GTA News Media

Top Info Bar
22.1°C Toronto Loading date...
Canada

ਨਾਟਕ ‘ਸੱਚ, ਸਿਰਰ ਤੇ ਸੀਸ’ ਦੀ ਤੀਸਰੀ Punjabi drama ਪੇਸ਼ਕਾਰੀ ਅਤੀ ਪ੍ਰਭਾਵਸ਼ਾਲੀ ਰਹੀ |

ਨਾਟਕ ‘ਸੱਚ, ਸਿਰਰ ਤੇ ਸੀਸ’ ਦੀ ਤੀਸਰੀ Punjabi drama ਪੇਸ਼ਕਾਰੀ ਅਤੀ ਪ੍ਰਭਾਵਸ਼ਾਲੀ ਰਹੀ |
Share this post via:

ਨਾਟਕ ‘ਸੱਚ, ਸਿਰਰ ਤੇ ਸੀਸ’ ਦੀ ਤੀਸਰੀ Punjabi drama ਪੇਸ਼ਕਾਰੀ |

ਨਾਟਕਾਂ ਬਾਰੇ ਇਹ ਗੱਲ ਪੱਕੀ ਤਰ੍ਹਾਂ ਕਹੀ ਜਾ ਸਕਦੀ ਹੈ ਕਿ ਸਾਹਿਤ ਦੀਆਂ ਦੂਜੀਆਂ ਵਿਧਾਵਾਂ ਦੇ ਮੁਕਾਬਲੇ Punjabi drama ਰਾਹੀਂ ਕਿਸੇ ਵੀ ਵਿਸ਼ੇ ਬਾਰੇ ਪੇਸ਼ ਕੀਤੀ ਗੱਲ ਸਿੱਧੀ ਦਰਸ਼ਕਾਂ ਦੇ ਦਿਲਾਂ ਨੂੰ ਛੂਹਦੀ ਹੈ। ਇਸ ਦਾ ਪ੍ਰਤੱਖ ਸਬੂਤ ਬਰੈਂਪਟਨ ਵਿੱਚ ਨਾਟਕ ‘ਸੱਚ, ਸਿਰਰ ਤੇ ਸੀਸ’ ਦੀ ਤੀਸਰੀ ਪੇਸ਼ਕਾਰੀ ਦੌਰਾਨ ਵੇਖਣ ਨੂੰ ਮਿਲਿਆ, ਜਿੱਥੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ।

ਡਾ. ਹੀਰਾ ਰੰਧਾਵਾ ਦੀ ਟੀਮ ਵੱਲੋਂ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਇਹ Punjabi drama ਸਾਲ 2025 ਦੌਰਾਨ ਪਹਿਲਾਂ ਦੋ ਵਾਰ ਪੇਸ਼ ਕੀਤਾ ਜਾ ਚੁੱਕਾ ਸੀ। ਦਰਸ਼ਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਪਿਛਲੇ ਹਫ਼ਤੇ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿੱਚ ‘ਸੱਚ, ਸਿਰਰ ਤੇ ਸੀਸ’ ਦੀ ਤੀਸਰੀ ਵਾਰ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ।

ਇਹ Punjabi drama ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਹੈ। ਨਾਟਕ ਦੀ ਕਹਾਣੀ ਇਤਿਹਾਸਕ ਨਗਰ ਬਾਬਾ ਬਕਾਲਾ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਦੀ ਯਾਤਰਾ ਦਰਸਾਉਂਦੀ ਹੈ, ਜਿੱਥੇ ਗੁਰੂ ਸਾਹਿਬ ਸਮੇਤ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦੇਵ ਦੀਆਂ ਸ਼ਹੀਦੀਆਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ।

ਹਾਲ ਖਚਾਖਚ ਭਰਿਆ ਹੋਇਆ ਸੀ ਅਤੇ Punjabi drama ਦੀ ਪੇਸ਼ਕਾਰੀ ਦੌਰਾਨ ‘ਪਿੰਨ-ਡਰਾਪ’ ਚੁੱਪ ਛਾਈ ਰਹੀ। ਕਈ ਦਰਸ਼ਕਾਂ ਦੀਆਂ ਅੱਖਾਂ ਭਰ ਆਈਆਂ ਅਤੇ ਤਾੜੀਆਂ ਦੀ ਗੂੰਜ ਕਲਾਕਾਰਾਂ ਦੀ ਕਾਬਿਲ-ਏ-ਤਾਰੀਫ਼ ਅਦਾਕਾਰੀ ਦਾ ਸਬੂਤ ਸੀ। ਬੱਚਿਆਂ ਸਮੇਤ ਆਏ ਦਰਸ਼ਕ ਆਪਣੇ ਇਤਿਹਾਸ ਨਾਲ ਜੁੜ ਕੇ ਇਸ ਨਾਟਕ ਨੂੰ ਰੂਹ ਵਿੱਚ ਮਹਿਸੂਸ ਕਰਦੇ ਨਜ਼ਰ ਆਏ।

ਸਾਰੇ ਕਲਾਕਾਰਾਂ ਵੱਲੋਂ ਆਪਣੇ-ਆਪਣੇ ਕਿਰਦਾਰ ਬੜੀ ਸਿ਼ੱਦਤ ਨਾਲ ਨਿਭਾਏ ਗਏ, ਜਿਸ ਨਾਲ ਇਹ Punjabi drama ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਇਤਿਹਾਸਕ ਜਾਗਰੂਕਤਾ ਦਾ ਮਜ਼ਬੂਤ ਸਾਧਨ ਬਣਿਆ। ਨਿਰਦੇਸ਼ਕ ਹੀਰਾ ਰੰਧਾਵਾ ਅਤੇ ‘ਹੈਟਸ-ਅੱਪ’ ਟੀਮ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਦਰਸ਼ਕਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੀ।