹੈ। NIA ਵੱਲੋ RCMP ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ ਹੈ। ਭਾਰਤ ਦੇ ਕੈਨੇਡਾ ਵਿਖੇ ਹਾਈ ਕਮਿਸ਼ਨਰ ਅਜੇ ਬਸਾਰੀਆ ਨੇ ਕਿਹਾ ਹੈ ਕਿ ਦੋਵਾਂ ਮੁਲਕਾ ਵੱਲੋ ਸਾਂਝੇ ਤੌਰ ਉਤੇ ਜਾਣਕਾਰੀਆ ਇੱਕ ਦੂਜੇ ਨਾਲ ਸ਼ੇਅਰ ਕਰਨ , ਅੱਤਵਾਦ ਵਿਰੋਧੀ ਫੰਡਿੰਗ ਨੂੰ ਰੋਕਣ ਅਤੇ ਆਪਸੀ ਸਾਂਝ ਵਧਾਉਣ ਉਤੇ ਜੋਰ ਦਿੱਤਾ ਜਾ ਰਿਹਾ ਹੈ। ਭਾਰਤ ਵੱਲੋ ਸਿੱਖਸ ਫਾਰ ਜਸਟਿਸ ਨੂੰ ਅੱਤਵਾਦੀ ਜੱਥੇਬੰਦੀ ਘੋਸ਼ਿਤ ਕਰਨ ਲਈ ਵੀ ਕੈਨੇਡਾ ਅੱਗੇ ਮੰਗ ਰੱਖੀ ਗਈ ਹੈ। ਦੱਸਣਯੋਗ ਹੈ ਕਿ ਕੈਨੇਡਾ ਅਤੇ ਭਾਰਤ ਵਿੱਚ 1987 ਦੀ ਹਵਾਲਗੀ ਸੰਧੀ ਅਤੇ 1994 ਦੀ Mutual Assistance in Criminal Matters ਦੀਆਂ ਸੰਧੀਆ ਵੀ ਹਨ।