GTA News Media

Top Info Bar
22.1°C Toronto Loading date...
Canada Punjab Toronto/GTA

ਦਿਵਾਲੀ ਵਾਲੀ ਰਾਤ ਹੋਏ ਹਾਦਸੇ ਵਿੱਚ 21 ਸਾਲਾਂ ਰਵਿੰਦਰ ਸਿੰਘ ਦੀ ਮੌਤ

ਦਿਵਾਲੀ ਵਾਲੀ ਰਾਤ ਹੋਏ ਹਾਦਸੇ ਵਿੱਚ 21 ਸਾਲਾਂ ਰਵਿੰਦਰ ਸਿੰਘ ਦੀ ਮੌਤ
Share this post via:

ਬਰੈਂਪਟਨ,ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ)- ਬਰੈਂਪਟਨ ਵਿਖੇ ਦਿਵਾਲੀ ਵਾਲੀ ਰਾਤ Steeles/Advance ਲਾਗੇ ਇੱਕ ਵੇਅਰਹਾਊਸ ਚ ਹੋਏ ਟਰੱਕ ਟਰੈਲਰ ਹਾਦਸੇ ਚ ਉਥੇ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਰਵਿੰਦਰ ਸਿੰਘ (21) ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਰਵਿੰਦਰ ਸਿੰਘ ਵੇਅਰਹਾਊਸ ਵਿਖੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ,ਜਦੋ ਉਹ ਇੱਕ ਟਰੈਲਰ ਦਾ ਏਅਰ ਲਾਇਨ ਲੋਕ(Airline lock) ਖੋਲ ਰਿਹਾ ਸੀ ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਨੂੰ ਟਰੈਲਰ ਨਾਲ ਹੁੱਕ ਕਰ ਦਿੱਤਾ ,ਜਿਸ ਕਾਰਨ ਰਵਿੰਦਰ ਸਿੰਘ ਟਰੱਕ ਅਤੇ ਟਰੈਲਰ ਵਿੱਚਕਾਰ ਆ ਗਿਆ। ਇਸ ਹਾਦਸੇ ਚ ਰਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਰਵਿੰਦਰ 2019 ਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ ਸੀ ਤੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਸੀ। ਨੌਜਵਾਨ ਦੀ ਇਸ ਬੇਵਕਤੀ ਮੌਤ ਨਾਲ ਉਸ ਨੂੰ ਜਾਨਣ ਵਾਲਿਆ ਨੂੰ ਬੇਹੱਦ ਧੱਕਾ ਲੱਗਿਆ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ