GTA News Media

Top Info Bar
22.1°C Toronto Loading date...
India

ਦਿੱਲੀ ਏਅਰਪੋਰਟ ‘ਤੇ Air India ਦੀ ਫਲਾਈਟ ਨਾਲ ਹਾਦਸਾ, ਇੰਜਣ ‘ਚ ਫਸਿਆ Baggage Container !

ਦਿੱਲੀ ਏਅਰਪੋਰਟ ‘ਤੇ Air India ਦੀ ਫਲਾਈਟ ਨਾਲ ਹਾਦਸਾ, ਇੰਜਣ ‘ਚ ਫਸਿਆ Baggage Container !
Share this post via:

Air India ਫਲਾਈਟ ਦਾ ਇੰਜਣ ਖ਼ਰਾਬ, Baggage Container ਫਸਿਆ |

ਦਿੱਲੀ ਏਅਰਪੋਰਟ ‘ਤੇ Air India ਦੀ ਦਿੱਲੀ–ਨਿਊਯਾਰਕ ਫਲਾਈਟ ਨਾਲ ਵੱਡਾ ਹਾਦਸਾ ਵਾਪਰ ਗਿਆ, ਜਦੋਂ ਜਹਾਜ਼ ਦੇ ਇੰਜਣ ਵਿੱਚ ਬੈਗੇਜ ਕੰਟੇਨਰ ਖਿੱਚ ਕੇ ਚਲਾ ਗਿਆ। ਇਸ ਘਟਨਾ ਵਿੱਚ ਜਹਾਜ਼ ਦੇ ਇੱਕ ਇੰਜਣ ਨੂੰ ਨੁਕਸਾਨ ਪਹੁੰਚਿਆ।

ਇਹ ਘਟਨਾ ਉਸ ਸਮੇਂ ਹੋਈ ਜਦੋਂ Air-India ਦਾ Airbus A350 ਜਹਾਜ਼ ਦਿੱਲੀ ਏਅਰਪੋਰਟ ‘ਤੇ ਘਣੀ ਧੁੰਦ ਵਿੱਚ taxi ਕਰ ਰਿਹਾ ਸੀ। Air India ਦੀ ਫਲਾਈਟ AI101, ਜੋ ਦਿੱਲੀ ਤੋਂ ਨਿਊਯਾਰਕ ਜਾ ਰਹੀ ਸੀ, ਇਰਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਰੂਟ ਪ੍ਰਭਾਵਿਤ ਹੋਣ ਤੋਂ ਬਾਅਦ ਵਾਪਸ ਦਿੱਲੀ ਆ ਗਈ ਸੀ।

ਅਧਿਕਾਰੀਆਂ ਮੁਤਾਬਕ, ਜਹਾਜ਼ ਜਦੋਂ ਰਨਵੇ ਵੱਲ ਵਧ ਰਿਹਾ ਸੀ, ਉਸ ਦੌਰਾਨ ਇੱਕ ਬੈਗੇਜ ਕੰਟੇਨਰ ਇੰਜਣ ਵਿੱਚ ਫਸ ਗਿਆ, ਜਿਸ ਨਾਲ Air India ਦੇ ਜਹਾਜ਼ ਨੂੰ ਤਕਨੀਕੀ ਨੁਕਸਾਨ ਹੋਇਆ। ਹਾਲਾਂਕਿ, ਕਿਸੇ ਯਾਤਰੀ ਨੂੰ ਕੋਈ ਚੋਟ ਨਹੀਂ ਆਈ।

Air-India ਪ੍ਰਬੰਧਨ ਨੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀਆਂ ਲਈ alternative travel arrangements ਅਤੇ refunds ‘ਤੇ ਕੰਮ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਖੇਦ ਵੀ ਜਤਾਇਆ ਹੈ।

ਇਸ ਮਾਮਲੇ ਦੀ ਜਾਂਚ ਲਈ DGCA ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। DGCA ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੈਗੇਜ ਕੰਟੇਨਰ ਜਹਾਜ਼ ਦੇ ਇੰਜਣ ਤੱਕ ਕਿਵੇਂ ਪਹੁੰਚਿਆ। Air-India ਨਾਲ ਜੁੜੀ ਇਸ ਘਟਨਾ ਨੂੰ aviation safety ਦੇ ਨਜ਼ਰੀਏ ਨਾਲ ਗੰਭੀਰ ਮੰਨਿਆ ਜਾ ਰਿਹਾ ਹੈ।